ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੈਂ ਆਵਾਜ਼ ਹਾਂ

ਮੈਂ ਆਵਾਜ਼ ਹਾਂ
ਸਿੱਖੀ ਦੇ ਪਹਿਰੇਦਾਰ ਦੀ
ਜਦ ਗੁਰਾਂ ਗੋਬਿੰਦ ਸਿੰਘ ਦੁਆਰਾ
ਚਿੜੀਆਂ ਤੋਂ ਬਾਜ਼ ਬਣਾਏ ਜਾਣ ਦੀ
ਮੈਂ ਆਵਾਜ਼ ਹਾਂ
ਹਰ ਕੋਈ ਸਿੱਖ ਨਹੀਂ ਹੋ ਸਕਦਾ
ਸਿੱਖ ਹੋਣਾ ਵੀ ਸਿੱਖੀ ਨਾਲ ਇਸ਼ਕ ਹੀ ਤਾਂ ਹੈ।
ਹਰ ਪੈਰ ਤੇ ਖ਼ਤਰਾ
ਸਿਰ ਦਾ ਤਾਜ ਬਚਾਏ ਰੱਖਣ ਲਈ
ਤੇ
ਆਪਣੀ ਸਰਦਾਰੀ ਕਾਇਮ ਰੱਖਣ ਲਈ।
ਮੈਂ ਆਵਾਜ਼ ਹਾਂ
ਸਿਰ ਤੋਂ ਖੋਪੜ ਲਹਾਏ ਜਾਣ ਦੀ
ਗੱਲਾਂ ਵਿਚ ਪੁੱਤਰਾਂ ਦੇ ਹਾਰ ਪਵਾਏ ਜਾਣ ਦੀ
ਮੈਂ ਆਵਾਜ਼ ਹਾਂ
ਪਿਤਾ ਨੂੰ ਹੋਰ ਧਰਮ ਲਈ ਵਾਰੇ ਜਾਣ ਦੀ
ਸਿੱਖੀ ਲਈ ਚਾਰੇ ਪੁੱਤਰ ਤੇ ਮਾਂ ਨੂੰ ਵਾਰੇ ਜਾਣ ਦੀ
ਮੈਂ ਆਵਾਜ਼ ਹਾਂ
ਬੰਦ-ਬੰਦ ਕਟਵਾਏ ਜਾਣ ਦੀ
ਸਵਾ ਲੱਖ ਨਾਲ ਇੱਕ ਇੱਕ ਲੜਾਉਣ ਦੀ
ਮੈਂ ਆਵਾਜ਼ ਹਾਂ
ਸਭ ਧਰਮ ਬਰਾਬਰ ਨੇ
ਨਾਨਕ ਦੁਆਰਾ ਇਹ ਕਹੇ ਜਾਣ ਦੀ
ਮੈਂ ਆਵਾਜ਼ ਹਾਂ
ਗੁਰੂ ਗੋਬਿੰਦ ਸਿੰਘ ਦੀਆਂ ਦੋ ਤਲਵਾਰਾਂ ਦੀ
ਸਿੱਖੀ ਲਈ ਆਪਣਾ ਵੱਸ਼ ਵਾਰੇ ਜਾਣ ਦੀ
ਮੈਂ ਆਵਾਜ਼ ਹਾਂ
ਕਿ ਸਿੱਖੋ ਸਿੱਖੀ ਧਰਮ ਲਈ ਨਾ ਭਟਕੋ
ਸਿੱਖੀ ਸਰਾਪ ਸਿਰ ਤੇ ਕਾਇਮ ਰੱਖੋ
ਪ¼ਗ ਦਾ ਤਾਜ "ਭਟ" ਸਜਾਏ ਜਾਣ ਦੀ।
ਮੈਂ ਆਵਾਜ਼ ਹਾਂ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1026
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ