ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਸਤਾਨਾ ਅਤੇ ਪਾਗਲ

ਚਾਹੀਦਾ ਹੈ ਕਿ ਜਿਵੇਂ ਬੜੀ ਬਰੀਕੀ ਨਾਲ ਹੰਗਾਮੀ ਮੀਟਿੰਗ ਸੱਦ ਕੇ ਇੱਕ ਹੁਕਮਨਾਮੇ ਤੇ ਦੁਬਾਰਾ ਵਿਚਾਰ ਕੀਤੀ ਗਈ ਹੈ (ਵਿਅੰਗ), ਉਸੀ ਤਰੀਕੇ ਕੁਝ ਹੋਰ ਹੰਗਾਮੀ ਮੀਟਿੰਗਾਂ ਸੱਦ ਕੇ "ਪਿਛਲੇ ਕੁਝ ਸਾਲਾਂ ਦੇ ਹੁਕਮਨਾਮਿਆਂ ਤੇ ਵੀ ਬਰੀਕੀ ਨਾਲ ਵਿਚਾਰ ਕਰ ਲਿਆ ਜਾਵੇ" ! (ਰਣਜੀਤ ਸਿੰਘ ਅਖਬਾਰ ਦੀ ਸੁਰਖੀ ਪੜ੍ ਕੇ ਬੋਲਿਆ)

ਜਸਵਿੰਦਰ ਸਿੰਘ (ਗੁੱਸੇ ਵਿੱਚ) : ਭੂਤਰੇ ਅੱਤੇ ਪਾਗਲ ਹੋਏ ਫਿਰਦੇ ਸਨ ਇਹ ਜੱਥੇਦਾਰ ! ਸੰਗਤ ਦਾ ਰੋਸ ਵੇਖ ਕੇ ਇਨ੍ਹਾਂ ਦੇ ਸਿਆਸੀ ਫੁੱਫੜ ਵੀ ਹੈਰਾਨ ਅੱਤੇ ਪਰੇਸ਼ਾਨ ਹੋ ਗਏ ਹਨ ਤਾਂਹੀ ਇਹ ਮੋੜਾ ਲਿਆ ਹੈ ਇਨ੍ਹਾ ਨੇ, ਵਰਨਾ "ਨਗਾਰ ਖਾਨੇ ਵਿੱਚ ਤੂਤੀ ਦੀ ਆਵਾਜ਼ ਕੌਣ ਸੁਣਦਾ ਹੈ?" ਹੁਣ ਬਦਲ ਦੇਣਾ ਹੈ ਇਨ੍ਹਾਂ ਜੱਥੇਦਾਰਾਂ ਨੂੰ ਤੇ ਸੰਗਤ ਆਪਣੀ ਮਰਜ਼ੀ ਦਾ ਜੱਥੇਦਾਰ ਥਾਪੇਗੀ !

ਰਣਜੀਤ ਸਿੰਘ : ਵਿਗੜੇ ਮਸਤਾਨੇ ਹਾਥੀ ਨੂੰ ਅੰਕੁਸ਼ ਨਾਲ ਸਿੱਧਾ ਕਰਨਾ ਵਧੀਆ ਹੈ ਨਾ ਕੀ ਪੁਰਾਣੇ ਹਾਥੀ ਨੂੰ ਗੋਲੀ ਮਾਰ ਕੇ ਨਵਾਂ ਹਾਥੀ ਖਰੀਦ ਲੈਣਾ, ਕਿਓਂਕਿ ਸਮਾਂ ਪਾ ਕੇ ਨਵਾਂ ਹਾਥੀ ਵੀ ਮਸਤਾਨਾ ਹੋ ਸਕਦਾ ਹੈ ! ਗਲਤੀ ਮਹਾਵਤ ਦੀ ਹੈ ਜਿਸਨੇ ਹਾਥੀ ਵਲੋਂ ਬੇਫਿਕਰੀ ਕੀਤੀ ਤੇ ਉਸਦੀਆਂ ਹਰਕਤਾਂ ਉੱਤੇ ਨਿਗਾਹ ਨਾ ਰੱਖੀ ! ਹੁਣ "ਅੰਕੁਸ਼ ਲਾਂਭੇ ਨਾ ਕਰਨਾ" ਤੇ ਸਮੇਂ ਸਮੇਂ ਤੇ ਅੰਕੁਸ਼ ਦੀ ਚੋਟ ਹਾਥੀ ਦੇ ਮਸਤਕ ਤੇ ਕਰਦੇ ਰਹਿਣਾ ਚਾਹੀਦਾ ਹੈ !

ਜੇਕਰ ਹਾਥੀ ਪਾਗਲ ਹੋ ਜਾਵੇ ਤਾਂ ਕੀ ਉਸਦੇ ਪੈਰਾਂ ਹੇਠ ਆ ਕੇ ਮਰੀਏ ? (ਜਸਵਿੰਦਰ ਸਿੰਘ ਪੂਰੇ ਰੋਹ ਵਿੱਚ ਸੀ)

ਰਣਜੀਤ ਸਿੰਘ : ਹਾਂ, ਜੇਕਰ ਹਾਥੀ ਉੱਕਾ ਹੀ ਪਾਗਲ ਹੋ ਜਾਵੇ ਤਾਂ ਉਸਨੂੰ ਮਾਰ ਮੁਕਾਉਣ ਵਿੱਚ ਕੋਈ ਹਰਜ਼ ਨਹੀਂ ! ਪਰ "ਮਸਤਾਨੇ ਅੱਤੇ ਪਾਗਲ" ਹਾਥੀ ਵਿਚਲਾ ਫ਼ਰਕ ਸਮਝਣਾ ਬਹੁਤ ਜਰੂਰੀ ਹੈ ! ਕਿਓਂਕਿ ਵਪਾਰੀ ਸਿਆਸਤਦਾਨ ਆਪਣੇ ਨਵੇਂ ਹਾਥੀ ਨੂੰ ਵੇਚਣ ਲਈ ਪੁਰਾਣੇ ਹਾਥੀ ਵਿੱਚ ਗਲਤੀਆਂ ਦਾ ਭੰਡਾਰ ਵਿਖਾਉਣਗੇ ! ਸਭ ਤੋ ਪਹਿਲਾਂ ਪੰਥਕ ਏਕੇ ਦੀ ਜਰੂਰਤ ਹੈ ! ਹਵਾਈ ਜਹਾਜ਼ ਦੇ ਸਾਰੇ ਪੁਰਜੇ ਸੁਚੱਜੇ ਜੁੜੇ ਹੋਣ ਤਾਂ ਓਹ ਸਾਹਮਣੇ ਆਇਆ ਵੱਡੇ ਤੋਂ ਵੱਡਾ ਬਾਦਲ ਵੀ ਪਾਰ ਕਰ ਲੈਂਦਾ ਹੈ ਤੇ ਜੇਕਰ ਇੱਕ ਨਿੱਕਾ ਜਿਹਾ ਵੀ ਪੁਰਜਾ ਵੀ ਢਿੱਲਾ ਹੋਵੇ ਤਾਂ ਫਿਰ ਜਹਾਜ਼ ਬਰਬਾਦ ਵੀ ਹੋ ਸਕਦਾ ਹੈ !

ਜਸਵਿੰਦਰ ਸਿੰਘ : ਸਹੀ ਕਹਿੰਦੇ ਹੋ ਵੀਰ ਜੀ ! ਪਹਿਲਾਂ "ਸਾਰੀਆਂ ਮਿਸਲਾਂ ਨੂੰ ਇੱਕ ਕਰ ਲਈਏ ਭਾਵ ਸਾਰੇ ਸਿਆਸੀ ਦਲਾਂ ਅੱਤੇ ਜੱਥੇਬੰਦੀਆਂ ਨੂੰ ਇੱਕ ਕਰ ਲਈਏ" ! ਇਹ ਭਾਵੇਂ ਵਿਚਰਣ ਆਪਣੇ ਆਜ਼ਾਦ ਤੌਰ ਤੇ ਪਰ ਇੱਕ ਗੁਰੂ ਤੇ ਇੱਕ ਪੰਥ ਦੀ ਹੋਂਦ ਨੂੰ ਜਦੋਂ ਵੀ ਖਤਰਾ ਭਾਸੇ ਇਹ ਸਾਰੇ "ਇੱਕ" ਹੋ ਜਾਣ ਤੇ ਦੁਸ਼ਮਨਾਂ ਨੂੰ ਭਾਜੜਾਂ ਪਾ ਦੇਣ ! ਆਮੀਨ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :999
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ