ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੂੜੀਆਂ ਪਰੀਤਾ

ਗੂੜੀਆਂ ਪਰੀਤਾ ਪਾਈਆਂ
ਨਾਲ ਨੇ ਗੁਲਾਮੀਆ
ਸ਼ਹੀਦਾਂ ਪੱਲੇ ਛੱਡੀਆਂ
ਵਰੇਗੰਢਾਂ ਨੂੰ ਸਲਾਮੀਆਂ

ਦੋਸ਼ ਦੂਜੇ ਵਿੱਚ ਵਿਸ਼ਾ
ਆਹੀ ਰਹਿਣੀਆਂ ਨੇ ਖਾਮੀਆਂ
ਕਦੋ ਹਿੱਸਿਆਂ ਨੂੰ ਛੱਡ
ਭਰਾਂਗੇ ਸਭ ਲਈ ਹਾਮੀਆਂ?

ਬਿਗਾਨੇ ਮਸ਼ਕਰੀਏ ਹੱਸੇ
ਦੇਖ ਕੇ ਨਾਦਾਨੀਆਂ
ਲੋਭੀ ਸੱਤਾ ਦੇ ਭੁੱਖੇ
ਕਰਾਗੇ ਅਣਗਿਣਿਤ ਨੇ ਹਾਨੀਆ

ਗਊਸ਼ਾਲਾ ਵਿੱਚ ਚੱਲੇ
ਧੰਦਾ- ਏ - ਮਾਸਾਨੀਆਂ
ਜਿਹਦੇ ਹੱਥ ਤਲਵਾਰ
ਉਹੀ ਕਰੇ ਪਹਿਲਵਾਨੀਆ

ਬਾਣੀ ਉੱਤੇ ਨੇ ਸਵਾਲ
ਕਿਹਦੇ ਦਿਲ ਚ ਸ਼ੈਤਾਨੀਆਂ
ਸਦੀ ਮੁੱਕਣੇ ਤੇ ਆ ਗਈ
ਵਿਵਾਦ ਛੱਡੇ ਨਹੀ ਗਿਆਨੀਆਂ

ਗਿੱਲਾ ਅੱਤਵਾਦ ਤਾਹੀਂ ਆਉਦਾਂ
ਰਾਖੇ ਕਰਦੇ ਹਰਾਮੀਆਂ
ਕਾਨੂੰਨ ਹੋਵੇ ਮਸ਼ਹੂਰ
ਬਗਾਵਤਾਂ ਪੱਲੇ ਬਦਨਾਮੀਆਂ।

ਲੇਖਕ : ਅਮਰਜੀਤ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :752
ਲੇਖਕ ਬਾਰੇ
ਅਮਰਜੀਤ ਗਿੱਲ ਅਸਟ੍ਰੇਲੀਆ ਦੀ ਧਰਤੀ ਤੇ ਰਹਿ ਕਿ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਉਸ ਦੀ ਕਾਵਿ ਪੁਸਤਕ ਮੈਂ ਲਿਖਦਾ ਇਸ ਕਰਕੇ ਲੋਕਾਂ ਵਿੱਚ ਆਪਣੀ ਪ੍ਰਸਿੱਧੀ ਖੱਟ ਚੁੱਕੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017