ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਮ ਲੋਕ ਹਮਦਰਦੀ ਭਾਲਦੇ ਹਨ ਡਰਾਮੇ ਨਹੀਂ

ਦੇਸ ਦੇ ਆਗੂ ਜਦੋਂ ਜਨਤਾ ਨੂੰ ਝੂਠ ਦੇ ਲੌਲੀਪੌਪ ਦਿਖਾਉਂਦੇ ਹਨ ਅਤੇ ਆਪਣੀ ਰਾਜਨੀਤੀ ਦਾ ਕਬਾੜ ਰੂਪੀ ਗੱਡਾ ਤੋਰਨਾਂ ਸੁਰੂ ਕਰ ਲੈਂਦੇ ਹਨ। ਕਈ ਨੇਤਾਵਾਂ ਦਾ ਇਹ ਗੱਡਾ ਕਈ ਵਾਰ ਜਾਂ ਇੱਕ ਅੱਧੀ ਵਾਰ ਇੱਕ ਦੋ ਕਦਮ ਅੱਗੇ ਤੁਰ ਵੀ ਪੈਂਦਾ ਹੈ। ਇਸ ਨੀਤੀ ਤੇ ਤੁਰਦਿਆਂ ਹੀ ਉਹ ਅਗਲੀ ਵਾਰ ਹੋਰ ਵੱਡੇ ਝੂਠ ਪਰੋਸਣ ਲੱਗ ਜਾਂਦੇ ਹਨ ਪਰ ਇਸ ਤਰਾਂ ਦੇ ਮੂਰਖ ਰਾਜਨੀਤਕ ਮੂਧੇ ਮੂੰਹ ਵੀ ਡਿੱਗਦੇ ਹਨ। ਇਸ ਤਰਾਂ ਕਿਉਂ ਵਾਪਰਦਾ ਹੈ ਆਉ ਵਿਚਾਰੀਏ। ਕੀ ਦੇਸ ਦੇ ਲੋਕ ਮੂਰਖ ਹਨ ਜਾਂ ਰਾਜਨੀਤਕ ਲੋਕ ਮੂਰਖ ਹਨ? ਕੀ ਦੇਸ ਦੇ ਲੋਕ ਰਿਆਇਤਾਂ ਭਾਲਦੇ ਹਨ ਜਾਂ ਕਿਰਤ ? ਕੀ ਰਾਜਨੀਤਕ ਲੋਕ ਗੁਰੂਆਂ ਪੀਰਾਂ ਵਾਂਗ ਲੋਕਾਂ ਨੂੰ ਕਿਰਤੀ ਬਨਾਉਣਾਂ ਚਾਹੁੰਦੇ ਹਨ ਜਾਂ ਮੰਗਤੇ? ਕੀ ਆਮ ਲੋਕ ਰਿਆਇਤਾਂ ਨਾਲ ਦੁਬਾਰਾ ਸਰਕਾਰ ਬਣਾਉਂਦੇ ਹਨ ਜਾਂ ਹਮਦਰਦੀ ਦਿਖਾਉਣ ਵਾਲਿਆਂ ਨੂੰ ਚੁਣਦੇ ਹਨ ? ਅਨੇਕਾਂ ਸਵਾਲ ਬਣ ਸਕਦੇ ਹਨ ਅਨੇਕਾਂ ਉੱਤਰ ਦਿੱਤੇ ਜਾ ਸਕਦੇ ਹਨ ਪਰ ਕਸਵੱਟੀ ਦਾ ਉੱਤਰ ਸਿਰਫ ਸੱਚ ਹੀ ਹੁੰਦਾਂ ਹੈ ਦਲੀਲਾਂ ਨਹੀਂ। ਪੰਜਾਬ ਦੇ ਲੋਕਾਂ ਨੇ ਵੀ ਦੇਸ ਦੇ ਲੋਕਾਂ ਵਾਂਗ ਹਰ ਚੋਣ ਵਿੱਚ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਇਤਿਹਾਸ ਸਿਰਜੇ ਹਨ, ਨਵੀਆਂ ਸਰਕਾਰਾਂ ਨਵੇਂ ਨੇਤਾ ਦਿੱਤੇ ਹਨ। ਹੰਕਾਰੀ ਹਰਾਏ ਜਾਂਦੇ ਹਨ ਨਿਮਰਤਾ ਵਾਲੇ ਜਾਂ ਨਿਮਰਤਾ ਦਾ ਪਖੰਡ ਕਰਨ ਵਾਲੇ ਵੀ ਜਿੱਤਦੇ ਰਹੇ ਹਨ। ਵਰਤਮਾਨ ਅਕਾਲੀ ਸਰਕਾਰ ਜੋ ਦੁਬਾਰਾ ਜਿੱਤਣ ਦਾ ਦਾਅਵਾ ਕਰਦੀ ਹੈ ਦੇ ਜਿੱਤਣ ਦਾ ਕਾਰਨ ਵੀ ਨਿਮਰਤਾ ਜਿਆਦਾ ਕੰਮ ਘੱਟ ਸੀ। ਜਦ 2007 ਅਤੇ 2012 ਵਿੱਚ ਕਾਂਗਰਸ ਅਤੇ ਅਮਰਿੰਦਰ ਸਿੰਘ ਆਪਣੇ ਆਪ ਨੂੰ ਜਿੱਤਿਆ ਸਮਝਕੇ ਆਪਣਿਆਂ ਦੀ ਹੀ ਲੱਤਾਂ ਛਾਂਗ ਰਿਹਾ ਸੀ ਤਦ ਬਾਦਲ ਪਿਉ ਪੁੱਤ ਦੀ ਜੋੜੀ ਨੇ ਨਿਮਰਤਾ ਦਾ ਵਿਖਾਵਾ ਅਤੇ ਤਿਕੜਮਾਂ ਦਾ ਜਾਲ ਵਿਛਾ ਦਿੱਤਾ ਸੀ। ਇਹ ਆਗੂ ਇਸ ਜਿੱਤ ਲਈ ਸੰਤ ਭੇਸ਼ ਵਿੱਚੋਂ ਦੋ ਠੱਗ ਵਪਾਰੀ ਬਨਾਰਸ ਦੇ ਠੱਗਾਂ ਮੂਹਰੇ ਵੀ ਨਿਮਰਤਾ ਅਤੇ ਸਮਝੌਤੇ ਦੀ ਖੇਡ ਖੇਡਕੇ ਅਤੇ ਜਾਲ ਵਿਛਾਕੇ ਨੇਤਾ ਜੀ ਜਿੱਤ ਵੱਲ ਤੁਰ ਪਏ ਸਨ ਅਤੇ ਬਾਕੀ ਕਸਰ ਨੋਟਾਂ ਦੀ ਬਰਸਾਤ ਕਰਕੇ ਡੱਡੂ ਰੂਪੀ ਵੋਟਾਂ ਨੂੰ ਵੀ ਆਪਣੇ ਜਾਲ ਵਿੱਚ ਫਾਹ ਲਿਆ ਸੀ।
ਸਹਿਨਸ਼ਾਹੀ ਦੇ ਆਲਮ ਵਿੱਚ ਵਿਚਰਦੇ ਅਮਰਿੰਦਰ ਸਿੰਘ ਕੋਲ ਆਮ ਲੋਕਾਂ ਦੇ ਨਾਲ ਹਮਦਰਦੀ ਕਰਨ ਦਾ ਝੂਠਾ ਡਰਾਮਾ ਵੀ ਨਾਂ ਹੋ ਸਕਿਆ ਜਿਸ ਨਾਲ ਉਹਨਾਂ ਦੇ ਜਿੱਤ ਦੇ ਸੁਪਨੇ ਨੂੰ ਭਾਰੀ ਸੱਟ ਵੱਜੀ। ਆਮ ਲੋਕਾਂ ਦੇ ਆਮ ਪ੍ਰਤੀਨਿਧਾਂ ਦੀ ਬਜਾਇ ਅਮੀਰ ਰਾਜਨੀਤਕ ਚਮਚਿਆਂ ਦੇ ਵਿੱਚ ਰਹਿਣ ਵਾਲਾ ਅਮਰਿੰਦਰ ਸਿੰਘ ਉਹਨਾਂ ਦੀ ਅਮੀਰ ਸਲਾਹਾਂ ਨੇ ਭੁੰਝੇ ਲਾ੍ਹ ਕੇ ਰੱਖ ਦਿੱਤਾ ਹੈ। ਬਾਦਲ ਨੇ ਹਾਰ ਕਬੂਲ ਕੇ ਚੋਣਾਂ ਤੋਂ ਬਾਅਦ ਅਫਰੀਕੀ ਮੁਲਕਾਂ ਦਾ ਮੂੰਹ ਕਰ ਲਿਆ ਸੀ ਅਤੇ ਨਤੀਜੇ ਆਉਣ ਤੋਂ ਪਹਿਲਾਂ ਹਾਰ ਕਬੂਲੀ ਬੈਠਿਆ ਨੇ ਆਪਣੇ ਘਰ ਗੁਰਬਾਣੀ ਦਾ ਉਟ ਆਸਰਾ ਲੈਦਿਆ ਅਖੰਡ ਪਾਠ ਰਖਵਾ ਲਿਆ ਅਤੇ ਆਪਣੀ ਕਿਸਮਤ ਅਨੰਤ ਕੁਦਰਤ ਦੇ ਹਵਾਲੇ ਕਰ ਦਿੱਤੀ ਸੀ। ਜਿਸ ਵਕਤ ਅਖੰਡਪਾਠ ਦੇ ਸੰਪੂਰਨ ਹੋਣ ਤੇ ਅਰਦਾਸ ਹੋ ਰਹੀ ਸੀ ਉਸ ਵਕਤ ਤੱਕ ਹਾਰ ਦੀ ਹਨੇਰੀ ਅਲੋਪ ਅਤੇ ਜਿੱਤ ਦੇ ਬੱਦਲ ਵਰ ਪਏ ਸਨ। ਸਰਕਾਰ ਬਨਾਉਣ ਦੇ ਸੁਪਨੇ ਵਾਲਾ ਅਮਰਿੰਦਰ ਮੂਧੇ ਮੂੰਹ ਪਿਆ ਸੀ ਉਸਦੇ ਸਿਪਾਹ ਸਲਾਰ ਕਾਂਗੜ , ਬਠਿੰਡੇ, ਦਿੱਲੀ, ਪਟਿਆਲੇ ਵਿੱਚ ਜੋ ਸੜਕਾਂ ਦੇ ਠੇਕੇ ਦੇਣ ਦੇ ਵਾਅਦੇ ਕਰ ਰਹੇ ਸਨ ਖੁਦ ਵੀ ਹਾਰ ਗਏ। ਅਸਲ ਵਿੱਚ ਬਾਦਲ ਸਰਕਾਰ ਦੀ ਨਕਾਮੀਆਂ ਦੇ ਜੋਰ ਤੇ ਆਪਣੇ ਆਪ ਜਿੱਤ ਆਉਣ ਦੀ ਉਡੀਕ ਵਾਲੇ ਕਾਂਗਰਸੀ ਇਹ ਸਮਝ ਨਹੀਂ ਸਕੇ ਕਿ ਲੋਕ ਨਿਮਰਤਾ ਅਤੇ ਨੀਵੇਂ ਪਾਸੇ ਵੱਲ ਤੁਰਦੇ ਹਨ । ਉੱਚੇ ਵੱਲ ਪਾਣੀ ਵਰਗੇ ਲੋਕ ਕਦੇ ਵੀ ਨਹੀਂ ਜਾਂਦੇ ਅਤੇ ਹੰਕਾਰੀ ਉੱਪਰ ਤਾਂ ਰੱਬ ਦੇ ਕਹਿਰ ਵਾਂਗ ਵਰਦੇ ਹਨ। ਵੱਡਾ ਬਾਦਲ ਆਪਣੀ ਗਰੀਬੀ ਅਤੇ ਜਿੰਦਗੀ ਦੇ ਅੰਤਲੇ ਆਖਰੀ ਸਾਲਾਂ ਦਾ ਵਾਸਤਾ ਪਾ ਰਿਹਾ ਸੀ ਅਮਰਿੰਦਰ ਖੂੰਡਾਂ ਚੁੱਕ ਕੇ ਬਜੁਰਗ ਬਾਦਲ ਨੂੰ ਕੁੱਟਣ ਦੇ ਦਮਗਜੇ ਮਾਰ ਰਿਹਾ ਸੀ। ਆਮ ਲੋਕ ਤਾਂ ਦੁਸਮਣ ਦੇ ਘਰ ਵੀ ਸੱਥਰ ਜਾਂ ਗਰੀਬੀ ਆ ਜਾਵੇ ਤਾਂ ਹਮਦਰਦੀ ਕਰਨ ਤੁਰ ਪੈਂਦੇ ਹਨ ਹੰਕਾਰੀ ਅਮੀਰ ਬੇ ਇੱਜਤੀ ਕਰਕੇ ਕੁੱਝ ਵੀ ਦੇਵੇ ਤਦ ਵੀ ਇਨਕਾਰ ਕਰ ਦਿੰਦੇ ਹਨ।
ਅਸਲ ਵਿੱਚ ਆਮ ਲੋਕ ਗੁਰੂ ਨਾਨਕ ਦੇ ਵਾਰਿਸ਼ ਹੁੰਦੇ ਹਨ ਇਹ ਹਮੇਸਾਂ ਭਾਈ ਲਾਲੋ ਦੀ ਰੋਟੀ ਖਾਂਦੇ ਹਨ ਕਿਸੇ ਅਮੀਰ ਦੀ ਖੂਨ ਰੰਗੀ ਸਰਾਬ ਵੀ ਨਹੀਂ ਲੈਂਦੇ ਵਿਕਾਊ ਟੋਲਾ ਜੋ ਮਰਜੀ ਕਰਦਾ ਫਿਰੇ ਪਰ ਵਿਕਾਊ ਟੋਲਾ ਆਮ ਬੰਦਾਂ ਨਹੀਂ ਹੁੰਦਾਂ। ਸੋ ਅਸਲ ਵਿੱਚ ਲੋਕ ਵੋਟ ਪਾਉਣ ਦੇ ਦੋ ਵੱਡੇ ਕਾਰਨ ਅਤੇ ਮਕਸਦ ਹੁੰਦੇ ਹਨ ਪਹਿਲਾ ਤਾਂ ਇਹ ਉਸਨੂੰ ਵੋਟ ਜੋ ਇਹਨਾਂ ਨੂੰ ਅਸਲੀ ਹਮਦਰਦ ਦਿਖਾਈ ਦੇਣ ਲੱਗ ਪਵੇ ਅਤੇ ਦੂਸਰਾ ਪਹਿਲੀ ਵਾਰ ਆਇਆਂ ਸਭ ਤੋਂ ਵੱਡਾ ਗੱਪੀ ਲੀਡਰ ਹੋਵੇ। ਝੂਠੇ ਲੀਡਰ ਨੂੰ ਜਾਣੇ ਅਣਜਾਣੇ ਉਸਦੀ ਅਸਲੀਅਤ ਨੰਗੀ ਕਰ ਦਿੰਦੇ ਹਨ ਉਸਨੂੰ ਪੰਜ ਸਾਲ ਲਈ ਕੁਰਸੀ ਤੇ ਬਿਠਾਕਿ ਕਿਉਂਕਿ ਗਧੇ ਲੀਡਰ ਨੇ ਤਾਂ ਗਧਿਆਂ ਵਾਂਗ ਹੀ ਹੀਂਗਣਾਂ ਹੁੰਦਾਂ ਸੇਰਾਂ ਵਾਲੀ ਦਹਾੜ ਉਸਦੇ ਮੂੰਹੋਂ ਕਿਵੇਂ ਨਿਕਲਣੀ ਹੈ। ਗਧੇ ਲੀਡਰ ਦੇ ਕੰਮ ਵੀ ਮੂਰਖਤਾ ਪੂਰਨ ਹੀ ਹੁੰਦੇ ਹਨ ਜੋ ਅਗਲੀ ਵਾਰ ਉਸਨੂੰ ਕੁਰਸੀ ਤੋਂ ਧੱਕਾ ਦੇਕੇ ਸਿੱਟਣ ਲਈ ਆਮ ਲੋਕਾਂ ਕੋਲ ਬਹਾਨਾ ਬਣ ਜਾਂਦੀ ਹੈ। ਜੇ ਕਦੀ ਕੋਈ ਸੱਚਾ ਹਮਦਰਦ ਲੀਡਰ ਜਿੰਨਾਂ ਚਿਰ ਲੋਕਾਂ ਦੇ ਦੁੱਖਾਂ ਵਿੱਚ ਦੁੱਖੀ ਹੁੰਦਾਂ ਦਿਖਾਈ ਦਿੰਦਾ ਰਹਿੰਦਾ ਹੈ ਉਸਨੂੰ ਜਿਤਾਉਂਦੇ ਰਹਿੰਦੇ ਹਨ ਇਸਦੀ ਉਦਾਹਰਣ ਮਮਤਾ ਬੈਨਰਜੀ ਬਿਹਾਰੀ ਬਾਬੂ ਨਤੀਸ਼ ਕੁਮਾਰ ਮਨੋਹਰ ਪਾਰੀਕਰ ਅਤੇ ਜੋਤੀ ਬਾਸੂ ਵਰਗੇ ਕਈ ਹਨ ਪਰ ਜਦ ਕੋਈ ਇੰਹਨਾਂ ਵੱਲ ਹਮਦਰਦੀ ਦੀ ਥਾਂ ਹੰਕਾਰੀ ਹੋ ਜਾਂਦਾ ਹੈ ਤਦ ਇਹ ਉਸਨੂੰ ਵੀ ਪਟਕਾ ਮਾਰਦੇ ਹਨ। ਸੋ ਪੰਜਾਬ ਦੇ ਲੀਡਰੋ ਆਮ ਲੋਕਾਂ ਕੋਲ ਝੂਠ ਬੋਲਣ ਦੀ ਥਾਂ ਉਹਨਾਂ ਦੇ ਦੁੱਖਾਂ ਵਿੱਚ ਹਮਦਰਦੀ ਕਰਨ ਦੀ ਕੋਸਿਸ ਕਰੋ। ਦੁੱਖੀ ਵਿਅਕਤੀ ਨਾਲ ਸੱਚੀ ਹਮਦਰਦੀ ਕਰਨ ਦੀ ਕੁਦਰਤੀ ਕਲਾ ਵਾਲਾ ਵਿਅਕਤੀ ਕਦੇ ਮਾੜਾ ਹੋ ਹੀ ਨਹੀਂ ਸਕਦਾ ਪਰ ਜੇ ਇਹ ਹਮਦਰਦੀ ਝੂਠੀ ਵੀ ਹੋਵੇ ਉਹ ਵੀ ਵਕਤੀ ਤੌਰ ਤੇ ਕਿਸੇ ਦੁੱਖੀ ਦਾ ਸਹਾਰ ਬਣਦੀ ਹੈ ਅਤੇ ਵਕਤੀ ਫਾਇਦਾ ਕਰਨ ਵਾਲੇ ਨੂੰ ਵੀ ਦੇ ਹੀ ਜਾਂਦੀ ਹੈ। ਆਮ ਲੋਕ ਭਰਿਸ਼ਟ ਨਹੀਂ ਹਨ ਉਹ ਕਿਰਤ ਭਾਲਦੇ ਹਨ। ਮੰਗਕੇ ਖਾਣਾਂ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬੀਆਂ ਨੂੰ ਸਰਮ ਅਤੇ ਮਿਹਣੇ ਵਾਲੀ ਗਲ ਹੈ। ਪੰਜਾਬ ਦੇ ਵਿੱਚ ਕਾਂਗਰਸੀਉ ਅਕਾਲੀਉ ਅਤੇ ਆਮ ਆਦਮੀ ਦਾ ਮਖੌਟਾ ਪਹਿਨੀ ਆਗੂਉ ਸੱਚੇ ਅਤੇ ਅਸਲ ਰਹਿਮ ਦਿਲ ਹਮਦਰਦ ਆਗੂ ਬਣੋ ਨਹੀਂ ਤਾਂ ਅਗਲੀ ਵਾਰ ਤੁਹਾਨੂੰ ਮਖਮਲੀ ਕੱਪੜਿਆਂ ਵਿੱਚ ਫਿਰਦਿਆਂ ਨੂੰ ਵੀ ਨੰਗਾਂ ਕਰਨ ਦੀ ਜਾਚ ਆਮ ਲੋਕਾਂ ਕੋਲ ਹੈ ਜਿਸਦੇ ਕਾਰਨ ਤੁਹਾਡੀ ਅਸਲੀਅਤ ਦਾ ਨੰਗਾਂਪਣ ਸਰੇਆਮ ਗਲੀਆਂ ਬਜਾਰਾਂ ਵਿੱਚ ਰੁਲਦਾ ਦਿਖਾਈ ਦੇਵੇਗਾ। ਆਮ ਲੋਕ ਝੂਠੇ ਨੇਤਵਾਂ ਦੀਆਂ ਰਿਆਇਤਾਂ ਦੇ ਸਹਾਰੇ ਨਹੀ ਕੁਦਰਤ ਅਤੇ ਅਨੰਤ ਖੁਦਾਈ ਤਾਕਤ ਦੇ ਸਹਾਰੇ ਜਿਉਂਦੇ ਹਨ ਅਤੇ ਸਦਾ ਇਸ ਤਰਾਂ ਹੀ ਤੁਹਾਡੇ ਵੱਡੇ ਪੇਟ ਵੀ ਭਰਦੇ ਰਹਿਣਗੇ। ਬਾਦਸਾਹੀ ਦੇਣੀ ਅਤੇ ਖੋਹਣੀ ਆਮ ਲੋਕਾਂ ਦੀ ਖੇਡ ਹੈ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :892
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ