ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੱਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

ਆਗਿਆ ਭਈ ਅਕਾਲ ਕੀ
ਸੱਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓਂ ਗਰੰਥ
ਗੁਰੂ ਗਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ
ਜੋ ਪਰੱਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਂ ਲੇ
ਜੀਵਨ ਜਾਚ ਸਿਖਾਵਨ ਵਾਲੀ ਬਾਣੀ ਗੁਰੂ ਗਰੰਥ
ਸੱਭ ਸੀਖਨ ਕੋ ----------
ਗੁਰੂ ਗਰੰਥ ਚਾਨਣ ਦਾ ਸੋਮਾ ਹਰ ਪਾਸੇ ਨੂੰ ਲੋ ਪਿਆ ਵੰਡੇ
ਭਵਜਿਲ ਦੇ ਖਾਰੇ ਸਾਗਰ ਤੋਂ ਲਾ ਦਿੰਦਾ ਬੇੜੇ ਨੂੰ ਕੰਢੇ
ਇਸ ਦੇ ਅਗੇ ਸੂਰਜ ਕੀ ਹੈ ਢਲਦੇ ਢਲਦੇ ਛੁਪ ਜਾਂਦਾ ਏ
ਚੰਨ ਵੀ ਆਪਣੀ ਹੋਂਦ ਗਵਾ ਕੇ ਦਿਨ ਚੜ੍ਹੇ ਤੇ ਲੁਕ ਜਾਂਦਾ ਏ
ਲੋ ਸੁਹਾਣੀ ਹਰ ਪਲ ਵੰਡੇ ਬਾਣੀ ਗੁਰੂ ਗਰੰਥ
ਸੱਭ ਸੀਖਨ ਕੋ-----------
ਜੀਵਣ ਜਾਚ ਸਿਖਾਵਣ ਵਾਲੀ ਅਰਸ਼ਾਂ ਤੋਂ ਗੁਰਬਾਣੀ ਆਈ
“ ਘਾਲਿ ਖਾਇ ਕਿਛੁ ਹਥੋਂਹ ਦੇਹਿ “ ਕਿਡੀ ਸੋਹਣੀ ਰੀਤ ਚਲਾਈ
ਨਾਮ ਜਪਨ ਅਤੇ ਵੰਡ ਛਕਣ ਦੀ ਗੁਰਬਾਣੀ ਦੇਵੇ ਸਿਖਲਾਈ
ਬਣੇ ਧੁਰਾ ਜੀਵਨ ਦਾ ਬਾਣੀ, ਹੋ ਜਾਂਦੀ ਹੈ ਸਫਲ ਕਲਮਾਈ
“ ਮਿਲਬੇ ਕੀ ਮਹਿਮਾ ਬਰਨ ਨਾਂ ਸਾਕਉ “ ਆਖੇ ਗੁਰੂ ਗਰੰਥ
ਸੱਭ ਸੀਖਨ ਕੋ -----------------
“ ਏਕ ਨੂਰ ਤੇ ਸਭੁ ਜਗੁ ਉਪਜਿਆ “ ਇਸ ਦੀ ਸਮਝ ਜਦੋਂ ਆ ਜਾਵੇ
ਵੈਰ ਵਿਰੋਧ ਸਭ ਮਿਟ ਜਾਂਦੇ ਨੇ ਵਿਤਕਰਿਆਂ ਦੀ ਗੱਲ ਮੁਕ ਜਾਵੇ
ਡਰਨ ਡਰੌਣ ਤੋਂ ਉੱਚਾ ਚੁਕ ਕੇ ਕਹਣਿ ਸੁਨਣ ਦੀ ਜਾਚ ਸਿਖਾਵੇ
ਹਿਰਦੇ ਵਿਚ ਵਸੇ ਜਦ ਬਾਣੀ ਜੀਵਨ ਸਫਲਾ ਹੋ ਜਾਵੇ
ਮਿਠਾ ਬੋਲਣਾ ਨਿਵ ਕੇ ਚੱਲਣਾ ਦਸਦਾ ਗੁਰੂ ਗਰੰਥ
ਸੱਭ ਸੀਖਨ ਕੋ--------------
ਗੁਰ ਬਾਣੀ ਤਾਂ ਗੁਰੂ ਗਿਆਨ ਹੈ ਗੁਰ ਮੰਤਰ ਨਾ ਬਣਾਈਏ
ਗਿਆਨ ਦਾ ਚਾਨਣ ਲੈ ਗੁਰੂ ਗਰੰਥ ਤੋਂ ਆਪੇ ਨੂੰ ਰੁਸ਼ਨਾਈਏ
“ਸਭੇ ਸਾਂਝੀਵਾਲ ਸਦਾਇਨਿ “ ਇਹ ਗੱਲ ਚਿਤ ਬਸਾਈਏ
ਸਮਝ ਕੇ ਪੜ੍ਹੀਏ ਗੁਰਬਾਣੀ ਤੇ ਜੀਵਨ ਸਫਲ ਬਣਾਈਏ
ਅੱਕਲੀਂ ਸਾਹਿਬ ਸੇਵੀਏ ਆਖੇ ਗੁਰੂ ਗਰੰਥ
ਸੱਭ ਸੀਖਨ ਕੋ----------
ਜੱਲਦੀ ਬੱਲਦੀ ਇਸ ਦੁਨੀਆਂ ਨੂੰ ਲੋੜ ਹੈ ਅਜ ਗੁਰਬਾਣੀ ਦੀ
ਭੱੜਕੀ ਅਗ ਬੁਝਾਵਨ ਦੇ ਲਈ ਲੋੜ ਹੈ ਪੈਂਦੀ ਪਾਣੀ ਦੀ
ਆਪ ਵੀ ਪੜ੍ਹੀਏ ਬਚਿਆਂ ਨੂੰ ਵੀ ਸਿਖ ਦੇਈਏ ਗੁਰਬਾਣੀ ਦ
ਦਿਨੇ ਰਾਤ ਪਈ ਮੈਹਮਾਂ ਹੋਵੇ ਹਰ ਪਾਸੇ ਗੁਰਬਾਣੀ ਦੀ
ਸਿਖ ਹੈ ਜਿਉਂਦਾ ਪੰਥ ਨਾਲ ਪੰਥ ਦਾ ਸਾਹ ਹੈ ਗੁਰੂ ਗਰੰਥ
ਸੱਭ ਸੀਖਨ ਕੋ ----------
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
ਸੱਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1279

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017