ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਹਿਰਮ ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ ਦਰਬਾਰ

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰਤਾ ਸਭਾ ਦੇ ਪਰਧਾਨ ਮਲਕੀਅਤ “ਸੁਹਲ” ਦੀ ਪਰਧਾਨਗੀ ਹੇਠ ਸਵ: ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਨਵਾਂ ਸ਼ਾਲ੍ਹਾ ਵਿਖੇ ਕੀਤੀ ਗਈ। ਸਭਾ ਵਿਚ ਮਾਂ ਬੋਲੀ ਪੰਜਾਬੀ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਤੇ ਵਿਚਾਰਾਂ ਕੀਤੀਆਂ ਗਈਆਂ। ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਲਈ ਸਾਹਿਤਕਾਰ,ਲੇਖਕ ਸੱਜਣਾ ਦੇ ਯੋਗਦਾਨ ਦੀ ਪਰਭੂਰ ਸ਼ਲਾਘਾ ਕੀਤੀ ਗਈ। ਪੰਜਾਬੀ ਗੀਤਕਾਰੀ ‘ਤੇ ਗਾਇਕੀ ਦੀ ਨਿੱਘਰ ਰਹੀ ਹਾਲਤ ‘ਤੇ ਕਾਬੂ ਪਉਣ ਲਈ ਉੱਚ ਪਧਰੀ ਕਮੇਟੀਆਂ ਦੇ ਗਠਣ ਤੇ ਵੀ ਵਿਚਾਰ ਚਰਚਾ ਹੁੰਦੀ ਰਹੀ। ਗਾਇਕੀ ਦੇ ਖੇਤਰ ਵਿਚ ਝਾਤ ਮਾਰੀਏ ਤਾਂ ਹੁਣ ਕਈ ਗੀਤਾਂ ਨੂੰ ਸੁਣ ਕੇ ਤਾਂ ਸ਼ਰਮ ਨਾਲ ਸਿਰ ਹੀ ਝੁਕ ਜਾਂਦਾ ਹੈ।ਕਿਉਂ ਏਨੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਪਹਿਲਾਂ ਉਸ ਗੀਤ ਨੂੰ ਆਪਣੇ ਪਰਵਾਰ ਪਾਸੋਂ ਹੀ ਸੈਂਸਰ ਕਰਵਾ ਲਿਆ ਕਰਨ ਤਾਂ ਆਪਣੇ ਆਪ ਹੀ ਉਹਨਾਂ ਦੀ ਆਪਣੀ ਲੱਚਰਤਾ ਦਾ ਨਤੀਜਾ, ਉਸ ਦੀ ਸੁਣਦੀ ਮਾਂ-ਭੈਣ ਤੋਂ ਹੀ ਮਿਲ ਜਾਵੇਗਾ।ਕਿਉਂ ਨਾ ਫਿਰ ਉਸ ਗੀਤਕਾਰ ਦੀਆਂ ਅਖਾਂ ਖੁਲਣਗੀਆਂ? ਸਾਡੀਆਂ ਸਰਕਾਰਾਂ ਦੇ ਸੈਂਸਰ ਬੋਰਡਾਂ ਨੇ ਕੁਝ ਨਹੀਂ ਕਰਨਾ। ਪਹਿਲਾਂ ਗੀਤਕਾਰ ਸੱਜਣ ਹੀ ਆਪਣੀ ਕਲਮ ਵਿਚ ਸ਼ਰਮ-ਹਯਾ ਦੀ ਸਿਆਹੀ ਭਰਨ ਤਾਂ ਹੀ ਇਹ ਮਸਲਾ ਸ਼ਾਇਦ ਹੱਲ ਹੋ ਸਕਦਾ ਹੈ। ਸਰਕਾਰ ਕੋਲੋਂ ਤਾਂ ਬੱਸਾਂ ਵਿਚ ਗੰਦੇ ਗੀਤਾਂ ਦੀਆਂ ਟੇਪਾਂ ਹੀ ਬੰਦ ਨਹੀਂ ਹੁੰਦੀਆਂ ਤਾਂ ਹੋਰ ਕੀ ਕਰਨਾ।ਜਨਤਾ ਨੂੰ ਵੀ ਜਾਗਰਤ ਹੋਣ ਦੀ ਲੋੜ ਹੈ। ਗੰਦੇ ਗੀਤਾਂ ਨੂੰ ਸਟੇਜਾਂ, ਅਖਾੜਿਆਂ ਤੇ ਸੁਣਨ ਸਮੇਂ ਲੋਕਾਂ ਨੂੰ ਉਹਨਾ ਦਾ ਮੂੰਹ ਬੰਦ ਕਰਨਾ ਪਵੇਗਾ। ਇਹ ਹੁਣ ਸਾਡੇ ਪੰਜਾਬੀ ਵਿਰਸੇ ਦਾ ਮੂੰਹ-ਮੁਹਾਂਦਰਾ ਸ਼ੀਸ਼ੇ ਵਾਂਗ ਸਾਫ ਕਰਨ ਦਾ ਵਕਤ ਆ ਗਿਆ ਹੈ। ਆਉ ਨੌਜਵਾਨੋਂ! ਪੰਜਾਬੀ ਮਾਂ ਬੋਲੀ ਨੂੰ ਸਾਫ ਸੁਥਰੇ ਸ਼ਬਦਾਂ ਦੀ ਸ਼ਬਦ ਮਾਲਾ ਪਹਿਨਾਈਏ। ਸਭਾ ਵਿਚ ਕੁਝ ਅਹੁਦਿਆਂ ਤੇ ਨਵੀਂ ਜੁਮੇਵਾਰੀ ਨਿਭਾਉਣ ਲਈ,ਖਜ਼ਾਨਚੀ ਵਾਸਤੇ ਗਿਆਨੀ ਨਰਿੰਜਣ ਸਿੰਘ ਪਾਰਸ ਜੀ ਨੂੰ, ਮੀਤ ਸਕੱਤਰ ਲਈ ਆਰ. ਬੀ ਸੋਹਲ ਅਤੇ ਸਭਾ ਦੀਆਂ ਮੀਟਿੰਗਾਂ ਲਈ ਜਰਨਲ ਸਕੱਤਰ ਦਾ ਸਹਿਯੋਗ ਜਗਜੀਤ ਸਿੰਘ ਕੰਗ ਜੀ ਦਿਆ ਕਰਨਗੇ। ਮਿਨੀ ਕਹਾਣੀ ਦੇ ਲੇਖਕ ਲਖਵਿੰਦਰ ਸੈਣੀ ਨੂੰ ਜੀ ਆਇਆਂ ਕਿਹਾ ਅਤੇ ਕਵੀ ਦਰਬਾਰ ਦੇ ਸੰਚਾਲਕ ਸ਼੍ਰੀ ਮਹੇਸ਼ ਚੰਦਰਭਾਨੀ ਨੇ ਸਭ ਤੋਂ ਪਹਿਲਾਂ ਦਰਬਾਰਾ ਸਿੰਘ ਭੱਟੀ ਨੇ ਆਪਣੀ ਰਚਨਾ ‘ਰੁੱਖ ਹਨ ਸਾਡੇ ਸੱਚੇ ਮਿੱਤਰ, ਰੁੱਖ ਹਨ ਸਾਡੇ ਸੱਚੇ ਯਾਰ’ ‘ਤੇ ਬਜ਼ੁਰਗ ਸ਼ਾਇਰ ਗੁਰਬਚਨ ਸਿੰਘ ਬਾਜਵਾ ਨੇ ਇਕ ਕਵਿਤਾ ‘ਸ਼ਰਾਬੀਆ ਸ਼ਰਾਬ ਛੱਡ ਦੇ ‘ਬੜੇ ਵਧੀਆ ਅੰਦਾਜ਼ ਵਿਚ ਕਹੀ। ਬਲਵਿੰਦਰ ਬਿੰਦਰ ਨੇ ਵਿਦੇਸ਼ੀ ਕਾਮਿਆਂ ਦੀ ਕਵਿਤਾ ਸੁਣਾਈ,ਜੋ ਨੌਜਵਾਨਾ ਨੂੰ ਕੰਮ ਕਰਨ ਲਈ ਪਰ੍ਰੇਤ ਕਰਦੀ ਸੀ। ਜਗਜੀਤ ਸਿੰਘ ਕੰਗ ਜੀ ਨੇ ਆਪਣੇ ਧਾਰਮਿਕ ਗੀਤ ‘ਚੰਨ ਮਾਤਾ ਗੁਜਰੀ ਦਿਆ’ ਸੁਣਾਈ ਅਤੇ ਕਸ਼ਮੀਰ ਠੇਕੇਦਾਰ ਨੇ ‘ਪਾਗਲ ਕੁੱਤੇ’ ਦੀ ਕਵਿਤਾ ਸੁਣਾ ਕੇ ਮਹੌਲ ਰੰਗੀਨ ਕਰ ਦਿਤਾ। ਆਰ.ਬੀ ਸੋਹਲ ਦੀ ਗ਼ਜ਼ਲ ‘ ਉਹ ਜਿਹੜੇ ਵੇਚਦੇ ਅੱਗਾਂ, ਨਾ ਕਦੇ ਬੁਝਾਉਂਦੇ ਵੇਖੇ’ ਜੋ ਕਾਬਲੇ-ਤਾਰੀਫ ਸੀ। ਬਾਬਾ ਬੀਰ੍ਹਾ ਜੀ ਨੇ ‘ਸਾਡੇ ਨੈਣਾ ਨਾਲ ਨੈਣ ਮਿਲਾ ਦੇ,ਹੋਰ ਅਸਾਂ ਕੀ ਮੰਗਣਾ’ਵਧੀਆ ਸੂਫੀਆਨਾ ਕਲਾਮ ਪੇਸ਼ ਕਤਿਾ। ਮਲਕੀਅਤ “ਸੁਹਲ” ਨੇ ਆਪਣੀ ਰਚਨਾ , ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗਲ। ਕਰੇ ਨਾ ਗਰੀਬ ਦੇ ਕੋਈ ਢਾਰਿਆਂ ਦੀ ਗਲ। ਅਖੀਰ ਵਿਚ ਮਹੇਸ਼ ਚੰਦਰਭਾਨੀ ਦੀ ਕਵਿਤਾ ‘ ਮੈਂ ਹਾਂ ਪਿੱਲੀ ਇੱਟ ਵੇ ਅੜਿਆ’ ਸੁਣਾਈ ਤੇ ਵਾਹ-ਵਾ ਖਟੀ। ਆਏ ਹੋਏ ਸਾਹਿਤਕਾਰਾਂ, ਲੇਖਕਾਂ, ਸਾਹਿਤ ਪਰੇਮੀਆਂ ਦਾ ਸਭਾ ਦੇ ਪਰਧਾਨ ਮਲਕੀਅਤ “ਸੁਹਲ” ਨੇ ਤਹਿ ਦਿਲੋਂ ਧਨਵਾਦ ਕੀਤਾ।ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 22
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1127
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ