ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਡਾ. ਸ਼ਿੰਦਰਪਾਲ ਕੰਬੋਜ(ਸੀ. ਪੀ. ਕੰਬੋਜ)

ਡਾ. ਸੀ. ਪੀ. ਕੰਬੋਜ (3 ਮਾਰਚ,1975 ਤੋਂ ਹੁਣ ਤੱਕ)
ਸੀ. ਪੀ. ਕੰਬੋਜ ਦਾ ਜਨਮ ਪਿੰਡ ਲਧੁਖਾ(ਜਿਲ੍ਹਾ ਫ਼ਾਜ਼ੀਲਕਾ) ਵਿੱਖੇ ਜੈਮਲ ਚੰਦ ਦੇ ਘਰ ਹੋਇਆ। ਆਪਦਾ ਪੰਜਾਬੀ ਭਾਸ਼ਾ ਦੇ ਤਕਨੀਕੀ ਅਤੇ ਅਕਾਦਮਿਕ ਖੇਤਰ ਵਿੱਚ ਅਹਿਮ ਯੋਗਦਾਨ ਹੈ। ਆਪ ਜੀ ਨੂੰ ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ ਹੋਣ ਦਾ ਮਾਣ ਵੀ ਪ੍ਰਾਪਤ ਹੈ। ਆਪ ਨੇ ਸਕੂਲ ਤੋਂ ਲੈਂ ਕਿ ਯੂਨੀਵਰਸਿਟੀ ਪੱਧਰ ਤੱਕ ਪੰਜਾਬੀ ਭਾਸ਼ਾ ਦੇ ਤਕਨੀਕੀ ਪਾਸਾਰ ਨੂੰ ਵਿਹਾਰਕ ਰੂਪ ਵਿੱਚ ਪਾਸਾਰਿਆ ਹੈ। ਆਪ ਜੀ ਲਗਾਤਾਰ ਇਸ ਵਿਹਾਰਿਕਤਾ ਵਿੱਚ ਰਹਿੰਦੇ ਹੋਏ ਹਫ਼ਤਾਵਰੀ ਯੋਗਦਾਨ ਰਾਹੀਂ ਪੰਜਾਬੀ ਭਾਸ਼ਾ ਦੇ ਆਧੁਨੀਕ ਮਾਪ-ਦੰਢਾ ਨੂੰ ਰੂਪ ਮਾਨ ਕਰਦੇ ਰਹਿੰਦੇ ਹਨ। ਪੰਜਾਬੀ ਭਾਸ਼ਾ ਦੇ ਤਕਨੀਕੀ ਰੂਪਾ ਵਿੱਚ ਆ ਰਹੀ ਤਬਦੀਲੀ ਅਤੇ ਇਸ ਦੀ ਯੋਗਦਾਨ ਵਰਤੋਂ ਕਿਸ ਪ੍ਰਕਾਰ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਵੇ, ਡਾ. ਸੀ. ਪੀ. ਕੰਬੋਜ ਇਸ ਖੇਤਰ ਵਿੱਚ ਮੁਹਾਰਤ ਰਖਦੇ ਹਨ। ਆਪ ਜੀ ਲਗਾਤਾਰ ਪਿਛਲੇ ਦੋ ਦਹਾਕਿਆ ਤੋਂ ਅਖਬਾਰਾ ਵਿੱਚ 1250 ਤੋਂ ਵੱਧ ਕੰਪਿਊਟਰ ਬਾਰੇ ਜਾਣਕਾਰੀ ਭਰਪੂਰ ਲੇਖ ਲਿਖਦੇ ਆ ਰਹੇ ਹਨ। ਡਾ. ਸੀ. ਪੀ. ਕੰਬੋਜ ਨੇ ਆਪਣੇ ਵਿਹਾਰਕ ਪ੍ਰਸੰਗ ਨੂੰ ਪੰਜਾਬੀ ਸਿਰਜਨਾ ਤਕ ਵੀ ਫੈਲਾਇਆ ਹੈ ਜਿਨ੍ਹਾ ਵਿੱਚ ਉਨ੍ਹਾਂ ਵਲੋਂ ਕੰਪਿਊਟਰ ਤੇ ਲਿਖਿਆ ਮਾਹੀਆ ਵਿਸ਼ੇਸ਼ ਹੈ...
ਕੰਪਿਊਟਰ ਮਸ਼ੀਨ ਸੱਜਣਾ
ਲੈ ਦੇ ਮੈਨੂੰ ਲੈਪਟਾਪ ਵੇ
ਭਾਵੇਂ ਵਿਕ ਜਾਏ ਜਮੀਨ ਸਜਣਾ

ਕੰਪਿਊਟਰ ਚਲਾਈ ਜਾਹ ਤੂੰ
ਵੀਡੀਓ ਗੇਮ ਜਿਹੀ ਜਿੰਦਗੀ
ਗੱਡੀ ਤੇਜ ਭਜਾਈ ਜਾਹ ਤੂੰ
ਰਚਨਾਵਾਂ
1. ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ, ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ, 2003 2. ਕੰਪਿਊਟਰ ਐਜੂਕੇਸ਼ਨ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2006 3. ਕੰਪਿਊਟਰ ਐਜੂਕੇਸ਼ਨ ਜਮਾਤ-X, ਐਮਬੀਡੀ ਪ੍ਰਕਾਸ਼ਨ, ਜਲੰਧਰ, 2006
4. ਕੰਪਿਊਟਰ ਸਿੱਖਿਆ (ਓਪਨ ਸਕੂਲ) ਜਮਾਤ-X, ਪੰਜਾਬ ਸਕੂਲ ਸਿੱਖਿਆ ਬੋਰਡ, 2008
5. ਕੰਪਿਊਟਰ ਸਾਇੰਸ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2009
6. ਕੰਪਿਊਟਰ ਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
7. ਮਾਈਕਰੋਸਾਫ਼ਟ ਵਿੰਡੋਜ਼, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
8. ਸਾਈਬਰ ਸੰਸਾਰ ਅਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
9. ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2012
ਬਾਲ ਪੁਸਤਕਾਂ
1. ਕੰਪਿਊਟਰ, ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ, 2005
2. ਰੋਬੋਟ, ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ, 2005
3. ਸੰਚਾਰ ਦੇ ਸਾਧਨ, ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ, 2005
4. ਟੈਲੀਵਿਜ਼ਨ, ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ, 2005
5. ਮੋਬਾਈਲ ਫ਼ੋਨ, ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ, 2005
ਅ) ਅਨੁਵਾਦਿਤ ਪੁਸਤਕਾਂ
1. ਕੰਪਿਊਟਰ ਸਿੱਖਿਆ-VI, ਪੰਜਾਬ ਸਕੂਲ ਸਿੱਖਿਆ ਬੋਰਡ, 2005
2. ਕੰਪਿਊਟਰ ਸਿੱਖਿਆ-IX, ਪੰਜਾਬ ਸਕੂਲ ਸਿੱਖਿਆ ਬੋਰਡ, 2005
3. ਕੰਪਿਊਟਰ ਸਿੱਖਿਆ-VI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008 4. ਕੰਪਿਊਟਰ ਸਿੱਖਿਆ-VII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008 5. ਕੰਪਿਊਟਰ ਸਿੱਖਿਆ-VIII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
6. ਕੰਪਿਊਟਰ ਸਿੱਖਿਆ-IX, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008 7. ਕੰਪਿਊਟਰ ਸਿੱਖਿਆ-X, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008 8. ਕੰਪਿਊਟਰ ਸਿੱਖਿਆ-XI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
9. ਕੰਪਿਊਟਰ ਸਿੱਖਿਆ-XII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
10. ਗੁਰੂ ਮਹਿਮਾ, ਬਾਬਾ ਭੂਮਣ ਸ਼ਾਹ ਟਰੱਸਟ, ਸੰਘਰ ਸਾਧਾਂ, ਸਿਰਸਾ, 2009
11. ਰਾਮੂ ਅਤੇ ਰੋਬੋਟ, ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ, 2011

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1097
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ