ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੋਕੀ

ਮੈਂ ਵੇਖਿਆ ਅੱਜ ਕੱਲ ਲੋਕੀਂ ਦਿਲ ਛੁਪਾ ਕੇ ਰਹਿੰਦੇ ਨੇ
ਕਿਸੇ ਨੂੰ ਸੱਚ ਨਹੀ ਦਸੱਦੇ ਝੂਠ ਸੱਥ ਵਿੱਚ ਕਹਿੰਦੇ ਨੇ,
ਲੋਕਾਂ ਵਿੱਚ ਜਦ ਕਦੇ ਕੋਈ ਗੱਲ ਚਲੇ ਧਰਮ ਦੀ ਫੇਰ
ਠੇਕੇਦਾਰ ਭਗਵੇ ਕੱਪੜੇ ਪਾ ਕੇ ਉੁੱਚੀ ਗੱਲ ਕਹਿੰਦੇ ਨੇ,
ਸੱਚ ਨੂੰ ਕਦੇ ਸੁਣਿਆ ਨਹੀ ਸੱਚ ਕਦੇ ਬੋਲਿਆ ਨਹੀ
ਲੋਕਾਂ ਨੂੰ ਧਰਮ ਦੀਆ ਗੱਲਾਂ ਚਾਰ ਵਕਤ ਕਹਿੰਦੇ ਨੇ,
ਤਾਕਤ ਰਾਜਨੀਤੀ ਧਰਮ ਦੀ ਪੈਸੇ ਨਾਲ ਕਰ ਇਕੱਠੀ
ਸੱਚੇ ਨੂੰ ਈਨ ਮਨਾ ਕੇ ਗੋਡੇ ਟੇਕਣ ਲਈ ਫੇਰ ਕਹਿੰਦੇ ਨੇ,
ਅੰਨੀ ਤਾਕਤ ਅੱਗੇ ਸ਼ਰੀਫ ਮੂੰਹ ਬੰਦ ਕਰ ਬੈਠ ਗਏ ਹੁਣ
ਬੇਈਮਾਨ ,ਇਨਸਾਫ ਪਸੰਦ ਆਪਣੇ ਆਪ ਨੂੰ ਕਹਿੰਦੇ ਨੇ,
ਭੰਦੋਹਲ ਹੱਕ ਸੱਚ ਵਾਲੇ ਭੁੱਖੇ ਸੋਦੇਂ ਗਰੀਬ ਉਹ ਰਹਿਦੇ ਨੇ
ਲੰਡੇ ਲੁੰਚੇ ਦੇ ਦੋ ਪਰੋਠੇ ਚੋਪੜ ਕੇ ਸੱਚ ਸਿਆਣੇ ਕਹਿੰਦੇ ਨੇ

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :797
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017