ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨੱਨੀ ਜਿੰਦ

ਮੈ ਗਰੀਬ ਵਰਗ ਦਾ ਨੱਨਾ ਬੱਚਾ
ਪ੍ਰਾਈਮਰੀ ਸਕੂਲ ਮੈਂ ਹਾਂ ਪੜਦਾ

ਕਾਰਾਂ ਦੇ ਵਿੱਚ ਮੈਂ ਨਾ ਆਈਆ
ਕਦੇ ਠੰਡ ਕਦੇ ਧੁਪ ਚ ਰੜਦਾ

ਮਾਸਟਰ ਜੀ ਨਾ ਮਾਰਿਉ ਮੈਨੂੰ
ਬੱਸ ਏਹੀ ਮੈ ਬੇਨਤੀ ਕਰਦਾ

ਹੱਥ ਵਿਚ ਜਦੋ ਵੇਖਦਾ ਡੰਡਾ
ਸਾਹ ਸੁਕ ਜਾਣ ਬੜਾ ਮੈ ਡਰਦਾ

ਬੈਠਣ ਲਈ ਮੈ ਬੋਰੀ ਲਿਆਇਆ
ਮੈਲੇ ਕਪੜੇ ਬਦਨ ਤੇ ਗਰਦਾ

ਰਾਹ ਵਿਚ ਛੱਪੜ ਪਾਣੀ ਗੰਦਾ
ਕਿਝ ਆਵਾਂ ਮੈ ਡੁਬਦਾ ਤਰਦਾ

ਤਿੰਨ ਮਹੀਨੇ ਚੱਲਣ ਛੁਟੀਆਂ
ਸਦਾ ਸਕੂਲ ਚ ਪਾਣੀ ਭਰਦਾ

ਕਿਝ ਪੜਾਈ ਕਰਾਂ ਮੈ ਪੂਰੀ
ਬਾਪੂ ਦਾਰੂ ਪੀ ਕੇ ਲੜਦਾ

ਮਾਂ ਬਿਮਾਰ ਹੈ ਰਹਿਦੀ ਮੇਰੀ
ਲੋਕ ਕੀ ਜਾਨਣ ਦੁਖ ਜੋ ਜਰਦਾ

ਇਕ ਦਿਨ ਪੂਰੇ ਪੰਜ ਜੀਆਂ ਦਾ
ਪਾਈਆ ਦੁਧ ਨਾਲ ਕਿਝ ਸਰਦਾ

ਤਿਪ ਤਿਪ ਚੋਂਦਾ ਕੰਚਾ ਕੋਠਾ
ਹੋਲੀ ਹੋਲੀ ਜਾਂਦਾ ਖਰਦਾ

ਕੁਠਲੇ ਦੇ ਵਿਚੋਂ ਦਾਣੇ ਮੁਕ ਗੇ
ਰੰਬ ਵੀ ਆਣ ਸਾਡੇ ਤੇ ਵਰਦਾ

ਜਿਸਮ ਤੋ ਭਾਰੀ ਪੰਡ ਹੈ ਮੇਰੀ
ਬਾਹ ਨਾ ਮੇਰੀ ਕੋਈ ਫੜਦਾ

ਹੱਸਣ ਗੁਆਢੀ ਹਾਲਤ ਉਤੇ
ਪਰ ਮਦਦ ਲਈ ਕੋਈ ਨਾਂ ਖੜਦਾ

ਕਮਜੋਰੀ ਦਾ ਮਾਰਿਆ ਏਨਾ
ਬੱਸ ਜਿੰਦਾ ਹਾਂ ਨਹੀ ਮੈ ਮਰਦਾ

ਸੁਤੀ ਸਰਕਾਰ ਨੂੰ ਖਬਰ ਨਾ ਕੋਈ
ਕਿਝ ਗਰੀਬ ਦਾ ਬੱਚਾ ਪੜਦਾ

ਜਜ਼ਬਾਤਾ ਦੀ ਕਦਰ ਕਰੋਂ ਜੇ
ਹੱਥ ਜੋੜ ਮੈ ਬੇਨਤੀ ਕਰਦਾ

ਮਾਰੀਓ ਨਾ ਮਾਸੂਮ ਨੂੰ ਬਿੰਦਰਾ
ਕਦਮਾਂ ਵਿਚ ਤੇਰੇ ਸਿਰ ਮੈਂ ਧਰਦਾ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :858
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ