ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੰਮ੍ਰਿਤਾ ਪ੍ਰੀਤਮ

ਜਨਮ : 31 ਅਗਸਤ 1919
ਪਿਤਾ : ਕਰਤਾਰ ਸਿੰਘ ਹਿੱਤਕਾਰੀ
ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਸਿਰਜਣਾ ਵਿਚ ਕਵਿਤਾ,ਨਾਵਲ, ਕਹਾਣੀ ਅਤੇ ਨਿਬੰਧਾ ਰਾਹੀ ਆਪਣੀ ਸਿਰਜਣਾਤਮਕ ਪ੍ਰਤਿਬਾ ਨੂੰ ਪੇਸ਼ ਕਰਦੀ ਹੈ।ਅੰਮਿ੍ਤਾ ਪ੍ਰੀਤਮ ਦਾ ਸਿਰਜਣਾਤਮਕ ਅਨੁਭਵ ਲੋਕ ਧਾਰਾਈ ਰਵਾਂਗੀ, ਸੱਭਿਆਚਾਰਕ ਵਿਹਾਰ, ਭਾਸ਼ਾ ਦੀ ਸੱਵਸ਼ਤਾ ਅਤੇ ਆਚਾਰ ਦੇ ਅਦਰਸ਼ ਰੂਪਾ ਨੂੰ ਪੇਸ਼ ਕਰਦੀ ਹੈ। ਉਹ ਪੰਜਾਬੀ ਸਾਹਿਤ ਸਿਰਜਣਾ ਵਿਚ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਹੈ। ਅੰਮ੍ਰਿਤਾ ਪ੍ਰੀਤਮ ਦੀ ਸਿਰਜਣਾ ਵਿਚ ਮਨੁਖ ਦੇ ਸਾਂਝੇ ਸੁਪਨੇ ਅਤੇ ਸੱਚ ਵਿਅਕਤੀਗਤ ਪਧਰ ਉਪਰ ਪ੍ਰਭਾਸ਼ਿਤ ਹੁੰਦੇ ਹਨ। ਜਿਸ ਵਿਚੋਂ ਭਵਿਖ ਮੁੱਖੀ ਸਰੋਕਾਰਾ ਦੀਆਂ ਸਮਕਾਲੀ ਸੰਭਾਵਨਾਵਾ ਹਰ ਇਕ ਅਨੁਸ਼ਾਸਨ ਵਿੱਚ ਅਸਪਸ਼ਟਤਾ ਦੇ ਪਰਿਪੇਖ ਵਿਚ ਹੀ ਵਿਆਖਿਆ ਅਧੀਨ ਆਉਦੀਆ ਰਹੀਆ ਹਨ। ਇਸ ਅਧੀਨ ਪੰਜਾਬੀ ਸਾਹਿਤ ਅਤੇ ਚਿੰਤਨ ਦਾ ਮੁਹਾਵਰਾ ਵੀ ਮਨੁੱਖ ਕੇਦਰਿਤ ਤਰਕ ਅਤੇ ਮਨੋਵਿਗਿਆਨਕ ਗੁੰਝਲਾ ਉਸਨੂੰ ਕਿਸੇ ਨਿਸ਼ਚਿਤ ਤਲਾਸ਼ ਵਲ ਨਹੀ ਬਦਣ ਦਿੰਦੀਆ ਮਨੁੱਖੀ ਇਤਿਹਾਸ ਵਲ ਉਹ ਆਪਣੇ ਰੁਖ ਨੂੰ ਕਰਨਾ ਨਹੀ ਚਾਹੁੰਦਾ ਅਤੇ ਵਰਤਮਾਨ ਵਿਚ ਬਦਲ ਰਹੀ ਤੌਰ ਦਾ ਹਾਮੀ ਬਣ ਭਵਿਖ ਦੀਆਂ ਦਿਸ਼ਾਵਾਂ ਲਈ ਉਸ ਪਾਸ ਠੋਸ ਗਿਆਨ ਨਹੀ। ਅੰਮ੍ਰਿਤਾ ਪ੍ਰੀਤਮ ਸਮਕਾਲੀ ਸਰੋਕਾਰਾ ਦੀਆਂ ਭਵਿਖਮੁੱਖੀ ਸੰਭਾਵਨਾਵਾ ਨੂੰ ਆਧੁਨਿਕ ਪਰਿਪੇਖ ਵਿੱਚ ਪ੍ਰਭਾਸ਼ਿਤ ਕਰ ਰਹੀ ਹੈ। ਪੰਜਾਬੀ ਸਾਹਿਤ ਤੇ ਚਿੰਤਨ ਦਾ ਮੁਹਾਵਰਾ ਉਤੱਰ ਆਧੁਨਿਕ ਪਰਿਪੇਖ ਵਿੱਚ ਪਹੁੰਚ ਕੇ ਸਥਿਤੀ ਦੇ ਤਨਾਵ ਨੂੰ ਹੰਢਾਅ ਰਿਹਾ ਹੈ । ਸਥਿਤੀ ਦੇ ਇਸ ਤਨਾਅ ਨੂੰ ਅੰਮ੍ਰਿਤਾ ਪ੍ਰੀਤਮ ਦੀਆ ਲਿਖਤਾ ਪੇਸ਼ ਕਰਦੀਆ ਹਨ।

ਨਾਵਲ
ਜੈ ਸ੍ਰੀ (1946)
ਡਾਕਟਰ ਦੇਵ (1949), (ਹਿੰਦੀ, ਗੁਜਰਾਤੀ, ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਪਿੰਜਰ (1950), (ਹਿੰਦੀ, ਉਰਦੂ, ਗੁਜਰਾਤੀ, ਮਲਯਾਲਮ, ਮਰਾਠੀ, ਕੋਂਕਣੀ, ਅੰਗਰੇਜ਼ੀ, ਫਰਾਂਸੀਸੀ ਅਤੇ ਸਰਬੋਕਰੋਸ਼ਿਆਈ ਵਿੱਚ ਅਨੁਵਾਦ)
ਆਹਲਣਾ (1952), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਅੱਸ਼ੂ (1958), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
ਇਕ ਸਵਾਲ (1959), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
ਬੁਲਾਵਾ (1960), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
ਬੰਦ ਦਰਵਾਜਾ (1961), (ਹਿੰਦੀ, ਕੰਨੜ, ਸਿੰਧੀ, ਮਰਾਠੀ ਅਤੇ ਉਰਦੂ ਵਿੱਚ ਅਨੁਵਾਦ)
ਰੰਗ ਦਾ ਪੱਤਾ (1963), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
ਇਕ ਸੀ ਅਨੀਤਾ (1964), (ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਅਨੁਵਾਦ)
ਚੱਕ ਨੰਬਰ ਛੱਤੀ (1964), (ਹਿੰਦੀ, ਅੰਗਰੇਜ਼ੀ, ਸਿੰਧੀ ਅਤੇ ਉਰਦੂ ਵਿੱਚ ਅਨੁਵਾਦ)
ਧਰਤੀ ਸਾਗਰ ਤੇ ਸਿੱਪੀਆਂ (1965), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
ਦਿੱਲੀ ਦੀਆਂ ਗਲੀਆਂ (1968), (ਹਿੰਦੀ ਵਿੱਚ ਅਨੁਵਾਦ)
ਧੁੱਪ ਦੀ ਕਾਤਰ (1969)
ਏਕਤੇ ਏਰਿਅਲ (1969), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)
ਜਲਾਵਤਨ (1970), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)
ਯਾਤਰੀ (1971), (ਹਿੰਦੀ, ਕੰਨੜ, ਅੰਗਰੇਜ਼ੀ, ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ)
ਜੇਬਕਤਰੇ (1971), (ਹਿੰਦੀ, ਉਰਦੂ, ਅੰਗਰੇਜ਼ੀ, ਮਲਯਾਲਮ ਅਤੇ ਕੰਨੜ ਵਿੱਚ ਅਨੁਵਾਦ)
ਪੱਕੀ ਹਵੇਲੀ (1972), (ਹਿੰਦੀ ਵਿੱਚ ਅਨੁਵਾਦ)
ਅਗ ਦੀ ਲਕੀਰ (1974), (ਹਿੰਦੀ ਵਿੱਚ ਅਨੁਵਾਦ)
ਕੱਚੀ ਸੜਕ (1975), (ਹਿੰਦੀ ਵਿੱਚ ਅਨੁਵਾਦ)
ਕੋਈ ਨਹੀਂ ਜਾਣਦਾ (1975), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਇਹ ਸੱਚ ਹੈ (1977), (ਹਿੰਦੀ, ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ)
ਦੂਸਰੀ ਮੰਜ਼ਿਲ (1977), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਤੇਹਰਵਾਂ ਸੂਰਜ (1978), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਉਨਿੰਜਾ ਦਿਨ (1979), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਕੋਰੇ ਕਾਗਜ (1982), (ਹਿੰਦੀ ਵਿੱਚ ਅਨੁਵਾਦ)
ਹਰਦੱਤ ਦਾ ਜ਼ਿੰਦਗੀਨਾਮਾ (1982), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)

ਆਤਮਕਥਾ
ਰਸੀਦੀ ਟਿਕਟ (1976)

ਕਹਾਣੀ ਸੰਗ੍ਰਿਹ
ਛੱਤੀ ਵਰ੍ਹੇ ਬਾਅਦ (1943)
ਕੁੰਜੀਆਂ (1944)
ਆਖਰੀ ਖਤ (1956)
ਗੋਜਰ ਦੀਆਂ ਪਰੀਆਂ (1960)
ਚਾਨਣ ਦਾ ਹਉਕਾ (1962)
ਜੰਗਲੀ ਬੂਟੀ (1969)
ਹੀਰੇ ਦੀ ਕਣੀ
ਲਾਤੀਯਾਂ ਦੀ ਛੋਕਰੀ
ਪੰਜ ਵਰ੍ਹੇ ਲੰਮੀ ਸੜਕ
ਇਕ ਸ਼ਹਿਰ ਦੀ ਮੌਤ
ਤੀਜੀ ਔਰਤ
ਸਾਰੇ ਹਿੰਦੀ ਵਿੱਚ ਅਨੁਵਾਦ

ਕਾਵਿ-ਸੰਗ੍ਰਹਿ
ਠੰਢੀਆਂ ਕਿਰਨਾਂ (1934)
ਅੰਮ੍ਰਿਤ ਲਹਿਰਾਂ (1936)
ਜਿਉਂਦਾ ਜੀਵਨ (1938)
ਤ੍ਰੇਲ ਧੋਤੇ ਫੁੱਲ (1941)
ਓ ਗੀਤਾਂ ਵਾਲਿਓ (1942)
ਬੱਦਲਾਂ ਦੇ ਪੱਲੇ ਵਿੱਚ (1943)
ਸੰਝ ਦੀ ਲਾਲੀ (1943)
ਨਿੱਕੀ ਜਿਹੀ ਸੌਗਾਤ (1944)
ਲੋਕ ਪੀੜ (1944)
ਪੱਥਰ ਗੀਟੇ (1946)
ਲੰਮੀਆਂ ਵਾਟਾਂ, 1949
ਮੈਂ ਤਵਾਰੀਖ ਹਾਂਹਿੰਦ ਦੀ (1950)
ਸਰਘੀ ਵੇਲਾ, (1951)
ਮੇਰੀ ਚੋਣਵੀਂ ਕਵਿਤਾ (1952)
ਸੁਨੇਹੜੇ (1955 - ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ)
ਅਸ਼ੋਕਾ ਚੇਤੀ (1957)
ਕਸਤੂਰੀ (1959)
ਨਾਗਮਣੀ (1964)
ਛੇ ਰੁੱਤਾਂ (1969)
ਮੈਂ ਜਮਾਂ ਤੂੰ (1977)
ਲਾਮੀਆਂ ਵਤਨ
ਕਾਗਜ ਤੇ ਕੈਨਵਸ (ਗਿਆਨਪੀਠ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ)

ਗਦ ਰਚਨਾਵਾਂ
ਕਿਰਮਿਚੀ ਲਕੀਰਾਂ
ਕਾਲ਼ਾ ਗੁਲਾਬ
ਅਗ ਦੀਆਂ ਲਕੀਰਾਂ (1969)
ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ (1973)
ਔਰਤ: ਇੱਕ ਦ੍ਰਿਸ਼ਟੀਕੋਣ (1975)
ਇਕ ਉਦਾਸ ਕਿਤਾਬ (1976)
ਆਪਣੇ - ਆਪਣੇ ਚਾਰ ਵਰੇ (1978)
ਕੇੜੀ ਜ਼ਿੰਦਗੀ ਕੇੜਾ ਸਾਹਿਤ (1979)
ਕੱਚੇ ਅਖਰ (1979)
ਇਕ ਹਥ ਮੇਹੰਦੀ ਇੱਕ ਹਥ ਛੱਲਾ (1980)
ਮੁਹੱਬਤਨਾਮਾ (1980)
ਮੇਰੇ ਕਾਲ ਮੁਕਟ ਸਮਕਾਲੀ (1980)
ਸ਼ੌਕ ਸੁਰੇਹੀ (1981)
ਕੜੀ ਧੁੱਪ ਦਾ ਸਫਰ (1982)
ਅੱਜ ਦੇ ਕਾਫਰ (1982)
ਸਾਰੀਆਂ ਹਿੰਦੀ ਵਿੱਚ ਅਨੁਵਾਦ

ਸਫਰਨਾਮਾ
ਬਾਰੀਆਂ ਝਰੋਖੇ (1961)

ਪ੍ਰਮੁੱਖ ਸਨਮਾਨ
ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ ਕਾਵਿ-ਸੰਗ੍ਰਹਿ ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ।
1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ।
1969 ਵਿਚ ਭਾਰਤ ਸਰਕਾਰ ਦੁਆਰਾ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ।
ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।
ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ।
1982 ਵਿੱਚ ਉਸ ਨੂੰ ਕਾਗਜ ਤੇ ਕੈਨਵਸ ਕਾਵਿ ਸੰਗ੍ਰਹਿ ਤੇ ਗਿਆਨ ਪੀਠ ਐਵਾਰਡ ਦਿੱਤਾ ਗਿਆ।
1988 ਵਿੱਚ ਬਲਗਾਰਿਆ ਵੈਰੋਵ ਇਨਾਮ (ਅੰਤਰਾਸ਼ਟਰੀ)
2005 ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦੇ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3207
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ