ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੱਚ ਦੱਸੀਂ

ਸੱਚ ਦੱਸੀਂ

ਮੇਰੀਆਂ ਯਾਦਾਂ ਦਾ ਨਿੱਘ
ਕਿੰਨਾ ਕੁ ਹੈ ਤੇਰੇ ਅੰਦਰ
ਜੋ ਵਿਛੋੜੇ ਦੀ ਸਰਦ ਰੁੱਤ
ਕਰ ਦਿੰਦਾ ਨਿੱਘ ਭਰੀ।

ਸੱਚ ਦੱਸੀਂ
ਵਰਕਿਆਂ ਤੇ ਫੈਲੇ ਅੱਖਰ
ਰੂਹ ਤੇ ਪਰਛਾਵਾਂ ਪਾਉਂਦੇ ਨੇ
ਜਾਂ, ਨਿਰਜਿੰਦ ਹੋਏ
ਕਾਗਜ ਦੀ ਕਬਰ ਚ
ਦਫਨ ਹੋ ਗਏ ਨੇ।

ਸੱਚ ਦੱਸੀਂ
ਹੁਣ ਤਾਰਿਆਂ ਚੋਂ ਨਕਸ਼ ਉਘਾੜਦਾ

ਚਿਹਰਾ ਕਿਸਦਾ ਹੈ
ਜਿਸਨੂੰ ਦੇਖ ਕੇ ਤੂੰ ਸਹਿਮ ਜਾਨੀ ਏ

ਸੱਚ ਦੱਸੀਂ
ਵਕਤ ਦੀਆਂ ਹੇਰਾ-ਫੇਰੀਆਂ
ਤੇਰੇ ਮੇਰੇ ਪਿਆਰ ਨੂੰ
ਸਦੀਵੀ ਸਾਂਝ ਨਾਲੋਂ ਤੋੜ ਕੇ
ਵਕਤੀ ਅਰਥ ਤਾਂ ਨਹੀਂ ਦੇ ਗਈਆਂ

ਸੱਚ ਦੱਸੀਂ..........

ਲੇਖਕ : ਪਲਵਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :892
ਲੇਖਕ ਬਾਰੇ
ਆਪ ਜੀ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭwਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਹੋ। ਆਪ ਜੀ ਦੀ ਰਚਨਾ ਪੰਜਾਬੀ ਸਾਹਿਤ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਦਿੰਦੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017