ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੁੜੱਤਨ

ਅੱਜ ਪੰਕਜ ਨੂੰ ਛੁੱਟੀ ਸੀ ਬੈਠੇ ਬੈਠੇ ਉਸ ਦੇ ਦਿਲ ਵਿਚ ਆਇਆ, ਕਿਉਂ ਨਾ ਮਾਸੀ ਘਰ ਹੋ ਆਈਏ ਮਾਸੀ ਪੂਰੀ ਹੋਈ ਨੂੰ ਪੂਰੇ ਚਾਰ ਸਾਲ ਹੋ ਚੁੱਕੇ ਸਨ । ਘਰ ਮਾਸੀ ਮਾਸੜ ਦਾ ਮੁੰਡਾ ਉਸ ਦੀ ਘਰਵਾਲੀ ਅਤੇ ਉਸ ਦੇ ਚਾਰ ਬੱਚੇ 1 ਰਿਸ਼ਤੇ ਦੀ ਅਹਿਮੀਅਤ ਦਿਲਾਂ ਚ’ ਹੁੰਦੀ ਹੈ ਜਰੂਰੀ ਨਹੀਂ ਕਿ ਰਿਸ਼ਤਾ ਖੂਨ ਦਾ ਹੀ ਹੋਵੇ ਇਹ ਤਾਂ ਦਿਲ ਮਿਲੇ ਦਾ ਸੌਦਾ ਹੁੰਦਾ ਹੈ । ਮਾਸੀ ਪੰਕਜ ਦੀ ਸਕੀ ਤਾਂ ਨਹੀਂ ਸੀ ਇਕੋ ਮਕਾਨ ‘ਚ ਰਹਿਣ ਕਰਕੇ ਆਪਸ ‘ਚ ਡੂੰਘਾ ਪਿਆਰ ਸੀ ਦੋਵਾਂ ਪਰਿਵਾਰਾਂ ‘ਚ । ਮਾਸੀਗਿਆਨ ਕੌਰ ਅਤੇ ਮਾਸੜ ਜਰਨੈਲ ਸਿੰਘ ਮੁੰਡਾ ਦਲੀਪ ਸਿੰਘ ਅਕਸਰ ਉਸ ਨੂੰ ਦੀਪਾ ਆਖ ਕੇ ਸੱਦਿਆ ਜਾਂਦਾ ਹੈ । ਜੱਟ ਜਿਮੀਂਦਾਰ ਹੋਣ ਕਰਕੇ ਮਾਸੜ ਜਰਨੈਲ ਸਿੰਗ ਕੋਲ ਕਾਫੀ ਜਮੀਨ ਜਾਇਦਾਦ, ਲਾਇਸੰਸ ਸ਼ੁਦਾ ਬੰਦੂਕ ਅਤੇ ਆਪਣੀ ਸੁਰੱਖਿਆ ਵਾਸਤੇ ਕਾਨੰਨੀ ਤੌਰ ਤੇ ਰੱਖੇ ਹੋਏ ਹਥਿਆਰ ਸਨ । ਮਾਸੀ ਵੀ ਜਵਾਨ ਤੇ ਰੱਜ ਕੇ ਖੂਬਸੂਰਤ । ਪਿੰਡ ਵਿਚ ਲੰਬੜਦਾਰ ਰਹਿ ਚੁੱਕਿਆ ਜਰਨੈਲ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁਲਾਜਮ । ਮਾਸੜ ਜੀ ਚਾਰ ਭਰਾ ਅਤੇ ਇਕ ਭੈਣ ਪਿੰਡ ‘ਚ ਜਮੀਨ ਜਾਇਦਾਦ ਹੋਣ ਕਰਕੇ ਸਭ ਬਰਾਬਰ ਦੀ ਦਾਵੇਦਾਰੀ ਦੇ ਹੱਕਦਾਰ ਸਨ ਸਾਰੇ ਭਰਾ ਪੜ੍ਹੇ ਲਿਖੇ ਘੱਟ ਘੱਟ ਸਨ । ਮਾਸੜ ਦਾ ਵਿਚਕਾਰ ਵਾਲਾ ਭਰਾ ਬਚਪਨ ਤੋਂ ਹੀ ਮਾਸੜ ਕੋਲ ਰਹਿੰਦਾ ਸੀ ਪੜ੍ਹਿਆ ਲਿਖਿਆ ਤਾਂ ਉਹ ਬਿਲਕੁਲ ਨਹੀਂ ਸੀ ਨਾ ਬਸੰਤ ਸਿੰਘ ਦੋ ਭਰਾ ਪਿੰਡ ‘ਚ ਸਨ ਜਿੰਨ੍ਹੇ ‘ਚ ਇਕਬਾਲ ਸਿੰਘ ਅਮਰ ਸਿੰਘ । ਇਕਬਾਲ ਸਿੰਘ ਕਾਫੀ ਚੁਸਤ ਚਲਾਕ ਅਤੇ ਘਰਵਾਲੀ ਅੱਖਾਂ ਅੱਖਾਂ ਵਿਚ ਗੱਲਾਂ ਕਰੀ ਜਾਂਦੀ । ਅਮਰ ਸਿੰਘ ਦਾ ਵਿਆਹ ਨਹੀਂ ਹੋਣ ਦਿਤਾ ਜਮੀਨ ਜਾਇਦਾਦ ਦਾ ਲਾਲਚ ਇਨਸਾਨ ਨੂੰ ਇਨਸਾਨ ਤੋਂ ਹੈਵਾਨ ਬਣਾ ਦਿੰਦਾ ਹੈ ਇਕਬਾਲ ਦੀ ਜਨਾਨੀ ਬੀਰੋ ਕਾਹਲੀ ਸੀ ਕਿ ਕਦ ਅਮਰ ਸਿੰਘ ਦਾ ਕੰਡਾ ਨਿਕਲੇ ਤੇ ਉਹ ਜਮੀਨ ਦੀ ਮਾਲਕ ਬਣੇ । ਅਮਰ ਸਿੰਘ ਸਿੱਧਾ ਸਾਧਾ ਬੰਦਾ ਹੋਣ ਕਰਕੇ ਉਸ ਦੇ ਦਿਲ ਦਿਮਾਗ ਵਿਚ ਕੁੱਛ ਵੀ ਤਾਂ ਨਹੀਂ ਸੀ ਕਿ ਭਰਾ ਭਰਜਾਈ ਅੰਦਰੋ ਅੰਦਰੀਂ ਕਿਹੜੀ ਖਿਚੜੀ ਪਕਾ ਰਹੇ ਹਨ ।ਜਮੀਨ ਜਾਇਦਾਦ ਤਾਂ ਇਕਬਾਲ ਨੇ ਅਮਰ ਸਿੰਘ ਕੋਲੋਂ ਆਪਣੇ ਨਾਂ ਕਰਵਾ ਲਈ ਸੀ ਨਸ਼ੇ ਦਾ ਤਾਂ ਅਮਰ ਸਿੰਘ ਗੁਲਾਮ ਸੀ । ਉਹ ਕਿਆਮਤ ਦੀ ਰਾਤ ਸੀ ਜਦ ਅਮਰ ਸਿੰਘ ਇਕਬਾਲ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਅੱਜ ਸ਼ਰਾਬ ਦਾ ਸਵਾਦ ਵੀ ਕੁੱਝ ਅਜੀਬ ਲੱਗ ਰਿਹਾ ਸੀ । ਸਵੇਰੇ ਖੱਪ ਪੈ ਗਈ ਅਮਰ ਸਿੰਘ ਮੁੱਕ ਗਿਆ ।
ਜਦ ਸ਼ਹਿਰ ‘ਚ ਜਰਨੈਲ ਸਿੰਘ ਨੂੰ ਪਤਾ ਲਗਿਆ ਉਸ ਨੂੰ ਸ਼ੱਕ ਹੀ ਨਹੀਂ ਪੂਰੇ ਦਾ ਪੂਰਾ ਭਰੋਸਾ ਸੀ ਕਿ ਅਮਰ ਸਿੰਘ ਦੀ ਮੌਤ ਨਹੀ ਹੋਈ ਅਮਰ ਸਿੰਘ ਦਾ ਕਤਲ ਹੋਇਆ ਹੈ ਜਮੀਨ ਜਾਇਦਾਦ ਪਿੱਛੇ । ਜਰਨੈਲ ਸਿੰਘ ਪਿੰਡ ਗਿਆ ਅਤੇ ਰਸਮਾਂ ਰਿਵਾਜ ਪੂਰੀਆਂ ਕਰਨ ਪਿੱਛੋਂ ਸ਼ਹਿਰ ਵਾਪਸ ਗਿਆ । ਜਿਹੜਾ ਭਰਾ ਬਸੰਤ ਸਿੰਘ ਜਰਨੈਲ ਸਿੰਘ ਕੋਲ ਰਹਿੰਦਾ ਸੀ ਹੈ ਤਾਂ ਉਹ ਵੀ ਮੋਟੀ ਬੁੱਧੀ ਦਾ ਮਾਲਕ ਸਕੂਲ ਤਾਂ ਗਿਆ ਨਹੀਂ ਕੰਮ ਵੀ ਕੋਈ ਢੰਗ ਨਾਲ ਨਹੀਂ ਸਿੱਖਿਆ ਨਹੀਂ ਕਦੇ ਸਿਨੇਮੇ ‘ਚ ਗਚਕ, ਮਰੂੰਡਾ, ਮੁੰਗਫਲੀ ਵੇਚਦਾ ਅਤੇ ਕਦੇ ਕਦੇ ਸੋਡੇ ਦੀਆਂ ਬੋਤਲਾਂ ਦੀ ਰੇਹੜੀ ਲਗਾਉਂਦਾ । ਵਿਹਲੇ ਸਮੇਂ ਭਰਜਾਈ ਨਾਲ ਘਰ ਦਾ ਕੰਮ ਕਰਵਾਉਂਦਾ ਭਰਜਾਈ ਵੀ ਆਪਣੇ ਦਿੳਰ ਤੋਂ ਖੂਬ ਕੰਮ ਲੈਂਦੀ । ਬਸੰਤ ਸਿੰਘ ਘਰ ਦਾ ਕੰਮ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਬਸੰਤ ਸਿੰਘ ਹੁੜਮੱਤ ਆਪਣੇ ਹੀ ਮਨ ਦੀ ਕਰਦਾ ਮੂਰਖਾਂ ਵਾਲੇ ਸਾਰੇ ਹੀ ਗੁਣ ਸਨ ਬਸੰਤ ਸਿੰਘ ਦੇ ਅੰਦਰ । ਅਕਸਰ ਭਰਾ ਭਰਜਾਈ ਉਸ ਦੀਆਂ ਗਲਤੀਆਂ ਤੋਂ ਉਸ ਨੂੰ ਗੁੱਸੇ ਹੁੰਦੇ ਰਹਿੰਦੇ ਅੱਗੋ ਉਹ ਵੀ ਪੁਠੇ ਸਿੱਧੇ ਜਵਾਬ ਦਿੰਦਾ ਕਈ ਵਾਰ ਘਰੋਂ ਵੀ ਦੌੜ ਜਾਂਦਾ ਆਪਣੇ ਆਪ ਕੁਛ ਦੇਰ ਬਾਅਦ ਵਾਪਸ ਆ ਜਾਂਦਾ ਏਸੇ ਕਰਕੇ ਭਰਾ ਭਰਜਾਈ ਉਸ ਦੇ ਘਰੋਂ ਬਾਹਰ ਜਾਣ ਦੀ ਪ੍ਰਵਾਹ ਘੱਟ ਹੀ ਕਰਦੇ ।
ਦੀਪੇ ਦੇ ਪੈਦਾ ਹੋਣ ਤੋਂ ਬਾਅਦ ਮਨਜੀਤ ਅਤੇ ਭੋਲੀ ਪੈਦਾ ਹੋਈਆਂ । ਪਿਆਰ ਤਾਂ ਉਹ ਕੁੜੀਆਂ ਨੂੰ ਬਹੁਤ ਕਰਦੇ ਸਨ ਪਰ ਦੀਪਾ ਮੰਡਾ ਹੋਣ ਕਰਕੇ ਘਰ ਦਾ ਵਾਰਿਸ ਹੋਣ ਕਰਕੇ ਉਸ ਨੂੰ ਲਾਡ ਹੱਦੋਂ ਵੱਧ ਕਰਦੇ ਹਰ ਜਾਇਜ ਨਾਜਾਇਜਨ ਜਰੂਰਤ ਪੂਰੀ ਕਰਨ ਵਿਚ ਮਾਂ – ਪਿੳ ਆਪਣੀ ਖੁਸ਼ੀ ਤੇ ਇੱਜਤ ਸਮਝਦੇ । ਬੱਚੇ ਦੀ ਜਦ ਜਾਇਜ ਨਾਜਾਇਜ ਜਰੂਰਤ ਪੂਰੀ ਹੋਵੇਗੀ ਤਾਂ ਉਸ ਨੂੰ ਫਿੱਟ ਤਾਂ ਚੜੇਗੀ । ਦੀਪਾ ਗੁੱਸੇਖੋਰ ਅਤੇ ਜਿਦ ਸੁਭਾਅ ਦਾ ਬਣ ਗਿਆ । ਗਿਆਨ ਕੌਰ ਅਕਸਰ ਬਿਮਾਰ ਰਹਿਣ ਲੱਗ ਪਈ । ਜਰਨੈਲ ਸਿੰਘ ਗਿਆਨ ਕੌਰ ਤੇ ਪੈਸਾ ਪਾਣੀ ਦੀ ਤਰ੍ਹਾ ਬਹਾ ਰਿਹਾ ਸੀ । ਘਰ ਦਾ ਕੰਮ ਅਕਸਰ ਬਸੰਤ ਸਿੰਘ ਕਰਦਾ ਸੀ । ਇਕ ਤਾਂ ਗਿਆਨ ਕੌਰ ਬਿਮਾਰ ਰਹਿੰਦੀ ਅਤੇ ਦੂਜਾ ਹੱਡ ਹਰਾਮ ਉਸ ਵਿਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ । ਅੱਗੋਂ ਕੁੜੀਆਂ ਵੀ ਬੇ ਅੱਕਲੀਆਂ ਤੇ ਢੀਠ ਸਨ । ਘਰ ਸਬਜੀ ਬਹੁੱਤ ਘੱਟ ਬਣਦੀ ਰੋਟੀ ਜਾਂ ਤਾਂ ਛੋਲਿਆਂ ਨਾਲ ਜਾਂ ਫਿਰ ਪਕੌੜਿਆਂ ਨਾਲ ਲਿਉਂਦਾ । ਝਾੜੂ ਪੋਚਾ ਤੱਕ ਕਈ ਵਾਰ ਬਸੰਤ ਸਿੰਘ ਕਰਦਾ । ਬਸੰਤ ਸਿੰਘ ਦਿਲੋਂ ਬੱਚਿਆਂ ਨਾਲ ਪਿਆਰ ਕਰਦਾ ਅਕਸਰ ਬਸੰਤ ਸਿੰਘ ਬੱਚਿਆਂ ਨੂੰ ਆਪਣੇ ਨਾਲ ਲਈ ਫਿਰਦਾ । ਬੱਚੇ ਅਕਸਰ ਚਾਚਾ ਚਾਚਾ ਕਹਿੰਦੇ ਬਸਮਤ ਸਿੰਘ ਬੱਚਿਆਂ ਉਪਰ ਜਾਨ ਦੇਂਦਾ । ਬਸੰਤ ਸਿੰਘ ਆਟੇ ਵਾਲੀ ਚੱਕੀ ਉਪਰ ਕੰਮ ਕਰਦਾ । ਬਸੰਤ ਸਿੰਘ ਚੱਕੀ ਉਪਰ ਟਿਕ ਕੇ ਕੰਮ ਕਰਨ ਕਰਕੇ ਚੱਕੀ ਦੇ ਮਾਲਕ ਦਾ ਵਫਾਦਾਰ ਬਣ ਗਿਆ ।
ਬਲਵੰਤ ਸਿੰਘ ਗਿਆਨ ਕੌਰ ਦਾ ਭਰਾ ਸੀ । ਗੁਰਦੁਆਰੇ ਦਾ ਸੇਵਦਾਰ ਜਦ ਪਿੰਡੋ ਸ਼ਹਿਰ ਆਉਂਦਾ ਦੋ ਦੋ ਤਿੰਨ ਤਿੰਨ ਦਿਨ ਗਿਆਨ ਕੌਰ ਕੋਲ ਸ਼ਹਿਰ ਰਹਿੰਦਾ । ਬੱਚਿਆਂ ਨੂੰ ਖਾਣ ਲਈ ਚੀਜਾਂ ਦੇਂਦਾ ਤੇ ਖੂਬ ਪੈਸੇ ਖਰਚਾੳਂਦਾ ਗੋਲਿਆਂ ਦੀ ਤਰਾਂ ਚਾਈਂ ਚਾਈਂ ਭੈਣ ਦੇ ਘਰ ਦਾ ਕੰਮ ਕਰਦਾ । ਭੈਣ ਦੇ ਘਰ ਦਾ ਕੰਮ ਕਰਨ ‘ਚ ਬਲਵੰਤ ਸਿੰਘ ਨੂੰ ਦਿਲੋਂ ਖੁਸ਼ੀ ਹੁੰਦੀ । ਜਦ ਬਲਵੰਤ ਸਿੰਘ ਪਿੰਡ ਚਲਾ ਜਾਂਦਾ ਬੱਚੇ ਤੇ ਗਿਆਨ ਕੌਰ ਬਹੁੱਤ ਉਦਾਸ ਹੁੰਦੇ । ਕਈ ਕਈ ਦਿਨ ਦਿਲ ਨਾ ਲਗਦਾ ਕਿਸੇ ਨਾਲ ਚਾਹੇ ਸਾਰੇ ਬੱਚੇ ਸ਼ਹਿਰ ਚੰਗੇ ਚੰਗੇ ਸਕੂਲਾਂ ਵਿਚ ਪੜ੍ਹਦੇ ਸਨ ਪਰ ਪੜ੍ਹਾਈ ‘ਚ ਕਿਸੇ ਦੀ ਵੀ ਕੋਈ ਖਾਸ ਦਿਲਚਸਪੀ ਨਹੀਂ ਸੀ । ਦੀਪਾ ਪੜ੍ਹਾਈ ‘ਚ ਨਿੱਲ ਫਿਲਮ ਵੇਖਣਾ ਬਾਹਰ ਫਿਰਨਾ ਅਤੇ ਪਤੰਗ ਬਾਜੀ ਰੱਜ ਕੇ ਕਰਦਾ । ਇਕ ਦੋ ਵਾਰ ਗੁੱਡੀ ਉਡਾਉਂਦਾ ਡਿੱਗ ਵੀ ਪਿਆ ਸੀ ਇਕ ਵਾਰ ਗੰਬੀਰ ਜਖਮੀ ਹੋਇਆ ਸੀ ਤੇ ਦੂਸਰੀ ਵਾਰ ਮਾਮੂਲੀ ਸੱਟਾਂ ਲੱਗੀਆਂ ਸਨ ।
ਬਲਵੰਤ ਸਿੰਘ ਕਿਸੇ ਗੱਲ ਕਰਕੇ ਵੱਡੇ ਭਰਾ ਭਰਜਾਈ ਨਾਲੋਂ ਗੁੱਸੇ ਹੋ ਕੇ ਆਪਣੇ ਭਰਾ ਇਕਬਾਲ ਸਿੰਘ ਕੋਲ ਚਲਾ ਗਿਆ ।ਇਕਬਾਲ ਤੇ ਉਸ ਦੀ ਜਨਾਨੀ ਨੂੰ ਬਿਲਕੁਲ ਉਮੀਦ ਨਹੀਂ ਸੀ ਕੇ ਬਲਵੰਤ ਸਿੰਘ ਪਿੰਡ ਆਵੇਗਾ । ਦੋਵੇਂ ਜਨਾਨੀ ਆਦਮੀ ਨੇ ਮੁਰਗਾ ਹੱਥ ਆਇਆ ਵੇਖ ਕੇ ਝੱਟ ਝਪਟਨ ਦੀ ਤਿਆਰੀ ਕਰ ਲਈ ਬਲਵੰਤ ਸਿੰਘ ਨੂੰ ਹੱਥਾਂ ਉਪਰ ਚੁੱਕ ਲਿਆ । ਬਲਵੰਤ ਸਿੰਘਦੀ ਸੇਵਾ ਟਹਿਲ ਕੀਤੀ । ਕੁੱਝ ਬੁਰਾਈਆਂ ਜਰਨੈਲ ਸਿੰਘ ਅਤੇ ਗਿਆਨ ਕੌਰ ਦੀਆਂ ਕੀਤੀਆਂ ਪੂਰੀ ਤਰਾਂ ਗੁਮਰਾਹ ਕਰਨ ਦੀ ੳਨ੍ਹਾ ਨੇ ਕੋਸ਼ਿਸ਼ ਕੀਤੀ । ਪਿੰਡ ‘ਚ ਜਰਨੈਲ ਸਿੰਘ ਦਾ ਲੰਗੋਟੀਆ ਯਾਰ ਦੇਬੂ ਜਦ ਤਉਸ ਨੂੰ ਪਤਾ ਲੱਗਾ ਬਲਵੰਤ ਸਿੰਘ ਸ਼ਹਿਰੋਂ ਪਿੰਡ ਆਇਆ ਹੈ ਉਸ ਨੂੰ ਚਿੰਤਾ ਹੋ ਗਈ ਇਕਬਾਲ ਤੇ ਉਸ ਦੀ ਜਨਾਨੀ ਦੇ ਕਾਰੇ ਉਸ ਨੂੰ ਪਤਾ ਹੀ, ਉਸ ਨੂੰ ਹੀ ਨਹੀਂ ਇਸ ਦੇ ਬਾਰੇ ਸਰੇ ਸਾਰਾ ਪਿੰਡ ਜਾਣਦਾ ਸੀ ਕਿਵੇਂ ਜਮੀਨ ਦੀ ਖਾਤਿਰ ਸਿੱਧੇ ਸਾਧੇ ਅਮਰ ਸਿੰਘ ਨੂੰ ਸ਼ਰਾਬ ਵਿਚ ਕੁੱਝ ਦੇ ਕੇ ਮਾਰ ਦਿਤਾ ਸੀ ਤੀਵੀਂ ਆਦਮੀ ਦੋਵੇਂ ਲੁੱਚੇ ਹੋਣ ਕਰਕੇ ਕਿਸੇ ਨੇ ਵੀ ਮੂੰਹ ਨਹੀ ਸੀ ਖੋਲਿਆ ।ਕਿਸੇ ਨਾ ਕਿਸੇ ਤਰੀਕੇ ਦੇਬੂ ਨੇ ਜਰਨੈਲ ਸਿੰਘ ਨੁੰ ਫੋਨ ਕਰ ਦਿਤਾ ਤੇ ਕਿਹਾ :-
“ ਜਰਨੈਲ ਸਿੰਹਾ ਤੈਨੂੰ ਤੇਰੇ ਭਰਾ ਦਾ ਪਤਾ ਹੈ ਕਿਥੇ ਹੈ ?”
“ ਕਿਉਂ ਕੀ ਹੋਇਆ ?”
“ ਜਰਨੈਲ ਸਿੰਹਾ ਕਿਵੇਂ ਭੋਲੀਆਂ ਮਾਰੀ ਜਾ ਰਿਹਾਂ ਹੈ ਬਲਵੰਤ ਸਿੰਘ ਉਸ ਕੋਲ ਮਰਨ ਆਇਆ ਹੈ ਸਭ ਨੂੰ ਪਤਾ ਹੈ ਕੇ ਜਮੀਨ ਦੀ ਖਾਤਿਰ ਭੋਲੇ ਭਾਲੇ ਅਮਰ ਸਿੰਘ ਨੂੰ ਇਕਬਾਲ ਤੇ ਉਸ ਦੀ ਜਨਾਨੀ ਨੇ ਸ਼ਰਾਬ ‘ਚ ਕੁਝ ਦੇ ਕੇ ਮਾਰ ਦਿਤਾ ਸੀ ।
“ ਭਾਊ ਦੇਬੂ ਮੈਨੂੰ ਸਭ ਪਤਾ ਹੈ ਸਾਡਾ ਬਲਵੰਤ ਹੀ ਮੂਰਖ ਹੈ ਛੋਟੀ ਜਿਹੀ ਗੱਲ ਤੋਂ ਝਗੜਾ ਕਰ ਕੇ ਪਿੰਡ ਦੌੜ ਆਇਆ ਹੈ ।
“ ਜਰਨੈਲ ਸਿੰਹਾ ਬਲਵੰਤ ਆ ਤਾਂ ਗਿਆ ਹੈ ਜਮੀਨ ਤੇ ਅੰਗੂਠਾ ਲਗਵਾ ਕੇ ਇਸ ਨੂੰ ਵੀ ਮਾਰ ਮੁਕਾ ਦੇਣਾ ਹੈ ਕੁੱਝ ਤਾਂ ਸਮਝ ਕਰਦੇ ਕਿਉਂ ਆਣ ਦਿਤਾ ਇਸ ਨੂੰ ਪਿੰਡ । ਦੇਬੂ ਹਿਰਖ ਤੇ ਗੁੱਸੇ ਨਾਲ ਜਰਨੈਲ ਸਿੰਘ ਨਾਲ ਟੈਲੀਫੋਨ ਉਪਰ ਗੱਲ ਕਰ ਰਿਹਾ ਸੀ ।
“ ਦੇਬੂ ਵੀਰੇ ਤੂੰ ਇਸ ਮੂਰਖ ਨੁੰ ਬਚਾ ਲੈ ਕਿਸੇ ਤਰੀਕੇ ਰਾਤ ਬਰਾਤੇ ਇਸ ਨੂੰ ਕੱਢ ਦੇ ਪੈਸੇ ਮੈਂ ਆਪੇ ਤੈਨੂੰ ਦੇ ਦੇਵਾਗਾ ।
“ ਪੈਸੇ ਦੀ ਕੋਈ ਗੱਲ ਨਹੀਂ ਜਰਨੈਲ ਸਿੰਘ ਸ਼ਰਾਬ ਪਿਲਾ ਪਿਲਾ ਕੇ ਬਲਵੰਤ ਦੀ ਮੱਤ ਮਾਰ ਰਹੇ ਹਨ । ਕੋਈ ਗੱਲ ਨਹੀਂ ਚੰਗਾ ਮੌਕਾ ਵੇਖ ਕੇ ਮੈਂ ਬਲਵੰਤ ਨੂੰ ਕੱਢ ਦੇਵਾਂਗਾ ਪਿੰਡੋ …………।
ਜਦ ਵੀ ਇਕਬਾਲ ਬਲਵੰਤ ਨੂੰ ਕਾਗਜਾਂ ਉਪਰ ਅੰਗੂਠਾ ਲਾਉਣ ਨੂੰ ਕਹਿੰਦਾ ਤੇ ਬਲਵੰਤ ਆਲੇ ਟਾਲੇ ਕਰ ਜਾਂਦਾ, ਜਨਾਨੀ ਆਦਮੀ ਨੂੰ ਫੜਕ ਪਈ ਕੇ ਮੁਰਗਾ ਏਨੀ ਛੇਤੀ ਹੱਥ ਨਹੀਂ ਆਣ ਵਾਲਾ ਵਰਤਣ ਲੱਗੇ ਹਰ ਤਰਾਂ ਦੇ ਹੱਥਕੰਡੇ । ਬਲਵੰਤ ਸਿੰਘ ਵੀ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰ ਰਿਹਾ ਸੀ ਪੈਸਾ ਤੇਲਾ ਉਸ ਦੇ ਪੱਲੇ ਨਹੀਂ ਸੀ ਸ਼ਹਿਰੋਂ ਆਣ ਕੇ ਉਸ ਬਹੁੱਤ ਵੱਡੀ ਗਲਤੀ ਕੀਤੀ ਹੁਣ ਉਹ ਪਛਤਾ ਰਿਹਾ ਸੀ । ਮੌਕਾ ਵੇਖ ਕੇ ਦੇਬੂ ਨੇ ਉਸ ਨੂੰ ਟਿਊਬਵੈਲ ਤੇ ਬੁਲਾ ਲਿਆ ਬੰਬੀ ਵਾਲੇ ਕਮਰੇ ਦੋਵੇਂ ਮੰਜੇ ਉਪਰ ਬੈਠੇ ਤੇ ਦੇਬੂ ਬਲਵੰਤ ਨੂੰ ਕਲਾਵੇ ‘ਚ ਲੈਂਦਾ ਬੋਲਿਆ, “ਮੂਰਖਾ ਸ਼ਹਿਰੋਂ ਕਿਉਂ ਆਇਆ ਜੇ ਜਰਨੈਲ਼ ਤੇ ਭਾਬੀ ਨਾਲ ਕੋਈ ਗੱਲ ਸੀ ਤਾਂ ਬਹਿ ਕੇ ਕਹਿ ਦੇਣੀ ਸੀ ਛੋਟੇ ਹੁੰਦੇ ਤੋਂ ਤੈਨੂੰ ਪਾਲ ਪਲੋਸ ਇਨਾ ਵੱਡਾ ਕੀਤਾ ਭਲਾ ਉਹ ਤੇਰੇ ਵੈਰੀ ਹਨ । ਤੂੰ ਜੋ ਮਰਨ ਪਿੰਡ ਆ ਗਿਆ ।
ਸੱਚ ਹੀ ਮੱਤ ਤੇ ਪੜ੍ਹਦਾ ਹੀ ਪੈ ਗਿਆ ਸੀ ਭਰਾ ਭਰਜਾਈ ਮੈਂਨੂੰ ਬਹੁੱਤ ਪਿਆਰ ਕਰਦੇ ਨੇ ਮੈਂ ਹੀ ਉਹਨਾਂ ਦੇ ਪਿਆਰ ਦੀ ਕਦਰ ਨਹੀਂ ਪਾਈ ਤੇ ਦੌੜ ਆਇਆ ਪਿੰਡ ………… ।
“ ਭਾਈ ਇਕਬਾਲ ਨੇ ਅਮਰ ਨੂੰ ਤਾਂ ਮਾਰਿਆ ਹੀ ਸੀ ਤੈਨੂੰ ਸਭ ਪਤਾ ਹੀ ਹੈ । ਪੁਲਿਸ ਦੀ ਮੁੱਠੀ ਬੰਦ ਕਰ ਦਿਤੀ ਉਸ ਦਾ ਕੁੱਝ ਵੀ ਨਹੀਂ ਸੀ ਵਿਗੜਿਆ ਤੇਰਾ ਵੀ ਇਹਨਾਂ ਨੇ ਮੱਕੂ ਠੱਪ ਦੇਣਾ ਹੈ ……… ’’।
“ ਦੇਬੂ ਭਾ ਅੇਵੇਂ ਗੁੱਸਾ ਜਿਹਾ ਆ ਗਿਆ ਸੀ । ਦੀਪਾ ਤਾਂ ਮੇਰਾ ਭਤੀਜਾ ਪੱਤਾਂ ਨਾਲੋਂ ਵੀ ਵੱਧ ਪਿਆਰਾ ਹੈ ।ਮੇਰੀ ਮੱਤ ਮਾਰੀ ਗਈ ਜਿਆਦਾ ਸ਼ਰਾਬ ਪੀਣ ਨਾਲ ਸਭ ਕੁੱਝ ਹੋਇਆ ।
“ ਹੁਣ ਰਾਤੋ ਰਾਤ ਏਥੋਂ ਦੌੜ ਜਾ ਜੇ ਜਾਨ ਪਿਆਰੀ ਹੈ ਤਾਂ ਕੁੱਝ ਲਿਖ ਲੁਖ ਕੇ ਤਾਂ ਨਹੀਂ ਦਿਤਾ ਏਨਾਂ ਨੂੰ …… ।
“ ਮੈਨੂੰ ਭਾਬੀ ਬੜਾ ਕਹਿੰਦੀ ਸੀ ਕਿ ਸ਼ਹਿਰ ਕੀ ਰੱਖਿਆ ਹੈ, ਸ਼ਹਿਰ ਜਰਨੈਲ ਭਾਅ ੳਤੇ ਗਿਆਨ ਕੌਰ ਭਾਬੀ ਨੇ ਤਾਂ ਤੈਨੂੰ ਨੌਕਰ ਬਣਾ ਕੇ ਰੱਖਿਆ ਤੇਰੀ ਜਮੀਨ ਦੇ ਕਾਰਨ ਤੇਰਾ ਵਿਆਹ ਨਹੀਂ ਕਰਦੇ । ਅਸੀਂ ਤਾਂ ਤੇਰੇ ਲਈ ਤੀਵੀਂ ਵੀ ਵੇਖ ਰੱਖੀ ਹੈ ।ਸੱਤੇ ਦੀ ਕੁੜੀ ਬੀਰੋ ਨਾਲ ਤੇਰਾ ਸਾਕ ਕਰ ਦੇਵਾਂਗੇ ……।
“ ਭੁੱਲ ਕੇ ਵੀ ਹਾਂ ਨਾਂ ਕਰ ਦੇਵੀਂ ਸੱਤਾ ਤਾਂ ਪੂਰੇ ਦਾ ਪੂਰਾ ਕੰਜਰ ਹੈ ਪੱਕਾ ਦਲਾਲ ਹੈ ਤੀਵੀਂ ਦਾ ਧੰਦਾ ਕਰਦਾ ਹੈ ਬੀਰੋ ਵੀ ਕਿਹੜੀ ਚੰਗੀ ਹੈ ਪਤਾ ਨਹੀਂ ਕਿਨਿਆਂ ਨਾਲ ਮੂੰਹ ਮਾਰਦੀ ਫਿਰਦੀ ਹੈ । ਰੱਬ ਨੂੰ ਜਾਨ ਦੇਣੀ ਹੈ ਸੁਣਿਆ ਹੈ ਕਿ ਸੱਤਾ ਤਾਂ ਬੀਰੋ ਦੀ ਦਲਾਲੀ ਖਾਂਦਾ ਹੈ ।
“ ਅੱਛਾ ਦੇਬੂ ਭਾਅ ਇਨ੍ਹਾਂ ਗੰਦਾ ਬੰਦਾ ਹੈ ………… । ਹੁਣ ਦੱਸ ਮੈਂ ਕੀ ਕਰਾਂ ?
“ ਕਰਨਾ ਕਰਾਉਣਾ ਕੀ ਹੈ ਆਹ ਲੈ ਫੜ ਪੈਸੇ ਰਾਤੋ ਰਾਤ ਮੈਂ ਤੈਨੂੰ ਪਿਛੋਂ ਕੱਡ ਦੇਂਦਾ ਹਾਂ ਕਿਸੇ ਤਰੀਕੇ, ਜਰਨੈਲ ਨੂੰ ਸਭ ਗੱਲ ਦਾ ਪਤਾ ਹੈ ਉਸ ਨੇ ਹੀ ਤੈਨੂੰ ਇਥੋਂ ਕੱਢਣ ਦੀ ਸਲਾਹ ਦਿਤੀ ਸੀ ।
“ ਵਾਹਿਗੁਰੂ ਤੇਰਾ ਭਲਾ ਕਰੇ ਤੇਰਾ ਪੁੰਨ ਹੋਵੇ ਮੇਰੇ ਕੋਲ ਤਾਂ ਕੋਈ ਪੈਸਾ ਧੇਲਾ ਵੀ ਨਹੀਂ ਤੂੰ ਤਾਂ ਭਾਅ ਮੇਰੇ ਲਈ ਰੱਬ ਤੋਂ ਘੱਟ ਨਹੀਂ ।
ਬਾਲ੍ਹੀਆਂ ਗੱਲਾਂ ਦਾ ਟੈਮ ਨਹੀਂ, ਜਰਨੈਲ ਮੇਰਾ ਪੱਗ ਵੱਟ ਭਰਾ ਹੈ । ਭੱਜ ਜਾ ਭਰਾ ਭਰਜਾਈ ਕੋਲ ਕਿਵੇਂ ਬੱਚਿਆ ਵਾਂਗ ਤੈਨੂੰ ਪਾਲਿਆ ਹੈ ।
ਇਸ ਤਰ੍ਹਾਂ ਬਲਵੰਤ ਪਿਛੋਂ ਦੌੜ ਕੇ ਸ਼ਹਿਰ ਜਰਨੈਲ ਕੋਲ ਆ ਗਿਆ । ਬਲਵੰਤ ਸਿੰਘ ਨੇ ਜਮੀਨ ਆਪਣੇ ਭਤੀਜੇ ਦਲੀਪ ਸਿੰਘ ਦੇ ਨਾਂ ਕਰ ਦਿਤੀ । ਜਰਨੈਲ ਸਿੰਘ ਨੇ ਬਲਵੰਤ ਨੂੰ ਸ਼ਹਿਰ ‘ਚ ਮਕਾਨ ਵੀ ਲੈ ਕੇ ਦੇ ਦਿਤਾ । ਜਦ ਵਿਆਹ ਦੀ ਗੱਲ ਚਲੀ ਤਾਂ ਮਾੜੀ ਮੋਟੀ ਨਾਂਹ ਨੁੱਕਰ ਕਰਨ ਦੇ ਬਾਅਦ ਬਲਵੰਤ ਮੰਨ ਗਿਆ ਜਨਾਨੀ ਕੁੱਝ ਚਿਰ ਹੀ ਰਹੀ ਮਾਂ ਪਿਉ ਨੂੰ ਮਿਲਣ ਗਈ ਤਾਂ ਮੁੜ੍ਹ ਬਲਵੰਤ ਕੋਲ ਵਾਪਸ ਨਾਂ ਆਈ । ਕੁੱਝ ਮਹੀਨੇ ਹੀ ਰਹੀ ਦਲੀਪ ਸਿੰਘ ਮੋਟੀ ਬੁੱਧੀ ਦਾ ਮਾਲਕ ਹੋਣ ਕਰਕੇ ਆਪਣੀ ਜਮੀਨ ਚਾਚੇ ਨੇ ਜੋ ਦਲੀਪ ਸਿੰਘ ਦੇ ਨਾਮ ਕਰਾਈ ਸੀ ਉਹ ਉਸ ਨੇ ਚੁੱਕ ਕੇ ਆਪਣੀ ਜਨਾਨੀ ਦੇ ਨਾਮ ਕਰ ਦਿਤੀ । ਬੰਦਾ ਪੁੱਛੇ ਆਪਣੇ ਨਾਮ ਜਮੀਨ ਕੁੱਛ ਕਹਿੰਦੀ ਸੀ । ਦੀਪੇ ਨੂੰ ਅਗਰ ਕਰਨ ਹੀ ਤਾਂ ਦੋਵੇਂ ਜਨਾਨੀ ਆਦਮੀ ਆਪਣੇ ਨਾਮ ਕਰਵਾਉਂਦੇ ਏਸੇ ਹਾਲ ਤੋਂ ਮਾਸੀ ਮਾਸੜ ਦੋਵੇਂ ਕਾਫੀ ਨਾਰਾਜ ਰਹਿਣ ਲੱਗ ਪਏ ਸਨ ਦਲੀਪ ਨਾਲ । ਮਾਸੀ ਮਾਸੜ ਨੇ ਦੋਵੇਂ ਕੁੜੀਆਂ ਦੇ ਵਿਆਹ ਵੀ ਕਰ ਦਿਤੇ ਸਨ ਛੋਟੀ ਕੁੜੀ ਰੱਜ ਕੇ ਸੋਹਣੀ ਤੇ ਚੰਗੇ ਘਰ ਗਈ । ਵੱਡੀ ਕੁੜੀ ਖੂਬਸੂਰਤ ਵੀ ਨਹੀਂ ਤੇ ਸਰੀਰ ਪੱਖੋਂ ਵੀ ਭਾਰੀ ਸੀਪੜ੍ਹੀ ਤਾਂ ਸੀ ਪਰ ਜਰਨਲ ਨੌਲਜ ਨਾਂਹ ਦੇ ਬਰਾਬਰ ਸੀ ।
ਪਹਿਲੇ ਪਹਿਲ ਪੰਕਜ ਦਾ ਮਾਸੀ ਗਰ ਆਉਣਾ ਜਾਣਾ ਲੱਗਾ ਰਹਿੰਦਾ ਸੀ । ਮਾਸੀ ਪੰਕਜ ਨੂੰ ਬਹੁੱਤ ਪਿਆਰ ਕਰਦੀ ਸੀ । ਮਾਸੜ ਨੌਕਰੀ ਤੋਂ ਸੇਵਾ ਮੁੱਕਤ ਹੋ ਗਿਆ ਦਲੀਪ ਸਿੰਗ ਨੁੰ ਸ਼ੌਮਣੀ ਕਮੇਟੀ ਵਿਚ ਇੰਸਪੈਕਟਰ ਦੀ ਨੌਕਰੀ ਦਵਾ ਦਿਤੀ । ਮਾਸੜ ਤੇ ਪੰਕਜ ਦੀ ਆਪਸ ਵਿਚ ਖੂਬ ਬਣਦੀ ਮਾਸੜ ਅਕਸਰ ਪੰਕਜ ਨਾਲ ਗੱਲੀਂ ਪੈ ਜਾਂਦਾ ਜੋ ਉਸ ਨੂੰ ਠੀਖ ਲੱਹਦਾ ਉਹ ਪੰਕਜ ਨੂੰ ਕਹਿੰਦਾ ਦਲੀਪ ਪੱਖੋਂ ਮਾਸੜ ਕੋਈ ਖੁਸ਼ ਨਹੀਂ ਸੀ । ਦਲੀਪ ਸਿੰਘ ਦੀਆਂ ਆਪ ਹੁਦਰੀਆਂ ਹਰਕਤਾਂ ਕਾਰਨ ਮਾਸੜ ਦਲੀਪ ਦੇ ਦਿਲੋਂ ਦੂਰ ਹੋ ਰਿਹਾ ਸੀ ਦਿਨੋ ਦਿਨ ।ਪੰਕਜ ਬੇਟਾ ਦੀਪਾ ਤਾਂ ਨੋਕਰੀ ਕਰਨਾ ਹੀ ਨਹੀਂ ਚੲਹੁੰਦਾ ਸੀ ਜੋਰ ਜਬਰਦਸਤੀ ਮੈਂ ਕਰਵਾਇਆ ਇਸ ਨੂੰ ਤੈਨੂੰ ਪਤਾ ਸਾਰੇ ਐਮ. ਐਲ, ਏ. ਮੇਰੇ ਸੱਜਣ ਮਿੱਤਰ ਹਨ ਫਿਰ ਹਕੂਮਤ ਵੀ ਤਾਂ ਅਕਾਲੀਆਂ ਦੀ ਹੈ ਸਾਡੀ ਆਪਣੀ । ਮੈਂ ਵੀ ਕਾਫੀ ਸਮਾਂ ਕਮੇਟੀ ਵਿਚ ਨੋਕਰ ਰਿਹਾਂ । ਇਸ ਨੇ ਬਹੁੱਤ ਢਿੱਲ ਮੱਠ ਕੀਤੀ ਸੀ ਤੇਰੀ ਮਾਸੀ ਨੇ ਖੂਬ ਦੱਬਕੇ ਮਾਰੇ ਤਾਂ ਇਸ ਦੇ ਦਿਮਾਗ ਵਿਚ ਗੱਲ ਪਈ ਸੁੱਖ ਨਾਲ ਤਨਖਾਹ ਵੀ ਚੰਗੀ ਚੋਖੀ ਹੈ ।
“ਗੱਲ ਤਾਂ ਤੁਹਾਡੀ ਮਾਸੜ ਜੀ ਠੀਕ ਹੈ ਦੀਪੇ ਨੂੰ ਤੁਹਾਡੀ ਗੱਲ ਛੇਤੀ ਮੰਨ ਲੈਣੀ ਚਾਹੀਦੀ ਸੀ ਤੁਹਾਡੀ ਜਾਣ ਪਛਾਣ ਵੀ ਏਨ੍ਹੀ ਹੈ ਅੱਜ ਕੱਲ ਤਾਂ ਲੋਕ ਨੋਕਰੀਆਂ ਪਿੱਛੇ ਤਰਲੇ ਮਾਰਦੇ ਫਿਰਦੇ ਹਨ ਲੋਕਾਂ ਦੇ ।ਬੁੱਕਾਂ ਦਾ ਬੁੱਕ ਪੈਸੇ ਲਈ ਫਿਰਦੇ ਹਨ ਫਿਰ ਵੀ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ । ਪੰਕਜ ਮਿਲਦਿਆ ਦੀਆਂ ਗੱਲਾਂ ਹਨ ਇਸ ਨੂੰ ਤਾਂ ਮੈਂ ਪੰਜਾਬ ਪੁਲਿਸ ਕਰਵਾ ਦੇਣਾ ਸੀ ਇਹ ਮਨਿਆਂ ਨਹੀਂ । ਜਿਨ੍ਹਾਂ ਨੂੰ ਨੋਕਰੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਪੱਛ ਕੇ ਵੇਖੋ ।ਮੈਂ ਤਾਂ ਜਗਮੋਹਨ ਨੂੰ ਵੀ ਕਿਹਾ ਸੀ ਕਿ ਤੂੰ ਦਰਬਾਰ ਸਾਹਿਬ ਚ ਸੇਵਾਦਾਰ ਲੱਗ ਜਾ ਪੈਸਿਆਂ ਦਾ ਮੈਂ ਆਪੇ ਇੰਤਜਾਮ ਕਰ ਲਵਾਂਗਾ । ਪਰ ਉਹ ਆਂਪਣੀ ਮਾਂ ਦਾ ਪੱਲਾ ਛਡੇ ਤਾਂ ਕੁਝ ਕਰੇ ਆਕੜ ਹੀ ਆਕੜ ਸੁੱਕੀ ਹੈ ਹੱਥ ਪੱਲੇ ਕੁੱਝ ਨਹੀਂ ਘਰ ‘ਚ ਭੰਗ ਭੁੱਜਦੀ ਹੈ ਲੱਸੀ ਤੇ ਚੱਟਨੀ ਨਾਲ ਰੋਟੀ ਖਾਂਦੇ ਨੇ । ਕੁੜੀ ਨੂੰ ਵੱਖ ਤੰਗ ਕਰਦੇ ਹਨ ਜਿਨ੍ਹਾਂ ਨੂੰ ਬਗੈਰ ਹੱਥ ਪੈਰ ਮਾਰੇ ਸਭ ਕੁੱਝ ਮਿਲਦਾ ਹੈ ਉਹ ਕੁੱਝ ਲੈਣ ਨੂੰ ਤਿਆਰ ਨਹੀਂ ਜਿਨ੍ਹਾਂ ਨੂੰ ਕੁੱਝ ਮਿਲਦਾ ਨਹੀਂ ਉਹ ਤਰਲੇ ਮਾਰਦੇ ਨੇ ਮਾਸੜ ਜੀ ਜਗਮੋਹਨ ਬੰਦਾ ਤਾਂ ਚੰਗਾ ਹੈ ਬਚਪਨ ਦਾ ਦੋਸਤ ਹੈ ਮੇਰਾ, ਨਹੀਂ ਪੁੱਤ ਸਿਆਣੇ ਕਹਿੰਦੇ ਨੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ । ਅਸੀਨ ਤੇਰੀ ਮੰਮੀ ਭੈਣ ਕਰਕੇ ਚੁੱਪ ਹਾਂ । ਭੋਲੀ ਅਸੀਂ ਭੈਣ ਦੀ ਝੋਲੀ ਪਾਈ ਹੈ । ਉਹ ਜੋ ਕਰੇਗੀ ਠੀਕ ਕਰੇਗੀ ਅਸ਼ੀਂ ਉਸ ਦੀ ਗੱਲ ਨਹੀਂ ਮੋੜ ਸਕਦੇ । ਪਰ ਮੇਰਾ ਮਨ ਭੋਲੀ ਵੱਲੋਂ ਸੁੱਖੀ ਨਹੀਂ । ਨਾਲ ਬੈਠੀ ਗਿਆਨ ਕੌਰ ਵੀ ਦਿਲ ਭਰਦੀ ਹੋਈ ਪੰਕਜ ਪੁੱਤ ਮਾਸੜ ਤੇਰਾ ਠੀਕ ਕਹਿੰਦਾ ਹੈ ਲਾਡਾਂ ਨਾਲ ਪਾਲੀ ਹੈ ਭੋਲੀ, ਅਸੀਂ ਦਬਕਾ ਤੱਕ ਨਹੀਂ ਮਾਰਿਆ ਕਦੀ । ਸੱਸ ਤੇ ਜਗਮੋਹਨ ਪਤਾ ਨਹੀਂ ਭੋਲੀ ਨੂੰ ਕੀ ਕੀ ਕਹੀ ਜਾਂਦੇ ਨੇ । ਬੰਦਾ ਮਾਂ ਪਿੳ ਦਾ ਵੀ ਵੇਖ ਜਨਾਨੀ ਦਾ ਵੀ ਖਿਆਲ ਰੱਖ । ਵਿਆਹ ਮਗਰੋਂ ਕੋਈ ਮਾਂ ਪਿੳ ਥੋੜਾ ਛੱਡਦਾ ਹੈ ਬੰਦੇ ਨੂੰ ਕੁੱਛ ਖਿਆਲ ਹੋਣਾ ਚਾਹੀਦਾ। ਆਪਣੀ ਜਨਾਨੀ ਦਾ ਬੰਦਾ ਨਹੀਂ ਜਨਾਨੀ ਦੀ ਗੱਲ ਸੁਣੇਗਾ ਤੇ ਹੋਰ ਕੌਣ ਸੁਣੇਗਾ ……………”।
“ਠੀਕ ਮਾਸੀ ਜੀ ਤੁਹਾਡੀ ਗੱਲ ਜਗਮੋਹਨ ਸਿਆਣਾ ਤਾਂ ਬਹੁੱਤ ਲੱਗਦਾ ਹੈ ਪਤਾ ਨਹੀਂ ਕੀ ਹੋ ਗਿਆ ਉਸ ਦੇ ਦਿਮਾਗ ਨੂੰ ?
“ਪੁੱਤ ਤੈਨੂੰ ਤਾਂ ਜਗਮੋਹਨ ਸਿੰਘ ਆਪੇ ਹੀ ਚੰਗਾ ਲੱਗਣਾ ਹੋਇਆ ਤੇਰਾ ਬਚਪਨ ਦਾ ਦੋਸਤ ਜੂ ਹੈ । ਕੁੱਛ ਸਮਝਾ ਉਸ ਨੂੰ ਭੋਲੀ ਦਾ ਵੀ ਖਿਆਲ ਰੱਖੇ ………… ।
“ਜਦ ਪੰਕਜ ਪੱਤਰਕਾਰੀ ਕਰਨ ਨਵਾਂ ਲੱਗਿਆ ਸੀ ਤਦ ਉਸ ਨੇ ਐਸ.ਜੀ.ਪੀ.ਸੀ. ‘ਚ ਆਪਣੀ ਜਾਣ ਪਛਾਣ ਕਰਨੀ ਤਦ ਉਸ ਨੁੰ ਦਲੀਪ ਸਿੰਘ ਦਾ ਖਿਆਲ ਆਇਆ ਦਲੀਪ ਸਿੰਘ ਐਸ. ਜੀ. ਪੀ. ਸੀ. ‘ਚ ਇੰਸਪੈਕਟਰ ਹੈ । ਇਹ ਗੱਲ ਸੋਚ ਕੇ ਪੰਕਜ ਦਲੀਪ ਸਿੰਘ ਦੇ ਘਰ ਗਿਆ ਮਾਸੜ ਜੀ ਨੇ ਕਿਹਾ ਪੰਕਜ ਪੁੱਤ ਦਲੀਪ ਸਿੰਘ ਤਾਂ ਦਫਤਰ ਦੇ ਕੰਮ ਬਾਹਰ ਗਿਆ ਹੈ ਹਫਤੇ ਬਾਅਦ ਆਉਣਾ ਹੈ । ਅੱਜ ਕੱਲ ਦਲੀਪ ਸਿੰਘ ਪਬਲਿਕ ਸਿਟੀ ਵਿਭਾਗ ‘ਚ ਕੰਮ ਕਰ ਰਿਹਾ ਹੈ ਕੁਛ ਦਿਨ ਬਾਅਦ ਜਦ ਉਸ ਨੂੰ ਪਤਾ ਲੱਗਾ ਕਿ ਮੈਂ ਪਤਰਕਾਰੀ ਕਰ ਰਿਹਾ ਹਾਂ ਤਾਂ ਉਸ ਨੂੰ ਬਹੁੱਤ ਖੁਸ਼ੀ ਹੋਈ । ਉਸ ਨੇ ਛੇਤੀ ਛੇਤੀ ਆਪਣੇ ਅਦਾਰੇ ਉਹਨਾਂ ਲੋਕਾਂ ਨੂੰ ਫੋਨ ਕਰ ਦਿਤੇ ਜਿਨਾਂ ਦਾ ਸੰਬੰਧ ਪੱਤਰਕਾਰੀ ਨਾਲ ਸੀ ਕਿ ਪੰਕਜ ਮੇਰੀ ਮਾਸੀ ਦਾ ਮੁੰਡਾ ਹੈ ਜਿੰਨ੍ਹੀ ਹੋ ਸਕੇ ਇਸਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ । ਦਲੀਪ ਸਿੰਘ ਦੇ ਕਾਰਨ ਪੰਕਜ ਨੂੰ ਕਾਫੀ ਮਦਦ ਮਿਲੀ ਫਿਰ ਅਕਸਰ ।ਪੰਕਜ ਦਾ ਫੋਨ ਉਪਰ ਦਲੀਪ ਸਿੰਘ ਨਾਲ ਸੰਪਰਕ ਹੁੰਦਾ ਰਿਹਾ । ਫਿਰ ਅਚਾਨਕ ਪੰਕਜ ਦਾ ਫੋਨ ਖਰਾਬ ਹੋ ਗਿਆ ਸਿਮ ਕਾਰਡ ਦੇ ਸਾਰੇ ਦੇ ਸਾਰੇ ਨੰ. ਡਲੀਟ ਹੋ ਗਏ ਵਿਚ ਹੀ ਦਲੀਪ ਸਿੰਘ ਦਾ ਨੰ. ਵੀ ਸੀ ਸੋ ਇਸ ਕਰਕੇ ਦਲੀਪ ਸਿੰਘ ਤੇ ਮਾਸੀ ਮਾਸੜ ਨਾਲ ਮੇਲ ਨਾਂ ਹੋਇਆ । ਪੰਕਜ ਨੇ ਪੱਤਰਕਾਰੀ ਕੁੱਛ ਸਮੇਂ ਲਈ ਹੀ ਕੀਤੀ ਤੇ ਪੱਤਰਕਾਰੀ ਉਸ ਨੂੰ ਰਾਸ ਨਾ ਆਈ ਤਾਂ ਉਸ ਨੇ ਪੱਤਰਕਾਰੀ ਨੂੰ ਅਲਵਿਦਾ ਕਿਹਾ ਤੇ ਆਪਣੇ ਕਾਰੋਬਾਰ ਵਿਚ ਫਿਰ ਸੈੱਟ ਹੋ ਗਿਆ ।
ਜਰਨੈਲ ਸਿੰਘ ਨੂੰ ਜਦ ਕਮੇਟੀ ਨੇ ਸੇਵਾ ਮੁੱਕਤ ਕੀਤਾ ਤਾਂ ਕਮੇਟੀ ਨੇ ਉਸਦੀ ਕੋਈ ਮਾਸਿਕ ਪੈਨਸ਼ਨ ਨਹੀ ਲਗਾਈ ਬਣਦੇ ਪੈਸੇ ਦੇ ਕੇ ਵਿਦਾ ਕਰ ਦਿਤਾ ਸੀ । ਮਾਸੀ ਮਾਸੜ ਦੀਆਂ ਜਿਮੇਂਵਾਰੀਆਂ ਦਿਨੋਂ ਦਿਨ ਵੱਧ ਰਹੀਆਂ ਸਨ । ਆਮਦਨ ਦੇ ਸਾਧਨ ਘੱਟ ਰਹੇ ਸਨ ਪਿੰਡ ਦੀ ਜਮੀਨ ਠੇਕੇ ਤੇ ਦਿਤੀ ਸੀ । ਹੁਣ ਮਾਸੜ ਥੋੜੀ ਬਹੁੱਤ ਸ਼ਰਾਬ ਪੀਣ ਲੱਗ ਪਿਆ ਸੀ । ਵੱਡੀ ਕੁੜੀ ਦੇ ਕਲੇਸ਼ ਕਾਰਨ ਕਾਫੀ ਮੁਸ਼ਕਲ ਪੈਦਾ ਹੋ ਰਹੀ ਸੀ । ਦਲੀਪ ਸਿੰਘ ਵੀ ਮਾਂ ਬਾਪ ਨੂੰ ਘੱਟ ਹੀ ਪੈਸੇ ਦੇਂਦਾ ਬਸ ਆਪਣੀ ਹੀ ਅੰਟੀ ਲੱਗਾ ਜਾਂਦਾ । ਜਨਾਨੀ ਪੈਸੇ ਨੱਪੀ ਜਾ ਰਹੀ ਸੀ । ਸੱਸ ਸੋਹਰੇ ਦੀ ਨਜਰ ਵਿਚ ਚੰਗੀ ਬਣੀ ਪਈ ਨਾਲ ਦਲੀਪ ਸਿੰਘ ਦੀਆਂ ਭੈਣ ਨਾਲ ਦਲੀਪ ਸਿੰਘ ਦੀ ਘਰਵਾਲੀ ਦਾ ਕੋਈ ਚੰਗਾ ਸਲੂਕ ਨਹੀਂ ਸੀ । ਮਾਂ ਬਾਪ ਆਪਣੇ ਆਪ ਨੁੰ ਦਲੀਪ ਸਿੰਗ ਦੇ ਅਧੀਨ ਮਹਿਸੂਸ ਕਰ ਰਹੇ ਸੀ । ਦਲੀਪ ਸਿੰਘ ਦੀ ਬੋਲੀ ਕਾਫੀ ਰੁੱਖੀ ਸੀ ਆਪਣੇ ਮਾਂ ਪਿੳ ਨਾਲ ਮਾਂ ਪਿੳ ਜਦ ਕੋਈ ਗੱਲ ਸਾਧਾਰਨ ਵੀ ਦਲੀਪ ਸਿੰਗ ਨਾਲ ਕਰਦੇ ਤਾਂ ਅੱਗੋਂ ਦਲੀਪ ਸੂਈ ਕੁੱਤੀ ਵਾਂਗ ਬੋਲਦਾ । ਦਲੀਪ ਸਿੰਗ ਭੈਣਾ ਨੂੰ ਵੀ ਘੱਟ ਮਿਲਦਾ । ਦਲੀਪ ਸਿੰਘ ਦੀਆਂ ਆਪ ਹੁੱਦਰੀਆਂ ਕਾਰਨ ਦਿਨੋਂ ਦਿਨ ਮਾਸੀ ਮਾਸੜ ਦਾ ਦਿਲ ਦੂਰ ਹੋ ਰਿਹਾ ਸੀ । ਮਾਂ ਪਿੳ ਨੇ ਦੀਪੇ ਨੂੰ ਕੀ ਨਹੀ ਦਿਤਾ । ਜਿੰਦਗੀ ਦੇ ਸਾਰੇ ਸੁੱਖ ਆਰਾਮ ਦਿਤੇ ਦੀਪ ਨੇ ਹਰ ਚੀਜ ਜਿੱਦ ਕਰਕੇ ਲਈ ਆਪਣੇ ਵਿਆਹ ‘ਚ ਆਪਣੀ ਮਰਜੀ ਕਰਕੇ ਉਸ ਨੇ ਆਪਣੇ ਪਿੳ ਦਾ ਸਿਰ ਨੀਵਾਂ ਕਰਵਾਇਆ ਸੀ ਵਿਆਹ ਦੇ ਬਾਅਦ ਦੀਪਾ ਸੱਸ ਸਹੁਰੇ ਤੇ ਸਾਲੀਆਂ ਮਗਰ ਹੋ ਗਿਆ । ਸਾਲੀਆਂ ਹੱਦੋਂ ਵੱਧ ਚਲਾਕ ਹੋਣ ਕਰਕੇ ਉਹਨਾਂ ਨੇ ਪੂਰੀ ਤਰ੍ਹਾਂ ਦੀਪੇ ਨੂੰ ਆਪਣੇ ਹੱਥ ਵਿਚ ਕਰ ਲਿਆ । ਸਹੁਰੇ ਨੇੜੇ ਹੋਣ ਕਰਕੇ ਦੀਪਾ ਅਕਸਰ ਸਹੁਰੇ ਹੀ ਰਹਿੰਦਾ ।
ਮਾਸੀ ਦੀਆਂ ਦਵਾਈਆਂ ਦਾ ਖਰਚਾ ਦਿਨੋਂ ਦਿਨ ਵੱਧ ਰਿਹਾ ਸੀ । ਪਤਾ ਨਹੀਂ ਕਿਹੜੇ ਲੇਖ ਲਿਖਾ ਕੇ ਰੱਬ ਕੋਲੋਂ ਆਈ ਸੀ ਮਾਸੀ ਨੇ ਤਾਂ ਬੱਸ ਬਿਸਤਰਾ ਹੀ ਫੜ੍ਹ ਲਿਆ ਸੀ । ਮੋਟਾਪਾ ਦਿਨੋਂ ਦਿਨ ਵੱਧ ਰਿਹਾ ਸੀ ਮਾਸੀ ਦੇ ਬੈਡ ਦੇ ਸਿਰਾਹਣੇ ਬੈਡ ਦੀ ਢੋਅ ‘ਚ ਦਵਾਈਆਂ ਦੀਆਂ ਸ਼ੀਸ਼ੀਆਂ ਦਵਾਈਆਂ ਦੇ ਪੱਤੇ ਐਕਸਰੇ ਕਮਰੇ ਵਿਚ ਦਵਾਈਆਂ ਦੀ ਬਦਬੂ ਆਉਂਦੀ । ਘਰ ਹਸਪਤਾਲ ਬਣ ਕੇ ਰਹਿ ਗਿਆ ਸੀ । ਮਾਸੀ ਦੀ ਜਾਨ ਤਾਂ ਬਸ ਆਪਣੇ ਪੋਤੇ ‘ਚ ਅਟਕੀ ਸੀ ਉਹ ਮਰਨ ਤੋਂ ਪਹਿਲਾਂ ਇਕ ਵਾਰ ਜਰੂਰ ਪੋਤੇ ਦਾ ਮੂੰਹ ਵੇਖਣਾ ਚਾਹੁੰਦੀ ਸੀ । ਦਲੀਪ ਸਿੰਘ ਦੀ ਜਨਾਨੀ ਤੀਸਰੀ ਵਾਰ ਫਿਰ ਗਰਭਵਤੀ ਹੋਈ ਪੂਰੇ ਪਰਿਵਾਰ ਨੂੰ ਮੰਡੇ ਦੀ ਪੂਰੀ ਉਮੀਦ ਸੀ ਪਰ ਰੱਬ ਨੂੰ ਕੁੱਛ ਹੋਰ ਹੀ ਮਨਜੂਰ ਸੀ । ਦਲੀਪ ਸਿੰਘ ਦੇ ਘਰ ਇਸ ਵਾਰ ਵੀ ਬੇਟੀ ਨੇ ਜਨਮ ਲਿਆ । ਕੁੜੀ ਹੋਣ ਕਰਕੇ ਇਸ ਵਾਰ ਫਿਰ ਸਭ ਦੇ ਮੂੰਹ ਲਟਕ ਗਏ ਕੁੱੜੀਆਂ ਨਾਲ ਪਿਆਰ ਤਾਂ ਸੀ ਪੀੜ੍ਹੀ ਚਲਾਉਣ ਲਈ ਮੁੰਡੇ ਦਾ ਹੋਣਾ ਵੀ ਤਾਂ ਬਹੁੱਤ ਜਰੂਰੀ ਸੀ । ਚੌਥੀ ਵਾਰ ਦੀਪੇ ਦੀ ਜਨਾਨੀ ਫਿਰ ਮਾਂ ਬਨਣ ਵਾਲੀ ਹੋਈ ਇਸ ਵਾਰ ਲਿੰਗ ਟੈਸਟ ਕਰਵਾਇਆ ਗਿਆ ਚਾਹੇ ਇਹ ਕੰਮ ਗੈਰ ਕਾਨੂੰਨੀ ਸੀ ਫਿਰ ਜਾਇਜ ਨਾਜਾਇਜ ਕੰਮ ‘ਚ ਹੰਦੇ ਹੀ ਰਹਿੰਦੇ ਹਨ । ਵੱਧ ਤੋਂ ਵੱਧ ਪੈਸਾ ਦਲੀਪ ਸਿੰਘ ਖਰਚ ਕੀਤਾ ਇਸ ਵਾਰ ਦਲੀਪ ਸਿੰਘ ਦੀ ਜਨਾਨੀਨੇ ਮੁੰਡੇ ਨੂੰ ਜਨਮ ਦਿਤਾ । ਦਾਦੀ ਦਾਦੇ ਨੂੰ ਗਿੱਠ ਗਿੱਠ ਚਾਅ ਚੜ੍ਹ ਗਿਆ । ਗਿਆਨ ਕੌਰ ਚਾਹੇ ਬਿਮਾਰ ਸੀ ਫਿਰ ਵੀ ਉਸ ਦੇ ਪੈਰ ਜਮੀਨ ਉਪਰ ਟਿਕ ਨਹੀਂ ਰਹੇ ਸਨ । ਸੱਚ ਹੀ ਤਾਂ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ । ਦਲੀਪ ਸਿੰਘ ਦੀ ਪਤਨੀ ਨੇ ਗੋਰਾ ਚਿੱਟਾ ਰਿਸ਼ਟ ਪੁੱਸ਼ਟ ਪੁੱਤ ਆਪਣੇ ਪਰਿਵਾਰ ਨੂੰ ਦਿਤਾ । ਸਭ ਰਿਸ਼ਤੇਦਾਰ ਅਤੇ ਜਾਣ ਪਛਾਣ ਵਾਲਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ । ਮਾਸੀ ਖੁੱਦ ਤਾਂ ਹਸਪਤਾਲ ਨਾਂ ਜਾ ਸਕੀ ਜਦ ਮੁੰਡਾ ਘਰ ਆਇਆ ਤਾਂ ਘਰ ‘ਚ ਖੁਸ਼ੀਆਂ ਦੀ ਲਹਿਰ ਦੌੜ ਪਈ । ਖੁਸਰੇ ਭੰਡ ਸਭ ਦੀ ਭਰਮਾਰ ਲੱਗ ਗਈ ਖੁਸ਼ੀਆਂ ਖੁਸ਼ੀਆਂ ‘ਚ ਸਾਲ ਕਿਵੇਂ ਬਤੀਤ ਹੋ ਗਿਆ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ । ਕਾਕੇ ਦਾ ਪਹਿਲਾ ਜਨਮ ਦਿਨ ਮਨਾਉਣ ਦੀ ਤਰੀਕ ਵੀ ਨੇੜੇ ਆ ਗਈ । ਨੇੜੇ ਹੀ ਪੈਲਸ ‘ਚ ਫੰਕਸ਼ਨ ਰੱਖਿਆ ਗਿਆ । ਫੰਕਸ਼ਨ ‘ਚ ਪੰਕਜ ਭਰਜਾਈ ਪਹੁੰਚੇ । ਮਾਸੀ ਮਾਸੜ ਦਾ ਪੰਕਜ ਨਾਲ ਬਹੁੱਤ ਪਿਆਰ ਹੋਣ ਕਾਰਨ ਮਾਸੀ ਪੰਕਜ ਬਾਰੇ ਬਾਰ ਬਾਰ ਪੁੱਛ ਰਹੀ ਸੀ ਕਿਸੇ ਨਿੱਜੀ ਕਾਰਨ ਕਰਕੇ ਨਾ ਹੀ ਪੰਕਜ ਪਹੁੰਚਿਆ ਤੇ ਨਾ ਹੀ ਉਸ ਦੇ ਪਰਿਵਾਰ ਦਾ ਕੋਈ ਮੈਂਬਰ । ਅੰਤ ਸਮੇਂ ਤੱਕ ਪੰਕਜ ਦੀ ਉਡੀਕ ਰਹੀ । ਕੁੱਝ ਮਹੀਨਅਿਾਂ ਪਿਛੋਂ ਮਾਸੀ ਰੱਬ ਨੂੰ ਪਿਆਰੀ ਹੋ ਗਈ ਮਾਸੀ ਦੀ ਰਸਮ ਕਿਰਿਆ ਤੇ ਪੰਕਜ ਗਿਆ ਤਾਂ ਮਾਸੜ ਬਾਰ ਬਾਰ ਪੰਕਜ ਨੁੰ ਇਹ ਲਫਜ ਕਿਹ ਰਿਹਾ ਸੀ ਕਿ “ਪੰਕਜ ਪੁੱਤ ਤੂੰ ਦੀਪੇ ਦੇ ਮੁੰਡੇ ਦੇ ਜਨਮ ਦਿਨ ਤੇ ਨਹੀਂ ਆਇਆ । ਤੇਰੀ ਮਾਸੀ ਬਾਰ ਬਾਰ ਤੇਰੇ ਬਾਰੇ ਪੁੱਛ ਰਹੀ ਸੀ ।ਤੇਰਾ ਹੀ ਰਸਤਾ ਬਾਰ ਬਾਰ ਵੇਖ ਰਹੀ ਸੀ ਸਭ ਕੁੱਛ ਸੀ ਬਸ ਤੇਰੀ ਹੀ ਕਮੀ ਰੜਕ ਰਹੀ ਸੀ ਮਾਸੀ ਤੇਰੀ ਨੂੰ ਬੜਾ ਮੋਹ ਸੀ ਤੇਰੇ ਨਾਲ ਉਨਾ ਮੋਹ ਤਾਂ ਉਸ ਨੂੰ ਦੀਪੇ ਨਾਲ ਵੀ ਨਹੀ ਸੀ” । ਇਹ ਲਫਜ ਕਹਿ ਕੇ ਮਾਸੜ ਦੀਆਂ ਅੱਖਾਂ ਭਰ ਆਈਆਂ ।ਮਾਸੜ ਦੀ ਛੋਟੀ ਕੁੱੜੀ ਮਨ ਭਰਦੀ ਬੋਲੀ “ਭਾਅ ਜੀ ਬੀਜੀ ਤਾਂ ਸਾਡਾ ਸਾਥ ਛੱਡ ਗਈ ਬੀਜੀ ਬਗੈਰ ਗਰ ਕਿਵੇਂ ਖਾਲੀ ਖਾਲ਼ੀ ਲੱਗ ਰਿਹਾ ਹੈ” ।
ਪੰਕਜ ਨੇ ਬੈੱਡ ਉਤੇ ਜਦ ਨਜਰ ਮਾਰੀ ਤਾਂ ਉਸ ਦੀ ਭੁੱਬ ਨਿਕਲ ਗਈ । ਮਾਸੜ ਜੀ ਮਾਸੀ ਤੋਂ ਬਗੈਰ ਬੈੱਡ ਕਿਵੇਂ ਖਾਲੀ ਖਾਲੀ ਲਗਦਾ ਹੈ । “ਮਾਸੀ ਦੇ ਬੈੱਡ ਤੇ ਬੈਠਣ ਨਾਲ ਬੈੱਡ ਭਰਿਆ ਭਰਿਆ ਲਗਦਾ ਹੈ” । “ਪੁੱਤ ਜਿਨ੍ਹਾਂ ਉਸ ਦਾ ਅੰਨ ਜਲ ਸੀ ਉਸ ਨੇ ਛੱਕ ਲਿਆ । ਅੱਗੇ ਉਸ ਨੇ ਕਿਹੜਾ ਸੁੱਖ ਭੋਗਿਆ ਸੀ ਪੁੱਤ ਤੇਰੀ ਮਾਸੀ ਤਾਂ ਸਾਰੀ ਉਮਰ ਬਗੈਰ ਕਸੂਰ ਦੇ ਸਜ੍ਹਾ ਭੁਗਤ ਕੇ ਗਈ । ਪਿਛਲੇ ਜਨਮ ‘ਚ ਪਤਾ ਨਹੀਂ ਉਸ ਨੇ ਕਿਹੜੇ ਪਾਪ ਕੀਤੇ ਹ”ੈ । ਇਹ ਲਫਜ ਕਹਿ ਕੇ ਮਾਸੜ ਦਾ ਮਨ ਭਰ ਆਇਆ ਦੋਵੇਂ ਕੁੜੀਆਂ ਮਾਸੜ ਦੇ ਗਲ੍ਹੇ ਲੱਗ ਕੇ ਉਚੀ ਉਚੀ ਰੋਣ ਲੱਗ ਪਈਆਂ । ਜਦ ਕੁੜੀਆਂ ਮਾਸੜ ਦੇ ਗਲ੍ਹ ਲੱਗੀਆਂ ਤਾਂ ਮਾਸੜ ਦੇ ਦਿਲ ਨੂੰ ਠੰਡ ਪੈ ਗਈ ।ਪੰਕਜ ਵੀ ਆਪਣੇ ਆਪ ਨੁੰ ਰੋਕ ਨਾਂ ਸਕਿਆ ।
ਮਾਸੀ ਦੇ ਸਵਰਗ ਸਿਧਾਰਨ ਮਗਰੋਂ ਪੰਕਜ ਮਾਸੀ ਦੇ ਘਰ ਜਦ ਗਿਆ ਤਾਂ ਦਲੀਪ ਸਿੰਘ ਦੀ ਜਨਾਨੀ ਹਿਰਖ ਕਰਦੀ ਪੰਕਜ ਨਾਲ ਬੋਲੀ “ੳਸੀਂ ਤਾਂ ਸੋਚਿਆ ਭਾਅ ਜੀ ਨੇ ਸਾਨੂੰ ਛੱਡ ਦਿਤਾ ਹੈ” ।
“ਨਹੀਂ ਭਰਜਾਈ ਜੀ ਇਹੋ ਜਿਹੀੌ ਕੋਈ ਗੱਲ ਨਹੀਂ ਤਹਾਨੁੰ ਤਾਂ ਪਤਾ ਹੈ ਪ੍ਰਾਈਵੇਟ ਕੰਮ ਹੈ ਘਰ ਦੇ ਖਰਚੇ ਚਲਾਉਣੇ ਔਖੇ ਹੈ । ਪਹਿਲਾਂ ਅਖਬਾਰ ਦਾ ਕੰਮ ਕੀਤਾ ਕੁੱਝ ਨਾ ਬਣਿਆ ਫਿਰ ਆਪਣਾ ਕੰਮ ਸ਼ੁਰੂ ਕੀਤਾ ਠੇਕੇਦਾਰੀ ਰੋਟੀ ਤਾਂ ਸੌਖੀ ਮਿਲ ਰਹੀ ਹੈ ਪਰ ਕੋਈ ਛੁੱਟੀ ਵਗੇਰਾ ਨਹੀਂ ਕੰਮ ਦਾ ਲਾਲਚ ਰਹਿੰਦਾ ਹੈ ਮੋਬਾਈਲ ਖਰਾਬ ਹੋ ਗਿਆ ਸੀ ਭਾਅ ਜੀ ਦਾ ਨੰਬਰ ਵੀ ਡਲੀਟ ਹੋੋ ਗਿਆ ਸੀ” । ਦੀਪੇ ਬਾਰੇ ਭਰਜਾਈ ਗੱਲ ਕਰਦੀ ਬੋਲੀ “ਇਹ ਤਾਂ ਪਿਛਲੇ 6-7 ਮਹੀਨਿਆ ਤੋਂ ਬਿਮਾਰ ਪਏ ਹੈ ਬੁੱਕਾਂ ਦੇ ਬੁੱਕ ਪੈਸੇ ਲੱਗ ਰਹੇ ਹੈ” ।
ਦੀਪੇ ਦੀ ਸ਼ਕਲ ਸੂਰਤਵੇਖ ਕੇ ਮੇਰੀ ਭੁੱਬ ਨਿਕਲ ਗਈ ।ਦੀਪੇ ਦੇ ਚਿਹਰੇ ਉਪਰ ਭਿਆਨਕ ਉਦਾਸੀ ਅਤੇ ਮੌਤ ਦਾ ਡਰ ਸਾਫ ਦਿਖਾਈ ਦੇ ਰਿਹਾ ਸੀ । ਜਿਸ ਬੈੱਡ ਉਪਰ ਪਹਿਲਾਂ ਮਾਸੀ ਲੇਟੀ ਹੁੰਦੀਸੀ ਉਸ ਬੈੱਡ ਉਪਰ ਹੁਣ ਦੀਪਾ ਸੀ ।
“ਇਹ ਜਿਹੀ ਕਿਹੜੀ ਬਿਮਾਰੀ ਨੇ ਤੁਹਾਨੁੰ ਘੇਰ ਲਿਆ ਹੈ ਜਿਸ ਨੇ ਤੁਹਾਡਾ ਸਾਰੇ ਦਾ ਸਾਰਾ ਹੁਲੀਆ ਵਿਗਾੜ ਕੇ ਰੱਖ ਦਿਤਾ ਹ”ੈ । ਦੀਪਾ ਗਲਾਸ ‘ਚ ਪਾਣੀ ਪੀਂਦਾ ਗਲਾਸ ਬੈੱਡ ਉਤੇ ਰੱਖਦਾ ਕਹਿਣ ਲੱਗਾ । “ਪੰਕਜ ਵੀਰ ਮੇਰ ਦੋਵੇਂ ਗੁੱਰਦਿਆਂ ਵਿਚ ਨੁੱਕਸ ਪੈ ਗਿਆ ਹੈੈੈ ਦਫਤਰ ਦੇ ਕੰਮ ਬਾਹਰ ਗਿਆ ਸੀ ਸਿਹਤ ਖਰਾਬ ਹੋਈ ਕਾਫੀ ਦਿਨ ਬੁਖਾਰ ਰਿਹਾ ਉਸ ਬਿਮਾਰੀ ਵਿਚ ਹੀ ਕੋਈ ਦਵਾਈ ਖਰਾਬ ਕਰ ਗਈ । ਵੀਰ ਉਸ ਵੇਲੇ ਤੋਂ ਡਾਕਟਰਾਂ ਦੇ ਵੱਸ ਪਏ ਹਾਂ” ।
ਜਨਾਨੀ ਹਿਰਖ ‘ਚ ਬੋਲੀ “ਭਾਅ ਜੀ ਅਸੀਂ ਤਾਂ ਮੁਸੀਬਤ ‘ਚ ਘਿਰ ਗਏ ਹਾਂ । ਮਾਸੀ ਮਿਲੀ ਸੀ ਸਾਰੀ ਗੱਲ ਉਸ ਨੂੰ ਦੱਸੀ ਸੀ ਇਕ ਅੱਧੀ ਵਾਰੀ ਆਈ ਮੁੜ ਉਸ ਨੇ ਵੀ ਕੋਈ ਸਾਰ ਨਹੀਂ ਲਈ” । “ਦੀਪੇ ਭਾਅ ਮੈਨੂੰ ਤਾਂ ਸੱਚ ਹੀ ਕੁੱਛ ਪਤਾ ਨਹੀਂ ਤੁਹਾਡੇ ਕੋਲ ਮੇਰਾ ਫੋਨ ਨੰਬਰ ਤਾਂ ਹੈ ਸੀ ਫੋਨ ਕਰ ਲੈਂਦੇ ਆਪਣੇ ਭੈਣ ਭਰਾ ਦਾ ਇਨਾ ਤਾਂ ਹੋਣਾ ਹੀ ਚਾਹੀਦਾ ਹ”ੈ ।
“ਭਾਅ ਜੀ ਅਸੀਂ ਦੋਵੇਂ ਹੀ ਜਨਾਨੀ ਆਦਮੀ ਹਾਂ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਗੱਲਾਂ ਤਾਂ ਸਭ ਕਰਦੇ ਨੇ ਪਰ ਬਾਂਹ ਫੜ੍ਹਨ ਵਾਲਾ ਕੋਈ ਨਹੀਂ । ਇਹ ਤਾਂ ਕਮਰੇ ਅੰਦਰ ਹੁੰਦੇ ਨੇ ਬਾਹਰ ਸਾਰੀ ਨੱਠ ਭੱਜ ਮੈਂ ਕਰਦੀ ਹਾਂ ਦਵਾਈਆਂ ਅਲ਼ਟਰਾ ਸਾਉਂਡ ਹੋਰ ਸਮਾਨ ਵਗੈਰਾ ਕਿੰਨ੍ਹਾਂ ਕਿੰਨ੍ਹਾ ਸਮਾਂ ਲੱਗ ਜਾਂਦਾ ਹੈ ਘਰ ਕੁੜੀਆਂ ਕੱਲੀਆਂ ਹੁੰਦੀਆਂ ਹੈ ਭਾਪਾ ਤਾਂ ਉਪਰ ਹੀ ਰਹਿੰਦਾ ਹੈ” । ਭਰਜਾਈ ਹਿਰਖ ਨਾਲ ਬੋਲੀ । ਭੋਲੀ ਠੀਕ ਠਾਕ ਹੈ ਛੋਟੀ ਦਾ ਕੀ ਹਾਲ ਹੈ ।
“ਛੋਟੀ ਕੁੜੀ ਤਾਂ ਆਪਣੇ ਘਰ ਠੀਕ ਹੈ, ਵੱਡੀ ਭੋਲੀ ਬਾਰੇ ਤੁਹਾਨੂੰ ਕੁੱਝ ਨਹੀਨ ਪਤਾ ਭਰਜਾਈ ਕਹਿਣ ਲੱਗੀ” ।
“ਕੀ ਮਤਲਬ ਹੈ ਭਰਜਾਈ ਜੀ ਤੁਹਾਡਾ ਪੰਕਜ ਨੇ ਭਰਜਾਈ ਨੂੰ ਸਵਾਲ ਕੀਤਾ” । “ਮਾਸੀ ਨੂੰ ਸਭ ਪਤਾ ਹੈ ਉਹ ਤਾਂ ਛੇ ਮਹੀਨੇ ਹੋ ਗਈ ਪੂਰੀ ਹੋ ਗਈ ਹੈ” ।
“ਅੱਛਾ…… ਉਹ ਕਿਵੇਂ” ? ਪੰਕਜ ਦਾ ਇਕ ਸਾਹ ਉਤੇ ਦਾ ਉਤੇ ਤੇ ਦੂਜਾ ਹੇਠਾਂ ਦਾ ਹੇਠਾਂ “ਮੰਮੀ ਨੇ ਤਾਂ ਸਾਨੁੰ ਕੁੱਝ ਨਹੀਂ ਦੱਸਿਆ ਨਾਲੇ ਅਸੀਂ ਤਾਂ ਉਨਾ ਦੇ ਨਾਲ ਥੋੜੀ ਰਹਿੰਦੇ ਹਾਂ” ।
“ਤਹਾਨੂੰ ਇਹ ਤਾਂ ਪਤਾਹੈ ਉਸ ਨੂੰ ਸ਼ੂਗਰ ਸੀ ਪਹਿਲਾਂ ਉਸ ਦੀਆਂ ਅੱਖਾਂ ਖਰਾਬ ਹੋਈਆਂ ਫਿਰ ਬੁਖਾਰ ਚੜ੍ਹਿਆ । ਜਗਮੋਹਨ ਨਾਲ ਤਾਂ ਤਲਾਕ ਹੋ ਗਿਆ ਇਹ ਤਾਂ ਪਤਾ ਹੀ ਹੈ ਦੂਸਰੀ ਥਾਂ ਬੈਠੀ ਹੈ ਜਵਾਈ ਤਾਂ ਚੰਗਾ ਹੈ । ਜਦੋਂ ਦੀ ਭੋਲੀ ਸੜੀ ਸੀ ਉਸ ਦਾ ਸਰੀਰ ਕਿਹੜਾ ਠੀਕ ਰਹਿੰਦਾ ਸੀ । ਫੇਰ ਮੁੰਡੇ ਦਾ ਝੋਰਾ ਮੁੰਡਾ ਤਾਂ ਜਗਮੋਹਨ ਨੇ ਆਪ ਰੱਖ ਲਿਆ ਸੀ ਦੁਖ ਭੋਗਦੀ ਹੀ ਭੋਲੀ ਜਹਾਨੋਂ ਤੁਰ ਗਈ” ।
ਭਰਜਾਈ ਦੀਆ ਗੱਲਾਂ ਸੁਣ ਕੇ ਮਨ ਭਰ ਅਇਆ ਪੰਕਜ ਦਾ । ਪਤਾ ਨਹੀਂ ਕਿਉਂ ਸੱਚਾ ਪਾਤਸ਼ਾਹ ਇਸ ਟੱਬਰ ਨੂੰ ਸੁੱਖ ਨਹੀਂ ਆਉਣ ਦਿੰਦਾ ।ਗੱਲਾਂ ਬਾਤਾਂ ਚੱਲਦੀਆ ਰਹੀਆਂ ਪੰਕਜ ਨੇ ਪੁੱਛਿਆ ਮਾਸੜ ਜੀ ਕਿਥੇ ਨੇ ? ਉਪਰ ਕਮਰੇ ‘ਚ ਨੇ ਦੀਪੇ ਨੇ ਪੰਕਜ ਨੂੰ ਕਿਹਾ ਪੰਕਜ ਉਪਰ ਕਮਰੇ ‘ਚ ਗਿਆ ਕੋਠੇ ਉਪਰ ਕਮਰਾ ਵੀ ਕਾਹਦਾ ਬਸ ਟਾਇਮ ਪਾਸ ਦੋ ਪੁਰਾਣੇ ਵੱਡੇ ਵੱਡੇ ਨਵਾਰੀ ਪਲੰਗ ਪੇਟੀ ਉਪਰ ਪੁਰਾਣੇ ਪੁਰਾਣੇ ਟਰੰਕ ਨਾਲ ਜਵਾਨੀ ਵੇਲੇ ਦੀ ਮਾਸੀ ਮਾਸੜ ਦੀ ਤਸਵੀਰ ਟਰੰਕਾ ਉਪਰ ਰੰਗਦਾਰ ਟੀ.ਵੀ. ਮਾਸੜ ਨੇ ਪਜਾਮਾ ਸਿਰ ਤੇ ਪਟਕਾ ਬਾਹਵਾਂ ਤੋ ਬਗੈਰ ਹੱਥ ਨਾਲ ਬਣਾਈ ਕਪੜੇ ਦੀ ਬਨੈਨ ਮਾਸੜ ਪੁਰਾਣੀ ਪੰਜਾਬੀ ਫਿਲਮ ਦੇਖ ਰਿਹਾ ਸੀ ਦੀਪੇ ਦੀ ਛੋਟੀ ਕੁੜੀ ਮਾਸੜ ਨੂੰ ਛੇੜ ਰਹੀ ਸੀ ।ਪੰਕਜ ਨੇ ਜਦੋ ਮਾਸੜ ਦੇ ਪੈਰੀਂ ਹੱਥ ਲਾਇਆ ਤਾਂ ਮਾਸੜ ਹੱਥ ਫੜ੍ਹਦਾ ਬੋਲਿਆ ।
“ਬੜ੍ਹੀ ਚਿਰੀਂ ਰਸਤਾ ਭੁਲ ਹੀ ਗਿਆ ਪੁੱਤਰਾ ਤੈਨੂੰ ਮਾਸੜ ਆਪਣੇ ਨੁੰ ਭਲਾ ਹੀ ਦਿਤਾ ਤੂੰ ਬਹੁੱਤ ਕੰਮ ਰਹਿੰਦਾ ਹੈ ਤੈਨੂੰ” ।
“ਨਈ ਮਾਸੜ ਜੀ ਇਹੋ ਜਿਹੀ ਕੋਈ ਗੱਲ ਨਹੀਂ ਤਹਾਨੂੰ ਭੁੱਲਣ ਦਾ ਤਾਂ ਕੋਈ ਮਤਲਬ ਨਹੀਂ ਤੁਸੀ ਤਾਂ ਹਮੇਸ਼ਾ ਮੈਨੂੰ ਯਾਦ ਰਹਿੰਦੇ ਹੋ” ।
“ਤਾਂਹੀ ਤਾਂ ਨਹੀਂ ਆਇਆ ਯਾਦ ਹੁੰਦਾ ਤਾਂ ਮਿਲਣ ਨਾ ਆਉਦਾ” ।
“ਮਾਸੜ ਜੀ ਗੱਲਤੀ ਹੋ ਗਈ ਸਭ ਮਜਬੂਰੀਆਂ ਹੀ ਬੰਦੇ ਕੋਲੋਂ ਸਭ ਕੁੱਝ ਕਰਵਾਉਦੀਆਂ ਹਨ। ਕੋਈ ਇਹੋ ਜਿਹੀ ਗੱਲ ਨਹੀਂ ਪੁੱਤ ਮੈਂ ਮਜਾਕ ਕਰਦਾ ਸੀ ਹੋਰ ਸੁਣਾ ਕੁੜੀਆਂ ਕਿਵੇ ਨੂੰਹ ਰਾਣੀ ਠੀਕ ਠਾਕ ਹੈ । ਸਭ ਠੀਕ ਠਾਕ ਹੈ ਮਾਸੜ ਜੀ ਤੁਹਾਡੇ ਪੈਰਾਂ ਪਿਛੇ ।ਹੁਣ ਸੁੱਖ ਨਾਲ ਸੌਖੀ ਰੋਟੀ ਮਿਲ ਰਹੀ ਹੈ” ।
“ਘਰੋਂ ਨਿਕਲ ਕੇ ਚੰਗਾ ਰਿਹਾ ਨਾ ਤੂੰ” ……।
“ਹਾਂ ਬਿਲਕੁਲ ਠੀਕ ਹਾਂ ।ਆਪਣੇ ਪੈਰਾਂ ਤੇ ਖੜ੍ਹਾ ਹਾਂ ਨਾਲੇ ਫਿਰ ਇਕ ਘਰ ਗੁਜਾਰਾ ਕਿਥੇ ਮੇਰਾ ਪਰਿਵਾਰ ਹੈ ਸੁੱਖ ਨਾਲ ਵੱਡੇ ਭਰਾ ਆਪਣਾ ਵੱਡਾ ਪਰਿਵਾਰ ਹੈ । ਨਾਲੇ ਹੁਣ ਅਸੀਂ ਆਪਣੀ ਨੀਂਦ ਸੋਂਦੇ ਹਾਂ ਆਪਣੀ ਮਰਜੀ ਨਾਲ ਉਠਦੇ ਹਾਂ” ।
“ਚਲੋ ਤੂੰ ਕਿਹੜਾ ਮਾੜਾ ਹੈ, ਰੱਬ ਨੇ ਤੇਰੇ ਨਾਲ ਚੰਗਾ ਹੀ ਕਰਨਾ ਸੀ” ।ਮਾਸੜ ਜੀ ਦੀਪੇ ਦਾ ਸੁਣ ਕੇ ਬਹੁੱਤ ਦੁੱਖ ਲੱਗਿਆ ਚੰਗਾ ਭਲਾ ਗੱਬਰੂ ਸੀ ਹੁਣ ਤਾਂ ਉਹ ਕਮਜੋਰ ਹੀ ਬਹੁੱਤ ਲੱਹਣ ਲੱਗ ਪਿਆ ਹੈ” ।
“ਪੰਕਜ ਬੇਟਾ ਇਹ ਸਭ ਬੰਦੇ ਦੇ ਆਪਣੇ ਕਰਮ ਹਨ । ਅਸੀਂ ਤਾਂ ਕੁਝ ਬੋਲਦੇ ਨਹੀਂ ਜੇ ਬੋਲੇ ਤਾਂ ਰੋਟੀ ਵੀ ਮਿਲਣੀ ਬੰਦ ਹੋ ਜਾਣੀ ਹੈ । ਅਲੱਗ ਤਾਂ ਉਸ ਨੇ ਮੈਨੂੰ ਕਰ ਹੀ ਦਿਤਾ ਹੈ ।ਭੋਲੀ ਦਾ ਸੁਣ ਕੇ ਵੀ ਮਾੜਾ ਲੱਗਿਆ ਦਿਲ ਨੂੰ ਵੀ ਬਹੁੱਤ ਦੁੱਖ ਲੱਗਿਆ ।
“ ਪੰਕਜ ਪੁੱਤ ਉਸ ਦੇ ਕਰਮ ਹੀ ਮਾੜੇ ਸਨ । ਮੈਂ ਉਸ ਤੇ ਪੰਜਾਹ ਹਜਾਰ ਰੁਪਏ ਲਗਾ ਦੇਣੇ ਸੀ ਨਰਸ ਬਣ ਜਾਂਦੀ ਤੇ ਹਸਪਤਾਲ ਵਿਚ ਨੌਕਰੀ ਲਗ ਜਾਣੀ ਸੀ ਉਸ ਦੀ ਉਸ ਨੇ ਵਿਚ ਹੀ ਕੋਰਸ ਛੱਡ ਦਿਤਾ “ । ਮਾਸੜ ਦੀਆਂ ਅੱਖਾ ਭਰ ਆਈਆਂ ।
“ਮਾਸੜ ਜੀ ਦੀਪੇ ਦਾ ਇਲਾਜ ਤਾ ਹੋ ਰਿਹਾ ਹੈ ਆਪੇ ਮਾਹਰਾਜ ਠੀਕ ਕਰੇਗਾ” । “ਇਸ ਦਾ ਇਲਾਜ ਮੈਂ ਕੀ ਕਰਵਾਉਣਾ ਹੈ ਮੇਰੇ ਹੱਥ ਪੱਲੇ ਛੱਡਿਆਂ ਹੈ ਕੁੱਝ ਏਸੇ ਜਨਾਨੀ ਆਦਮੀ ਨੇ ?ਸਭ ਕੁੱਝ ਤਾਂ ਸਾਂਭ ਲਿਆ ਛੋਟਾ ਬਲਵੰਤ ਵੀ ਆਪਣੇ ਹਿਸੇ ਦੀ ਜਮੀਨ ਵੀ ਇਸ ਨੂੰ ਦੇ ਗਿਆ । ਹੁਣ ਕਹਿੰਦਾ ਜਿਹੜੀ ਜਮੀਨ ਰਹਿ ਗਈ ਉਸ ਵੀ ਵੇਚ ਵੱਟ ਕੇ ਮੈਨੂੰ ਦੇ ਦੇਵੇ ।ਇਹ ਜਮੀਨ ਹੀ ਤਾਂ ਮੇਰਾ ਆਸਰਾ ਹੈ ਹੁਣ ਨਾ ਦੇਂਵਾ ਮੈਂ ਕਾਨੀ ਕੌਡੀ ਵੀ ਇਨਾਂ ਨੂੰ ।ਜਿਉਂਦੇ ਜੀ ਇਨ੍ਹਾ ਨੇ ਮਾਂ ਦੀ ਧੇਲਾ ਕਦਰ ਨਾਂ ਪਾਈ । ਮੇਰੀ ਕਿਹੜਾ ਇਹ ਇੱਜਤ ਕਰਦੇ ਹਨ ਆਪਣੀ ਮਰਜੀ ਕਰਦੇ ਹੈ । ਮੈਂ ਇਕੱਲਾ ਉਪਰ ਬੈਠਾ ਰਹਿੰਦਾ ਹਾਂ ਛੱਤ ਦੇ ਇਕ ਪਾਸੇ ਤੋਂ ਪਾਣੀ ਚੋ ਰਿਹਾ ਹੈ ਬੱਚਿਆਂ ਨੂੰ ਜਰੂਰ ਸਕੂਲ ਛੱਡ ਆਉਂਦਾ ਹਾਂ ਤੇ ਛੁੱਟੀ ਹੋਣ ਤੇ ਲੈ ਆਉਂਦਾ ਹਾਂ ਟੈਮ ਪਾਸ ਹੋ ਜਾਂਦਾ ਹੈ” ।
ਮਾਸੜ ਗੱਲਾਂ ਕਰ ਰਿਹਾ ਸੀ ਅੱਖਾਂ ਚੋਂ ਪਾਣੀ ਟੱਪ ਟੱਪ ਰਿਹਾ ਸੀ ਮਨ ‘ਚ ਗੱਸਾ ਤਾਂ ਸੀ ਕਠੋਰਤਾ ਸਾਫ ਦਿਖਾਈ ਦੇ ਰਹੀ ਸੀ । ਪੰਕਜ ਮਨ ਹੀ ਮਨ ਵਿਚ ਸੋਚ ਰਿਹਾ ਸੀ ਕਿ ਬੰਦਾ ਪੱਤ ਮੰਗਦਾ ਹੈ ਜਦ ਮਾਸੜ ਦੀ ਇਹ ਹਾਲਤ ਵੇਖੀ ਤਾਂ ਸੋਚਣ ਲਈ ਮਜਬੂਰ ਹੋ ਗਿਆ ਅੱਜ ਪਿਓ ‘ਚ ਪੁੱਤ ਲਈ ਇਨੀ ਕੁੜੱਤਨ ਕਿ ਪਿਓ ਪੁੱਤ ਨਾਲ ਮਰਨ ਜੰਮਣ ਦਾ ਨਾਤਾ ਟੁੱਟ ਗਿਆ ।
“ਅੱਛਾ ਮਾਸੜ ਜੀ ਕਦੇ ਘਰ ਆਣਾ” ।ਪੰਕਜ ਮਾਸੜ ਦੇ ਪੈਰਾਂ ਨੂੰ ਹੱਥ ਲਗਾਉਂਦਾ ਬੋਲਿਆ ।
“ ਚੰਗਾ ਪੁੱਤ ਕਦੀਂ ਸਵੇਰੇ ਆਵੀਂ ਤੇਰੇ ਘਰ ਚਲਾਂਗਾ” ।
“ ਅੱਛਾ ਇਹ ਲਫਜ ਕਹਿ ਕੇ ਪੰਕਜ ਪੌੜੀਆਂ ਤੋਂ ਹੇਠਾਂ ਉਤਰ ਆਇਆ ।

ਲੇਖਕ : ਵਰਿੰਦਰ ਅਜ਼ਾਦ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :956

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ