ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੰਤ ਸਿੰਘ ਸੇਖੋਂ

ਸੰਤ ਸਿੰਘ ਸੇਖੋਂ ਦਾ ਜਨਮ 30 ਮਈ, 1908 ਨੂੰ ਹੋਇਆ। ਉਹ ਪੰਜਾਬੀ ਦਾ ਇਕ ਮਹਾਨ ਸਾਹਿਤਕਾਰ ਹੈ।ਆਪ ਦੇ ਪਿਤਾ ਸ: ਹੁਕਮ ਸਿੰਘ ਸਦਾ ਉਚੇਰੀ ਸਿਖਿਆ ਲਈ ਪ੍ਰਰੇਰਿਤ ਕਰਦੇ ਰਹਿੰਦੇ ਸਨ। ਆਪ ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਅੰਦਰ ਮਾਰਸਵਾਦੀ ਅਤੇ ਪੰਜਾਬੀ ਵਿਵਹਾਰ ਦਾ ਪਰਿਪੇਖ ਸਿਰਜਦਾ ਹੈ। ਉਸਦਾ ਚਿੰਤਨ ਅਨੁਭਵ ਦੀ ਸੁਭਾਵਕਤਾ ਨੂੰ ਨਹੀ ਸਵੀਕਾਰਦਾ। ਸੰਤ ਸਿੰਘ ਸੇਖੋਂ ਇਤਿਹਾਸਕ ਦੰਵੰਧਮਈ ਯਥਾਰਥ ਦਾ ਪ੍ਰਤੀਕਰਮ ਵਿਵਹਾਰ ਨਿਯਮ ਉਪਰ ਨਿਸ਼ਚਤ ਕਰਦਾ ਹੈ। ਉਸ ਨੂੰ ਕਲਾਤਮਕ ਬਿਰਤਾਂਤ ਦੀਆ ਮਹੀਣ ਪਰਤਾ ਦੀ ਪੂਰੀ ਸਮਝ ਹੈ। ਨਾਟਕ ਵਿਚ ਉਹ ਇਸ ਨੂੰ ਨਿਭਾਉਦਾ ਹੈ। ਕਲਾਤਮਕ ਪ੍ਰਤੀਭਾ ਦਾ ਅਸਲ ਅਭਿਆਸ ਕਰਮ ਅਭਿਆਸ ਰਾਂਹੀ ਪ੍ਰਗਟ ਹੁੰਦਾ ਹੈ ਜਿਹੜਾ ਕਿ ਪੰਜਾਬੀ ਨਾਟਕਾ ਦੀ ਪਹੁੰਚ ਦ੍ਰਿਸ਼ਟੀ ਵਿਚ ਨਹੀ ਸਮਾ ਸਕਿਆ ਦਰਅਸਲ ਇਹ ਪਾਰਦਰਸ਼ੀ ਸੁਹਜ ਅੰਦਰ ਵਿਕਸਤ ਹੁੰਦਾ ਹੈ। ਇਸ ਪ੍ਰਚੰਡਤਾ ਵਿਚ ਜੀਵਨ ਦੀ ਪ੍ਰਾਦਰਸ਼ਤਾ ਰਾਂਹੀ ਵਿਅਕਤੀ ਦੀ ਸਦੀਵੀ ਸ਼ਕਤੀ ਦਾ ਅਦਾਰ ਨਿਸ਼ਚਤ ਕਰਦੀ ਹੈ ਜਿਸ ਪ੍ਰਕਾਰ ਸ਼ੇਕਸਪੇਅਰ ਦੇ ਨਾਟਕਾਂ ਵਿਚ ਉਸ ਦੀ ਫ਼ਿਕਰਮੰਦੀ ਦਾ ਨਿਰੰਤਰ ਵਿਸ਼ਾ ਮੁਕਤ ਹੋਈਆ ਵਿਅਕਤੀ ਰਹਿੰਦਾ ਹੈ। ਇਸ ਵਿਅਕਤੀ ਦੀ ਹੋਣੀ ਉਸ ਦੇ ਲਈ ਡੁੰਗੀ ਦਿਲਚਸਪੀ ਦਾ ਮਾਮਲਾ ਹੈ। ਉਸ ਦੇ ਸਾਹਮਣੇ ਕੀ ਹੈ? ਉਸ ਦੀਆਂ ਨਿਤ ਵਧ ਦੀਆਂ ਇਛਾਵਾਂ ਦੀ ਪੂਰਤੀ ਵਿਚ ਸਫ਼ਲਤਾ ਦਾ ਵੇਲੇ ਹੈ। ਇਸ ਵਿਸ਼ਾਲ ਅਸਤ ਵਿਅਸਤ ਸੰਸਾਰ ਵਿਚ ਜਿਸ ਅੰਦਰ ਵਿਅਕਤੀਗਤ ਇਛਾਵਾਂ ਇਤਨੀ ਬੇਰਹਮੀ ਨਾਲ ਇਕ ਦੂਜੀ ਦੇ ਵਿਰੁਧ ਜਮੀਇਆ ਹੋਈਆ ਹਨ ਕੇ ਇਥੇ ਕੋਈ ਗਲ ਵੀ ਸੰਭਵ ਹੈ। ਸੰਤ ਸਿੰਘ ਸੇਖੋਂ ਦੇ ਪਾਤਰ ਅਤੇ ਸ਼ੇਕਸਪੇਅਰ ਦੇ ਪਾਤਰ ਸਾਂਝੇ ਤੋਰ ਤੇ ਇਹੀ ਪੁਛ ਰਹੇ ਹਨ ਕਿ ਸਭਣਾ ਗਲਾਂ ਦੀ ਆਗਿਆ ਨਹੀ। ਵਾਸਤਵ ਵਿਚ ਪ੍ਰਾਪਤੀ ਯੋਗ ਕੀ ਹੈ। ਤਰਕ ਦੇ ਆਗਮਨ ਦਾ, ਬੁਧੀ ਦੇ ਆਗਮਨ ਦਾ, ਮਨ ਦੇ ਸਤੰਤਰ ਅਤੇ ਤਖਤ ਵਿਰਾਜੇ ਮੰਨ ਦੇ ਪ੍ਰਗਟਨ ਦਾ ਜਿਤਨਾਂ ਭਰਭੂਰ ਅਤੇ ਸਹਿਜ ਪ੍ਰਤੀਤੀ ਦੁਆਰਾ ਅਨੁਭਵ ਸ਼ੇਕਸਪੇਅਰ ਨੇ ਸੰਸਾਰ ਦੇ ਸਭਿਆਚਾਰ ਦੇ ਇਤਿਹਾਸ ਵਿਚ ਸੁਹਜ ਸ਼ਾਸਤਰ ਦੇ ਪਖ ਤੋ ਕੀਤਾ ਉਤਨਾਂ ਕਿਸੇ ਹੋਰ ਨੇ ਨਹੀ। ਉਸ ਵਿਚ ਅਨੇਕਾ ਸੰਭਾਵਨਾਵਾ ਹਨ ਇਸ ਪਖ ਤੋ ਸੰਤ ਸਿੰਘ ਸੇਖੋਂ ਦੇ ਵਿਚ ਵੀ ਅਨੇਕਾ ਅਜਿਹੀਆ ਸੰਭਾਵਨਾਵਾ ਮੋਜੂਦ ਹਨ ਜਿਹੜੀਆ ਕੇ ਬੁਧੀ ਅਤੇ ਮਨ ਦੇ ਸਤੰਤਰ ਇਸ਼ਾਰੇ ਦਿੰਦੀਆ ਹਨ ਉਸ ਦੇ ਪਾਤਰਾ ਦੀ ਭਟਕਨ ਸਦੀਵੀ ਤਲਾਸ਼ ਦਾ ਰਾਹ ਵੀ ਹੈ। ਜਿਸ ਵਿਚ ਜਿੰਦਗੀ ਦੀ ਹੋਂਦ ਮੂਲਕ ਤਲਾਸ਼ ਉਸ ਦੀ ਭਟਕਣ ਨੂੰ ਚਾਣਨ ਨਾਲ ਭਰ ਦਿੰਦੀ ਹੈ ਜਿਵੇਂ ਦੋਸਤੋ ਵਸਕੀ ਦੀ ਨਾਵਲਾ ਦੀ ਭਟਕਣ ਕਲਾਤਮਕ ਇਛਾ ਦੀ ਸ਼ੁਧ ਸਿਧਾਂਤਕ ਗਿਆਨ ਪ੍ਰਕਰੀਆ ਦਾ ਹਿਸਾ ਬਣਦੀ ਹੈ ਤੇ ਉਹ ਉਚੇਰੀ ਕਲਾਤਮਕ ਏਕਤਾ ਗਿਆਨਮਈ ਵਿਆਖਿਆ ਦੇ ਅਰਥਾ ਵਿਚ ਬਹੁ ਧੁਨੀਆਤਮਕ ਬਣ ਜਾਂਦੇ ਹਨ। ਇਹ ਗਿਆਨ ਪ੍ਰਕਿਰਿਆ ਬਿਤਾਂਤਰਕ ਏਕਤਾ ਦੇ ਕਿਸ ਪੜਾ ਦਾ ਸੰਕੇਤ ਹੈ ਇਸ ਬਾਰੇ ਦਾਰਸ਼ਨਿਕ ਮਦਾ ਅਤੇ ਪਦਾਰਥਕ ਚੇਤਨਾ ਦੇ ਸੂਖਮ ਸੰਕੇਤ ਹੀ ਸਹਾਹਿਕ ਹੋ ਸਕਦੇ ਹਨ। ਇਹਨਾ ਸੰਕੇਤਾ ਦਾ ਪ੍ਰਗਟਾ ਰੂਪ ਬਿਰਤਾਂਤਰਕ ਘਟਨਾ ਕ੍ਰਮ ਦੀ ਸਮੁਚਤਾ ਰਾਂਹੀ ਪ੍ਰਗਟ ਹੁੰਦਾ ਹੈ, ਜਿਥੇ ਪਹੁੰਚ ਕੇ ਵਿਅਕਤੀਗਤ ਸਵੈ ਹੋਂਦ ਦੀ ਪੂਰਵ ਅਜਾਦੀ ਅੰਦਰ ਮੋਜੂਦ ਰਹਿੰਦੀ ਹੈ ਸੰਤ ਸਿੰਘ ਸੇਖੋਂ ਦੇ ਨਾਟਕਾ ਦੀ ਬਿਰਤਾਂਤਕ ਪ੍ਰਕਿੀਆ ਵੀ ਅਜਿਹੀ ਗਿਆਨਮੂਲਕ ਸਰੰਚਨਾ ਬਣਾਉਂਦੀ ਹੈ ਜਿਸ ਵਿੱਚ ਸਵੈ ਹੋਂਦ ਦੀ ਪਾਰਦ੍ਰਸ਼ਤਾ ਦਾ ਸਵੈ ਸੰਯੋਗਤਾ ਨਾਲ ਮਿਲਣ ਪ੍ਰਵਾਨ ਕੀਤਾ ਗਿਆ ਹੈ।ਜਿਸ ਪ੍ਰਕਾਰ ਦਾਸਤੋਵਸਕੀ ਦੇ ਨਾਵਲ ਦਾ ਗਿਆਨਮਈ ਪ੍ਰਗਟਾਅ ਪੂੰਜੀਵਾਦ ਦੀ ਰੂਹ ਦਾ ਅਤਿਅੰਤ ਸ਼ੁੱਧ ਤੇ ਸੱਚਾ ਅਕਸ ਹੈ। ਭਿੰਨ ਭਿੰਨ ਸੰਸਾਰ ਦੇ ਖੇਤਰ ਸਮਾਜਕ ,ਸਭਿਆਚਾਰਕ ਅਤੇ ਵਿਚਾਰਧਾਰਕ ਖੇਤਰ ਜਿਹੜੇ ਇਕ ਦੂਸਰੇ ਨਾਲ ਲਗਾਤਾਰ ਟਕਰਾਉਦੇ ਹਨ।ਪਹਿਲਾ ਆਪਸ ਵਿਚ ਬੰਦ,ਇਕ ਦੂਜੇ ਤੋ ਨਿਖੜੇ ਹੋਏ ,ਸਥਿਰ ਅਤੇ ਅੰਦਰੋ ਵਿਸ਼ੇਸ਼ ਅਤੇ ਵਖਰੀਆ ਇਕਾਈਆ ਦੇ ਰੂਪ ਵਿਚ ਉਚਿਤ ਸਨ। ਕੋਈ ਵੀ ਅਸੂਲ ਅਤੇ ਪਦਾਰਥਕ ਖੇਤਰ ਨਹੀ ਸਨ। ਜਿਸ ਵਿਚ ਉਹ ਸਲੁਹਣ ਯੋਗ ਹਦ ਤਕ ਮਿਲ ਸਕਦੇ ਤੇ ਇਕ ਦੁਜੇ ਵਿਚ ਦਖਲ ਅੰਦਾਜੀ ਕਰ ਸਕਦੇ। ਪੁੰਜੀਵਾਦ ਨੇ ਇਹਨਾਂ ਸੰਸਾਰਾ ਦੇ ਵਖਰੇਵੇ ਨੂੰ ਤੋੜਿਆ। ਸੰਤ ਸਿੰਘ ਸੇਖੋਂ ਨਾਟਕਾ ਵਿਚ ਪੂੰਜੀਵਾਦ ਦਾ ਇਹ ਸੰਕਲਪ ਪੂੰਜੀਵਾਦ ਦੀ ਰੂਹ ਦਾ ਅਤਿਅੰਤ ਸ਼ੁੱਧ ਤੇ ਸੱਚਾ ਅਕਸ ਪ੍ਰਸਤੁਤ ਕਰਦਾ ਹੈ। ਜਿਸ ਵਿਚ ਮਨ ਦਾ ਪੁੰਜੀਵਾਦੀ ਸੰਕਲਪ ਗਿਆਨ ਦੇ ਘੇਰੇ ਵਿਚ ਆਉਦਾ ਹੈ। ਨਾਟਕਾ ਵਿਚ ਮਨ ਦਾ ਸੰਕਲਪ ਇਕ ਅਜਿਹਾ ਸੰਵੇਦਨਸ਼ੀਲ ਗਿਆਨਮਈ ਸੰਕਲਪ ਨਿਰਧਾਰਿਤ ਕਰਦਾ ਹੈ। ਜਿਸ ਦੀ ਸਮਾਜ ਸਭਿਆਚਾਰਕ ਗਤੀ ਚੇਤਨਾ ਦੇ ਵੱਖੋ ਵੱਖਰੇ ਪੜਾਅ ਕਿਸੇ ਨਿਸ਼ਚਿਤ ਵਿਧਾਨ ਤੇ ਕੇਦਰਿਤ ਕਰਦਾ ਹੈ ਪਰ ਜਿੰਦਗੀ ਦੀ ਸਹਿਜ ਸੁਚੇਤਤਾ ਅਤੇ ਆਰਟ ਦੀ ਗਤੀਸ਼ੀਲਤਾ ਪ੍ਰਕਿਰਿਆ ਸਮੁਚੇ ਭਰਮ ਤੇ ਖਲਾਅ ਤੋ ਬਾਹਰ ਵਿਚਰਦੀ ਹੈ। ਮਨ ਦੀ ਸੁਪਨਸ਼ੀਲਤਾ ਤੇ ਸੁਤੰਤਰ ਸ਼ਕਤੀ ਬੁਧੀ ਦੇ ਅਭਿਮਾਨ ਤੇ ਨਾਲ ਜੋੜ ਦਿੰਦੀ ਹੈ। ਜਿਸ ਵਿਚ ਨਾਇਕਾਵਾਂ ਦਾ ਮਨ ਪੂਰਵ ਚਿਤਵੀਆਂ ਧਾਰਨਾਵਾਂ ਦੀ ਅਪਰਵਾਂਗੀ ਵਿੱਚ ਵਿਚਰਦਾ ਹੋਇਆ, ਸੰਪੂਰਨ ਅਜਾਦੀ ਦੀ ਮੰਗ ਕਰਦਾ ਹੈ।



ਨਾਵਲ
ਲਹੂ ਮਿੱਟੀ
ਬਾਬਾ ਅਸਮਾਨ

ਕਹਾਣੀਆਂ
ਕਾਮੇ ਤੇ ਯੋਧੇ
ਸਮਾਚਾਰ
ਬਾਰਾਂਦਰੀ
ਅੱਧੀ ਵਾਟ

ਇਕਾਂਗੀ
ਛੇ ਘਰ (1941)
ਤਪਿਆ ਕਿਉਂ ਖਪਿਆ (1950)
ਨਾਟ ਸੁਨੇਹੇ (1954)
ਸੁੰਦਰ ਪਦ (1956)
ਵਿਉਹਲੀ (ਕਾਵਿ ਨਾਟਕ)
ਬਾਬਾ ਬੋਹੜ (ਕਾਵਿ ਨਾਟਕ)

ਨਾਟਕ
ਭੂਮੀਦਾਨ
ਕਲਾਕਾਰ (1945)
ਨਲ ਦਮਯੰਤੀ (1960)
ਨਾਰਕੀ (1953)

ਇਤਿਹਾਸਕ ਨਾਟਕ
ਮੁਇਆਂ ਸਾਰ ਨਾ ਕਾਈ (1954)
ਬੇੜਾ ਬੰਧ ਨਾ ਸਕਿਓ (1954)
ਵਾਰਿਸ (1955)
ਬੰਦਾ ਬਹਾਦਰ (1985)
ਵੱਡਾ ਘੱਲੂਘਾਰਾ (1986)
ਮਿੱਤਰ ਪਿਆਰਾ (1971)

ਖੋਜ ਤੇ ਆਲੋਚਨਾ
ਸਾਹਿਤਾਰਥ
ਪ੍ਰਸਿੱਧ ਪੰਜਾਬੀ ਕਵੀ
ਪ੍ਰਗਤੀ ਪੰਧ
ਪੰਜਾਬੀ ਕਾਵਿ ਸ਼੍ਰੋਮਣੀ
ਹੀਰ ਵਾਰਿਸ
ਨਾਵਲ ਤੇ ਪਲਾਟ

ਅਨੁਵਾਦ
ਅੰਤੋਨੀ ਤੇ ਕਲਪੋਤਰਾ (ਵਿਲੀਅਮ ਸ਼ੈਕਸਪੀਅਰ)
ਐਨਾ ਕੈਰਿਨੀਨਾਂ (ਟਾਲਸਟਾਏ)
ਫ਼ਾਊਸਤ (ਗੈਟੇ)

ਸਨਮਾਨ
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
ਪਦਮ ਸ੍ਰੀ (ਭਾਰਤ ਸਰਕਾਰ, 1987)
ਪੰਜਾਬ ਸਰਕਾਰ ਦਾ ਪੰਜਾਬੀ ਲੇਖਕ
ਡੀ ਲਿਟ ਦੀ ਆਨਰੇਰੀ ਡਿਗਰੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ 1991)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1992
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017