ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੌਣ ਮਹੀਨਾ

ਆਈਆ ਸੌਣ ਵੇ ਹੁਣ ਮਹੀਆ.......
ਵੇ ਮੁੜ ਪਰਦੇਸਾ ਤੋਂ.........ਚੁਭੇ ਪੋਣ ਵੇ ਹੁਣ ਮਾਹੀਆ

ਗੀਧਾ ਪਾਈਆ ਕੁੜੀਆਂ ਨੇ ......
ਵੇ ਕੰਨ ਉਤੇ ਹੱਥ ਰੱਖ ਕੇ ..ਤੇਰਾ ਸੱਜਣਾ ਗੁਣ ਗਾਇਆ

ਬੱਦਲ ਚੜ ਆਈਆ ਏ.......
ਪਟਿਆਲ਼ਾ ਸ਼ਾਹੀ ਸੂਟ ਮਿਤਰਾ...ਸੁਹੇ ਰੰਗ ਦਾ ਪਾਇਆ ਏ

ਅੰਬੀਆਂ ਪਕ ਗਈਆਂ ਨੇ... .
ਰਾਹ ਤੇਰੀ ਵੇਖ ਵੇਖ ਕੇ......ਅਖੀਆਂ ਥਕ ਗਈਆਂ ਨੇ

ਟੁਕ ਮੂਹ ਨਾ ਲਾਇਆ ਵੇ
ਖੀਰ ਪੂੜੇ ਨਿਤ ਪੱਕਦੇ...... ਅਸੀ ਕੁਝ ਨਾ ਖਾਇਆ ਵੇ

ਫੁਲ ਪੱਤੀਆਂ ਟੁਟੀਆਂ ਨੇ...
ਸੱਜਣਾਂ ਦੇ ਪਿਆਰ ਵਾਲ਼ੀਆਂ ..ਹੱਥੋਂ ਡੋਰਾਂ ਛੁਟੀਆਂ ਨੇ

ਜਾਨ ਘਰ ਮੁੜ ਆਜਾ ਵੇ ....
ਬਿੰਦਰਾ ਵੇ ਚੂਰੀ ਗੁੜ ਦੀ......ਸਾਡੇ ਹੱਥ ਨਾਲ ਖਾਜਾ ਵੇ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1658
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ