ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਕਤ ਕੇਜਰੀਵਾਲਾਂ ,ਮੋਦੀਆਂ,ਜਾਂ ਪਾਰਟੀਆਂ ਦਾ ਗੁਲਾਮ ਨਹੀਂ ਹੁੰਦਾਂ?

ਦੁਨੀਆਂ ਦੇ ਸਭ ਤੋਂ ਸਿਆਣੇ ਅਖਵਾਉਣ ਵਾਲੇ ਪੱਤਰਕਾਰ , ਵਿਸਲੇਸ਼ਣਕਾਰ, ਅਤੇ ਰਾਜਨੀਤਕ ਲੋਕ ਹਮੇਸਾਂ ਆਪਣੇ ਆਪ ਨੂੰ ਹੀ ਸਭ ਕੁੱਝ ਪਤਾ ਹੋਣ ਦਾ ਭਰਮ ਪਾਲਦੇ ਹਨ। ਆਮ ਲੋਕਾਂ ਨੂੰ ਆਪਣੇ ਭਾਸਣਾਂ ਦੁਆਰਾ ,ਪੱਤਰਕਾਰੀ ਰਿਪੋਰਟਾਂ ਦੁਆਰਾ ਜਾਂ ਕਿਸੇ ਹੋਰ ਪਰਚਾਰ ਸਾਧਨ ਵਿੱਚ ਇਉਂ ਦੱਸਦੇ ਹਨ ਜਿਵੇਂ ਉਹਨਾਂ ਦੀ ਜਾਣਕਾਰੀ ਹੀ ਅੰਤਿਮ ਹੈ ਪਰ ਭਾਰਤੀ ਵੋਟਰ ਜਿਸਨੂੰ ਸਾਡੇ ਸਿਆਂਣੇ ਅਖਵਾਉਂਦੇ ਲੋਕ ਵਿਕਾਊ ਮਾਲ ਅਤੇ ਮੂਰਖ ਹੀ ਸਮਝਦੇ ਹਨ ਪਰ ਸਹੀ ਸਮੇਂ ਤੇ ਸਹੀ ਫੈਸਲੇ ਲੈਕੇ ਇਸਨੇ ਹਮੇਸਾਂ ਹੀ ਨਵੇਂ ਇਨਕਲਾਬ ਸਿਰਜੇ ਹਨ। ਵੋਟਰਾਂ ਦੀ ਚੋਣ ਹਮੇਸਾਂ ਸਹੀ ਹੁੰਦੀ ਹੈ ਪਰ ਮੰਡੀ ਦੇ ਵਪਾਰੀ ਭਾਰਤੀ ਵੋਟਰਾਂ ਦੀ ਵਧੀਆਂ ਚੋਣ ਨੂੰ ਹਮੇਸਾਂ ਖਰੀਦ ਲੈਂਦੇ ਹਨ ਕਿਉਂਕਿ ਉਹ ਜਾਣਦੇ ਹੁੰਦੇ ਹਨ ਕਿ ਭਾਰਤੀ ਵੋਟਰਾਂ ਦਾ ਚੁਣਿਆਂ ਗਿਆ ਮਾਲ ਕਿਸੇ ਵੀ ਕੀਮਤ ਤੇ ਖਰੀਦਣਾਂ ਮਹਿੰਗਾਂ ਨਹੀਂ ਹੋਵੇਗਾ। ਭਾਰਤੀ ਲੋਕਾਂ ਦੇ ਸਨਮਾਨ ਦਾ ਪਾਤਰ ਬਣਿਆਂ ਜਾਂ ਆਈ ਐਸ ਆਈ ਦਾ ਜਿਹੜਾ ਮਾਰਕਾ ਭਾਰਤੀ ਆਮ ਲੋਕ ਕਿਸੇ ਰਾਜਨੀਤਕ ਜਾਂ ਹੀਰੋ ਜਾਂ ਖਿਡਾਰੀ ਤੇ ਲਾ ਦਿੰਦੇ ਹਨ ਉਸਨੂੰ ਮੰਡੀ ਦੇ ਦਲਾਲ ਕਰੋੜਾਂ ਦੀ ਅਰਬਾਂ ਦੀ ਜਾਂ ਆਪਣੀਆਂ ਰਖੈਲਾਂ ਅਤੇ ਗੁਲਾਮਾਂ ਦੀ ਬਲੀ ਦੇਕੇ ਵੀ ਖਰੀਦ ਲੈਂਦੇ ਹਨ ਕਈ ਵਾਰ ਤਾਂ ਇਹ ਵਪਾਰੀ ਲੋਕ ਆਪਣੀਆਂ ਬੇਟੀਆਂ ਬੇਟੇ ਵੀ ਆਮ ਲੋਕਾਂ ਦੇ ਹੀਰੋ ਨੂੰ ਖਰੀਦਣ ਲਈ ਦਾਅ ਤੇ ਲਾਅ ਦਿੰਦੇ ਹਨ। ਆਮ ਤੌਰ ਤੇ ਹਰ ਪੰਜ ਸਾਲਾਂ ਬਾਅਦ ਆਮ ਭਾਰਤੀ ਲੋਕ ਆਪਣੇ ਸੇਵਾਦਾਰ ਚੁਣਦੇ ਹਨ ਪਰ ਬਦਕਿਸਮਤੀ ਜੋ ਕੁਦਰਤ ਨੇ ਆਮ ਲੋਕਾਂ ਦੇ ਨਸੀਬ ਵਿੱਚ ਲਿਖੀ ਹੋਈ ਹੈ ਕਿ ਦੁਨੀਆਂ ਦਾ ਕੋਈ ਵੀ ਵਿਅਕਤੀ ਅਣਮੁੱਲਾ ਨਹੀਂ ਹੁੰਦਾਂ ਜਿਸ ਕਾਰਨ ਹਰ ਵਧੀਆਂ ਇਨਸਾਨ ਵੀ ਵਿਕ ਜਾਂਦਾ ਹੈ ਜਿਸ ਦੇ ਵਿਕਣ ਨਾਲ ਜਨਮਾਨਸ ਦੀਆਂ ਆਸਾਂ ਤੜੱਕ ਕਰਕੇ ਟੁੱਟ ਜਾਂਦੀਆਂ ਹਨ। ਦੁਨੀਆਂ ਦੇ ਸਭ ਤੋਂ ਇਮਾਨਦਾਰ ਵਿਅਕਤੀ ਵੀ ਇੱਜਤ ਦੇ ਨਾਂ ਤੇ ਸਨਮਾਨ ਕਰਨ ਦੇ ਨਾਂ ਤੇ ਭਾਰਤ ਰਤਨ ਜਾਂ ਨੋਬਲ ਵਿਜੇਤਾ ਬਣਨ ਦੀਆਂ ਖਾਹਿਸਾਂ ਤੋਂ ਮੁਕਤ ਨਹੀਂ ਹੋ ਪਾਉਂਦੇ। ਆਮ ਜੇਤੂ ਤਾਂ ਕਿਸੇ ਅੰਬਾਨੀ ਅਦਾਨੀ ਟਾਟਿਆਂ ਦੇ ਧਨ ਅਤੇ ਸਹੂਲਤਾਂ ਤੇ ਹੀ ਵਿਕ ਜਾਂਡਦੇ ਹਨ। ਕਈ ਲੋਕ ਜੋ ਦੇਸ਼ ਦੇ ਸਭ ਤੋਂ ਉੱਚ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਹੀ ਵਿੱਕ ਚੁੱਕੇ ਹੁੰਦੇ ਹਨ ਜਿੰਹਨਾਂ ਨੂੰ ਉਸ ਅਹੁਦੇ ਤੇ ਪਹੁੰਚਾਕੇ ਆਪਣੇ ਮਕਸਦ ਹੱਲ ਕਰਨ ਲਈ ਵਪਾਰੀ ਲੋਕ ਹਰ ਹੀਲਾ ਵਰਤਦੇ ਹੋਏ ਉਸਨੂੰ ਲਿਸਕਾ ਪੁਸਕਾਕੇ ਉਸ ਦੇ ਹੱਕ ਵਿੱਚ ਆਮ ਬੰਦੇ ਨੂੰ ਤਿਆਰ ਕਰਦੇ ਹਨ ਜਿਸਦਾ ਮੁਲੰਮਾਂ ਬਹੁਤਾ ਚਿਰ ਲੋਕਾਂ ਤੋਂ ਲੁਕਿਆਂ ਨਹੀਂ ਰਹਿੰਦਾਂ ਜਿਸਦੇ ਪਰਗਟ ਹੋ ਜਾਣ ਤੇ ਆਮ ਬੰਦਾਂ ਕੁੱਝ ਵਕਤ ਸਬਰ ਨਾਲ ਬਤੀਤ ਕਰਦਾ ਹੋਇਆਂ ਸਹੀ ਵਕਤ ਦੀ ਉਡੀਕ ਕਰਦਾ ਹੈ। ਕਈ ਵਾਰ ਇਸ ਤਰਾਂ ਦੇ ਚਮਕਦੇ ਚਿਹਰਿਆਂ ਨੂੰ ਹਰਾਉਣ ਅਤੇ ਸਜਾ ਦੇਣ ਲਈ ਉਹਨਾਂ ਦੇ ਮੁਕਾਬਲੇ ਤੇ ਖੜੇ ਹੋਏ ਗਧਿਆਂ ਵਰਗੇ ਜਾਂ ਕਮੀਨੇ ਲੋਕਾਂ ਨੂੰ ਵੀ ਜਿਤਾ ਦਿੰਦਾਂ ਹੈ। ਇਸ ਤਰਾਂ ਦੇ ਲੋਕ ਵੀ ਕਈ ਵਾਰ ਆਪਣੇ ਆਪ ਨੂੰ ਸੁਪਰ ਹੀਰੋ ਸਮਝਣ ਲੱਗ ਪੈਂਦੇ ਹਨ ਜੋ ਇਹ ਨਹੀ ਸਮਝ ਸਕਦੇ ਇਹ ਅਸਲ ਵਿੱਚ ਉਹਨਾਂ ਦੀ ਜਿੱਤ ਨਹੀਂ ਸਗੋਂ ਉਹ ਤਾਂ ਕਿਸੇ ਦੂਸਰੇ ਦੀ ਹਾਰ ਵਿੱਚੋਂ ਉਪਜੇ ਹਨ। ਕਿਸੇ ਦੀ ਹਾਰ ਵਿੱਚੋਂ ਉਪਜੇ ਹੋਏ ਨੇਤਾ ਖਰੂਦ ਪਾਉਣ ਵਿੱਚ ਹਮੇਸਾਂ ਮੂਹਰੇ ਹੁੰਦੇ ਹਨ ਅਤੇ ਆਮ ਜਨਤਾਂ ਨੂੰ ਇੱਕ ਦਿਨ ਫਿਰ ਇੰਹਨਾਂ ਖਰੂਦ ਪਾਉਣ ਵਾਲਿਆਂ ਨੂੰ ਵੀ ਸਬਕ ਸਿਖਾਉਣਾਂ ਪੈਂਦਾਂ ਹੈ। ਅਸਲ ਵਿੱਚ ਕਾਬਲ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੇ ਅਖਾਣ ਵਾਂਗ ਇਹ ਵਰਤਾਰਾ ਆਮ ਲੋਕਾਂ ਲਈ ਸਦਾ ਜਾਰੀ ਰਹਿੰਦਾਂ ਹੈ।
ਉਪਰੋਕਤ ਵਰਤਾਰਾ ਕੋਈ ਇਕੱਲੇ ਰਾਜਨੀਤਕਾਂ ਲਈ ਹੀ ਨਹੀਂ ਦੂਸਰੇ ਖੇਤਰਾਂ ਦੇ ਹੀਰੋ ਅਖਵਾਉਂਦੇ ਜਾਂ ਭਗਵਾਨ ਬਣੇ ਲੋਕਾਂ ਲਈ ਵੀ ਹੁੰਦਾਂ ਹੈ ਇੱਥੋਂ ਤੱਕ ਕੇ ਦਹਿਸ਼ਤਾਂ ਅਤੇ ਕਾਤਲੀ ਹੀਰੋਆਂ ਲਈ ਵੀ ਆਮ ਲੋਕ ਹੀ ਉਲਟ ਪਲਟ ਕਰਦੇ ਹਨ ਜਿਵੇਂ ਕਦੇ ਕੋਈ ਕਰਿਕਟ ਦਾ ਭਗਵਾਨ ਬਣਿਆਂ ਜਦੋਂ ਪੈਸੇ ਦਾ ਪੁੱਤ ਬਣ ਜਾਂਦਾਂ ਹੈ ਜਾਂ ਕੋਈ ਫਿਲਮੀ ਹੀਰੋ ਬਰਾਂਡ ਅੰਬੈਸਡਰ ਬਣਕੇ ਕਿਸੇ ਦੀ ਦਲਾਲੀ ਕਰਦਾ ਹੈ ਪਰ ਆਮ ਲੋਕ ਸਦਾ ਇੰਹਨਾਂ ਨੂੰ ਨਾਂ ਭਗਵਾਨ ਬਣੇ ਰਹਿਣ ਦਿੰਦੇ ਹਨ ਨਾਂ ਸਦਾ ਉਹਨਾਂ ਦੇ ਕਹਿਣੇ ਮੰਨਦੇ ਹਨ ਕਿਉਂਕਿ ਇਹ ਲੋਕ ਵੀ ਵਪਾਰੀਆਂ ਰਾਜਨੀਤਕਾਂ ਦ ਦਲਾਲ ਬਣਕੇ ਅਸਲੀ ਭਗਵਾਨ ਕੁਦਰਤ ਦੇ ਭਾਣਿਆਂ ਵਿੱਚ ਅਸਲੀਅਤ ਤੋਂ ਮੁੱਖ ਮੋੜਕੇ ਲੁਟੇਰਿਆਂ ਦੇ ਜਰ ਖਰੀਦ ਹੋ ਜਾਂਦੇ ਹਨ। ਵਰਤਮਾਨ ਦਿੋੱਲੀ ਦੀਆਂ ਚੋਣਾਂ ਨੇ ਇਹੀ ਸਿੱਧ ਕੀਤਾ ਹੈ ਕਿ ਆਮ ਵਿਅਕਤੀ ਨਾਂ ਵਿਕਾਊ ਹੈ ਨਾਂ ਹਾਰਿਆ ਹੋਇਆ ਹੈ ਨਾਂ ਇਨਕਲਾਬਾਂ ਤੋਂ ਬੇਮੁੱਖ ਹੋਇਆਂ ਹੈ ਇਸਦੀ ਬਾਜ ਅੱਖ ਹਮੇਸਾਂ ਸਭ ਤੇ ਹੁੰਦੀ ਹੈ। ਭਾਰਤੀ ਜਨ ਮਾਨਸ ਨਾਂ ਕਿਸੇ ਮੋਦੀ ਦਾ ਗੁਲਾਮ ਹੈ ਨਾਂ ਕਿਸੇ ਕਾਂਗਰਸ਼ ਦਾ ਜਰ ਖਰੀਦ ਹੈ ਅਤੇ ਨਾਂ ਹੀ ਕਿਸੇ ਕੇਜਰੀਵਾਲ ਦਾ ਤੋਰਿਆਂ ਤੁਰਦਾ ਹੈ। ਇਹ ਆਮ ਲੋਕਾਂ ਦਾ ਹਜੂਮ ਤਾਂ ਨਿਮਰਤਾ ਵਾਲਿਆਂ ਵੱਲ ਆਪਣੇ ਆਪ ਚਲਾ ਜਾਂਦਾ ਹੈ ਅਤੇ ਉਚਿਆਂ ਦੇ ਵੱਲ ਇੱਕ ਕਦਮ ਵੀ ਨਹੀਂ ਤੁਰਦਾ। ਨੇਤਾ ਅਤੇ ਹੀਰੋ ਲੋਕ ਆਪਣੀਆਂ ਕਲਾਵਾਂ ਨੂੰ ਲੱਖ ਵਧੀਆਂ ਸਮਝਣ ਦੇ ਭਰਮ ਭੁਲੇਖੇ ਪਾਲ ਲੈਣ ਪਰ ਇਹ ਹਮੇਸਾਂ ਤੀਸਰੀ ਅੱਖ ਨਾਲ ਦਖਦਾ ਹੈ। ਮੋਦੀ ਨੂੰ ਵਹਿਮ ਹੋ ਗਿਆ ਸੀ ਕਿ ਉਹ ਹੀ ਵਧੀਆਂ ਬੁਲਾਰਾ , ਫੈਸਲੇ ਲਊ , ਦਬੰਗ ਅਤੇ ਹੋਰ ਬਹੁਤ ਕੁੱਝ ਹੈ ਪਰ ਭਾਰਤੀ ਵੋਟਰ ਨੇ ਜਦ ਹੀ ਉਸਦਾ ਹੰਕਾਰ ਭਰਿਆ ਦੇਖਿਆ ਤਦ ਹੀ ਉਸਨੂੰ ਧਰਤੀ ਤੇ ਪਟਕਾ ਮਾਰਿਆਂ ਹੈ। ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀ ਹੈ ਇਹ ਤਾਂ ਮੋਦੀ ਦਾ ਵਿਰੋਧ ਕਰਨ ਕਰਕੇ ਹੀ ਲੋਕਾਂ ਨੇ ਚੁਣਿਆਂ ਹੈ ਜੇ ਕੱਲ ਨੂੰ ਇਹੀ ਹੰਕਾਰ ਕੇਜਰੀਵਾਲ ਪਾਰਟੀ ਜੁੰਡਲੀ ਨੂੰ ਹੋਇਆਂ ਕਿ ਉਹ ਹੀ ਵੱਡੇ ਹੀਰੋ ਹਨ ਤਦ ਪਿੱਛੀਆਂ ਲੋਕ ਸਭਾ ਚੋਣਾਂ ਵਾਂਗ ਇਸ ਜੁੰਡਲੀ ਨੂੰ ਵੀ ਇਹਨਾਂ ਦੀ ਅਸਲ ਜਗਾਹ ਦਿਖਾਣ ਲੱਗਿਆਂ ਭਾਰਤੀ ਜਨਮਾਨਸ ਨੇ ਦੇਰ ਨਹੀਂ ਲਗਾਉਣੀ।
ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਚਾਰੋਂ ਮੈਂਬਰ ਪਾਰਲੀਮੈਂਟ ਵੀ ਹੰਕਾਰ ਵਿੱਚ ਆਕੇ ਪੰਜਾਬ ਦੀ ਰਾਜਸੱਤਾ ਦੇ ਸੁਪਨੇ ਦੇਖਣ ਲਈ ਸਿਰਾਂ ਥੱਲੇ ਬਾਂਹ ਦੇਕੇ ਸੁੱਤੇ ਹੋਏ ਹਨ ਅਤੇ ਆਪਣੀਆਂ ਭੰਡਾਂ ਵਾਲੀਆਂ ਹਰਕਤਾਂ ਤੇ ਆਮ ਲੋਕਾਂ ਨੂੰ ਹੱਸਦਾ ਦੇਖਕੇ ਖੁਸ਼ ਹੋ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਪੰਜਾਬੀ ਕਿਸੇ ਨੂੰ ਉੱਚਾ ਚੜਾਕੇ ਸਿੱਟਣ ਦਾ ਬਹੁਤ ਵੱਡਾ ਖਿਡਾਰੀ ਹੈ। ਜਿਸ ਤਰਾਂ ਆਮ ਭਾਰਤੀ ਲੋਕਾਂ ਅਤੇ ਵਕਤ ਨੇ ਅਨੇਕਾਂ ਸਚਿਨ ,ਕਪਿਲ ਦੇਵ, ਧਰਮਿੰਦਰ , ਅਮਿਤਾਬ, ਮਨਮੋਹਨ,ਸੋਨੀਆ , ਮਿਲਖੇ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤੇ ਹਨ ਇਸ ਤਰਾਂ ਹੀ ਵਰਤਮਾਨ ਪੰਜਾਬੀ ਹੀਰੋਆਂ ਨੂੰ ਵੀ ਜਿਆਦਾ ਵਕਤ ਨਹੀਂ ਦੇਣਾਂ। ਹਰ ਹੀਰੋ ਦਾ ਇਮਤਿਹਾਨ ਹਮੇਸਾਂ ਨਿਸਚਿਤ ਵਕਤ ਤੱਕ ਹੀ ਪਾਸ ਹੋਣ ਲਈ ਹੁੰਦਾਂ ਹੈ ਜਦ ਆਮ ਜਨਤਾ ਇੱਕ ਵਾਰ ਵਕਤ ਦੀਅਤੇ ਸਬਰ ਦੀ ਹੱਦ ਮੁਕਾ ਦੇਵੇ ਦੁਬਾਰ ਮੌਕਾ ਨਹੀਂ ਦਿੰਦੀ ਹੁੰਦੀ । ਸਨਮਾਨ ਅਤੇ ਅਪਮਾਨ ਹੀਰੋਆਂ ਦੇ ਹੱਥ ਹੁੰਦਾਂ ਹੈ ਜਿਹੋ ਜਿਹਾ ਕਰਦੇ ਹਨ ਉਹੋ ਜਿਹਾ ਸਨਮਾਨ ਅਤੇ ਅਪਮਾਨ ਪਾਉਂਦੇ ਹਨ। ਵਕਤ ਸਦਾ ਲਈ ਕਿਸੇ ਦੀ ਉਡੀਕ ਨਹੀਂ ਕਰਦਾ ਉਹ ਹਮੇਸਾਂ ਨਵਿਆਂ ਨੂੰ ਪੈਦਾ ਵੀ ਕਰਦਾ ਰਹਿੰਦਾਂ ਹੈ । ਵਕਤ ਕਦੇ ਵੀ ਪੁਰਾਣਿਆਂ ਦਾ ਮੁਥਾਜ ਨਹੀਂ ਹੁੰਦਾਂ। ਆਉਣ ਵਾਲੇ ਸਮੇਂ ਵਿੱਚ ਵੀ ਕੁਦਰਤ ਦੇ ਵਿੱਚ ਅਤੇ ਕੁਦਰਤ ਦੇ ਸੰਗ ਕੁਦਰਤ ਦੀ ਮਿਹਰ ਨਾਲ ਜੂਝਦਾ ਆਮ ਮਨੁੱਖ ਆਪਣੀਆਂ ਕਰਾਂਤੀਆਂ ਦੁਹਰਾਉਂਦਾਂ ਰਹੇਗਾ ਅਤੇ ਕਿਸੇ ਵਿਸਲੇਸ਼ਣਕਾਰ, ਰਾਜਨੀਤਕ,ਪੱਤਰਕਾਰ, ਸਿਆਣੇ ਅਖਵਾਉਂਦੇ ਲੋਕਾਂ ਦਾ ਮੁਥਾਜ ਨਹੀਂ ਹੋਵੇਗਾ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :824
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017