ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤੂੰ ਮਘਦਾ ਰਹੀਂ ਵੇ ਸੂਰਜਾ ਤੂੰ ਕੰਮੀਆਂ ਦੇ ਵਿਹੜੇ

ਬੇਸ਼ੱਕ ਸਮੁੱਚੇ ਭਾਰਤ ਸਮੇਤ ਸਾਰੇ ਮੁਲਕਾਂ ਵਿੱਚ ਹਰ ਵਰ੍ਹੇ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੇਸ਼ ਦੇ ਸਾਰੇ ਸੂਬਿਆਂ ਵਿੱਚ ਵੀ ਇਹ ਦਿਵਸ ਵੱਡੀ ਪੱਧਰ ’ਤੇ ਮਨਾਇਆ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਮਜ਼ਦੂਰਾਂ ਦੇ ਹਿੱਤਾਂ ਤੇ  ਭਲਾਈ ਲਈ ਸਾਰਥਕ ਰੂਪ ਵਿੱਚ ਕੁਝ ਵੀ ਨਹੀਂ ਹੁੰਦਾ।
.....ਇੱਕ ਮਈ ਦੇ ਮਜ਼ਦੂਰ ਦਿਵਸ ਤੇ ਸਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਨਾਲ਼ ਹੀ ਮਈ 1886 ਦੇ ਕਿ੍ਤੀ ਲੋਕਾਂ ਦੇ ਸੰਘਰਸ਼ ਉਪਰ ਸਾਮਰਾਜੀ ਸ਼ਕਤੀਆਂ ਦੁਆਰਾ ਮਜ਼ਦੂਰਾਂ ਤੇ ਕੀਤੇ ਜਾਂਦੇ ਜ਼ਬਰ ਜੁਲਮ ਦੇ ਖਿਲਾਫ ਨਿਕਲੀ ਮਜ਼ਦੂਰਾਂ ਦੀ ਆਵਾਜ਼ ਨੂੰ ਆਪਣੀਆਂ ਅੱਖਾਂ ਮੂਹਰੇ ਲਿਆ ਅਤੀਤ ਨੂੰ ਯਾਦ ਕਰੀਏ ਅਤੇ ਸਿਕਾਗੋ ਦੇ ਮਜ਼ਦੂਰ ਸੰਘਰਸ਼ ਦੀ ਵਰਤਮਾਨ ਸਮੇਂ ਦਿਸ਼ਾ ਅਤੇ ਸੇਧ ਨੂੰ ਇੱਕ ਤਰਕ ਜ਼ਰੀਏ ਘੋਖੀਏ ਤੇ ਵਿਚਾਰੀਏ।
........"ਦੋਸਤੋ ਅੱਜ ਫੇਰ ਮਜ਼ਦੂਰ ਦਿਹਾੜਾ ਭਾਵ ਮਜ਼ਦੂਰ ਦਿਵਸ (ਲੇਵਰ ਡੇ) ਹੈ ਤੇ ਅੱਜ ਆਪਾਂ ਸਾਰੇ ਇਸ 'ਮਜ਼ਦੂਰ ਦਿਵਸ' ਦੀ ਸਰਕਾਰੀ ਛੁੱਟੀ ਦਾ ਅਨੰਦ ਵੀ ਲੈ ਰਹੇ ਹੋਵਾਂਗੇ...!! ਪਰ ਵਿਚਾਰਾ ਮਜ਼ਦੂਰ, ਕਾਮਾਂ ਅੱਜ ਵੀ  ਰੋਜ਼ਾਨਾ ਵਾਂਗ ਆਪਣੇ ਕੰਮ ਛੁੱਟੀ ਤੋਂ ਮੈਲੇ-ਕੁਚੈਲੇ ਤੇ ਮੁੜਕੋ-ਮੁੜਕੀ ਮਜ਼ਦੂਰੀ ਕਰਕੇ ਆਉਦਾ ਜਾਂ ਜਾਂਦਾ ਮਿਲੇਗਾ ... ਕਈ ਵਾਰ ਜਦ ਉਸ ਮਜ਼ਦੂਰ ਦੀ ਦਿਹਾੜੀ ਨਹੀਂ ਲੱਗਦੀ ਤਾਂ ਸਾਰਾ ਦਿਨ ਉਸਨੂੰ ਚੋਂਕ ਵਿੱਚ ਭੁੱਖਣ ਭਾਣੇ ਖੜਕੇ ਵਾਪਸ ਮੁੜਨਾ ਪੈਂਦਾ ਤੇ ਸਾਇਕਲ ਦੇ ਹੈਂਡਲ ਨਾਲ਼ ਬੰਨੀਆਂ ਆਚਾਰ ਨਾਲ਼ ਰੋਟੀਆਂ ਵੀ ਸੁੱਕ ਕੇ ਪਾਪੜ ਬਣ ਜਾਂਦੀਆ ਤੇ ਸ਼ਾਂਮੀ ਉਸਨੂੰ ਉਹੀ ਖਾ ਕੇ ਸੋਣਾ ਪੈਂਦਾ। ਇਹ ਹਾਲਾਤ ਨੇ ਸਾਥੀਓ ਮਜ਼ਦੂਰ ਵਰਗ ਦੀ ਜਿਹੜੇ ਪਰਿਵਾਰ ਦੇ ਸੱਤ ਅੱਠ ਮੈਂਬਰਾਂ ਬੋਝ ਇਕ ਦਿਹਾੜੀ ਵਾਲੇ ਮਜ਼ਦੂਰ ਤੇ ਪੈਂਦਾ ਹੋਵੇ ਤੁਸੀ ਆਪ ਅੰਦਾਜ਼ਾ ਲਗਾਓ ਕਿਹੜੀ  ਸਥਿਤੀ ਚਿਂ ਗੁਜ਼ਰਨਾ ਪੈਂਦਾ ਹੋਵੇਗਾ ਓਸ ਕਿਰਤੀ ਨੂੰ।
ਕੀ ਓਸ ਗਰੀਬੜੇ ਮਜ਼ਦੂਰ ਨੂੰ ਸਾਲ ਚੋਂ ਇਕ ਛੁੱਟੀ ਵੀ ਨਹੀਂ ਸੀ ਬਣਦੀ ?
ਕੁਝ ਹੋਰ ਵੀ ਸਵਾਲ ਨੇ ਓਸ ਬਾਰੇ ਆਪ ਨਾਲ ਵਿਚਾਰਾਂ ਦੀ ਸਾਂਝ ਪਾਵਣ ਨੂੰ ਦਿਲ ਕੀਤਾ ....
1- ਮਜ਼ਦੂਰ ਤਬਕੇ ਨੂੰ ਸਰਕਾਰ ਵਲੋਂ ਇਕ ਦਿਨ ਦੀ ਦਿਹਾੜੀ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣੇ ਘਰ ਪਰਿਵਾਰ 'ਚ ਬੈਠ ਮਜ਼ਦੂਰ ਦਿਵਸ ਮਨਾ ਸਕੇ.. ਏਸ ਸਬੰਧੀ ਬੇਸ਼ਕ ਕੋਈ ਸੀਮਾ ਵੀ ਨਿਸ਼ਚਿਤ ਕੀਤੀ ਜਾ ਸਕਦੀ ਹੈ ਭਾਵ ਗਰੀਬੀ ਰੇਖਾ ਤੋਂ ਥੱਲੇ (ਨੀਲੇ ਕਾਰਡ ਧਾਰਕ) ਆਉਣ ਵਾਲਿਆ ਨੂੰ ਵਿਚਾਰਿਆ ਜਾ ਸਕਦੈ ।
2- ਇਸ ਤੋਂ ਇਲਾਵਾ ਅੱਜਕੱਲੵ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਦੀ ਹਾਲਤ ਵੀ ਕਾਫ਼ੀ ਨਾਜੁਕ ਹੈ । ਦੋ ਢਾਈ ਵਿੱਘਿਆਂ ਵਾਲਾ ਕਿਸਾਨ ਵੀ ਅੱਜ ਖੇਤਾਂ ਵਿੱਚ ਆਪ ਮਜ਼ਦੂਰੀ ਕਰ ਰਿਹੈ ਪੂਰਾ ਸੀਜਨ ਮਿੱਟੀ ਨਾਲ਼ ਮਿੱਟੀ ਹੋ ਕੇ ਰਾਤਾਂ ਦੀ ਨੀਂਦ ਗਵਾ, ਹਜ਼ਾਰਾਂ ਰੁਪਈਆਂ ਦੀਆਂ ਰੇਹਾਂ ਤੇ ਸਪਰੇਆਂ ਆੜਤੀਏ ਤੋਂ ਉਧਾਰ ਚੁੱਕ ਕੇ, ਖੇਤਾਂ ਵਿੱਚ ਬੇਸ਼ੁਮਾਰ ਪਾਣੀ ਲੲੀ ਟਿਊਬਲਾਂ ਤੇ ਡੀਜ਼ਲ ਬਿਜਲੀ ਦੇ ਖਰਚੇ ਉਪਰੋਂ ਕੁਦਰਤ ਦੀ ਕਰੋਪੀ ਏਨੀਆਂ ਮਾਰਾਂ ਝੇਲ ਕੇ ਮਸਾਂ ਉਸਦੇ ਝੋਨੇ ਦੀ ਕੀਮਤ ਮਹਿਜ਼ 15 ਰੁ: ਪ੍ਤੀ ਕਿਲੋ ਦੇ ਹਿਸਾਬ ਨਾਲ਼ ਮੰਡੀ 'ਚ ਲਗਦੀ ਹੈ ... ਓਧਰ ਜੇਕਰ ਗੱਲ ਕਰੀਏ ਬਿਸਲਰੀ ਦੇ ਪਾਣੀ ਦੀ ਬੋਤਲ ਦੀ ਉਹ 750 ਮ.ਲ ਦੀ ਪੈਕਿੰਗ 20 ਰੁ. ਦੀ ਹੈ। ਹੁਣ ਅੰਦਾਜ਼ਾ ਲਗਾਓ ਕਿੱਥੇ ਖੜੀ ਹੈ ਕਿਰਸਾਨੀ । ਅਜਿਹੇ ਮਜ਼ਦੂਰ ਕਿਸਾਨਾਂ ਨੂੰ ਵੀ ਉਪਰੋਕਤ ਸ਼ੇ੍ਣੀਂ 'ਚੋਂ ਬਾਹਰ ਨਹੀਂ ਕੀਤਾ ਜਾ ਸਕਦਾ।
3- ਸਰਕਾਰ ਆਪਣੇ ਹਰੇਕ ਕਰਮਚਾਰੀ ਨੂੰ 58/60 ਦੀ ਉਮਰ ਹੋਣ ਤੇ ਰਿਟਾਇਰ ਕਰ ਦਿੰਦੀ ਹੈ......ਪਰ ਇਹ ਵਿਚਾਰੇ ਮਜ਼ਦੂਰ 75-80 ਸਾਲ ਉਮਰ ਦੇ ਵੀ ਕੰਮ ਕਰਦੇ ਵੇਖੇ ਨੇ....ਏਸ ਬਾਰੇ ਵੀ ਕੁਝ ਸਰਕਾਰ ਨੂੰ ਜ਼ਰੂਰ ਸੋਚਣਾ ਬਣਦੈ...
4. ਬੇਸ਼ੱਕ ਸਰਕਾਰ ਵਲੋਂ ਬਜ਼ੁਰਗਾਂ ਲਈ 500 ਰੁ. ਬੁਢਾਪਾ ਪੈਨਸ਼ਨ ਦਿਤੀ ਜਾਂਦੀ ਹੈ ਜਦਕਿ ਗੈਸ ਸਿਲੰਡਰ ਦੀ ਕੀਮਤ 790 ਰੁ. ਹੈ ।  ਵੱਧਦੀ ਮਹਿੰਗਾਈ ਅਤੇ ਏਸ ਉਮਰੇ ਬਿਮਾਰੀਆਂ ਅਤੇ ਹੋਰ ਪਰਿਵਾਰਿਕ ਜਰੂਰਤਾਂ  ਦੇ ਹਿਸਾਬ ਨਾਲ ਓਸ ਪੈਨਸ਼ਨ ਮਹਿਜ਼ ਬਹੁਤ ਹੀ ਘੱਟ ਹੈ... ਜੋ ਕਿ ਸਿਰਫ਼ ਮਜ਼ਾਕ ਹੀ ਹੈ।
 ........ ਗੱਲਾਂ ਤਾਂ ਹੋਰ ਵੀ ਨੇ ਦੋਸਤੋ ਜੋ ਕਦੀ ਮੁਕਣੀਆਾ ਈ ਨਹੀਂ ਅਨੇਕਾਂ ਪੇਜ਼ ਭਰੇ ਜਾ ਸਕਦੇ ਨੇ ਪਰੰਤੂ ਹੱਲ ਇੰਨਾਂ ਦਾ ਹੀ ਹੋ ਜਾਵੇ  ਤਾਂ ਬੇਹਤਰ ਹੈ । ਕਾਫ਼ੀ ਸੁਧਾਰ ਹੋ ਸਕਦੈ 
 

ਲੇਖਕ : ਪਰਮ ਜੀਤ ਰਾਮਗੜੀਆ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :531

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017