ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਰਦਾਰੀਆਂ ਵਾਲਿਆਂ ਦਾ ਇਹ ਖੁਵਾਬ, ਮੁੱੜ ਲਿਆਉਣਾ ਉੱਹੀ ਵਿਰਾਸਤੀ ਤੇ ਦਸਤਾਰਾਂ ਵਾਲਾ ਪੰਜਾਬ ।

ਦਸਤਾਰ ਸਜਾਉਣ ਦੀ ਪ੍ਰਮਪਰਾ ਉਸ ਵੇਲੇ ਸ਼ੁਰੂ ਹੋਈ ਜਦੋਂ ਸਿੱਖ ਧਰਮ ਦਾ ਜਨਮ ਹੋਇਆ । ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਸਿੱਖ ਧਰਮ ਦੀ ਸ਼ੁਰੂਆਤ ਹੋਈ ਅਤੇ ਦਸਤਾਰ ਵੀ ਨਾਲ ਹੀ ਹੌਧ ਵਿੱਚ ਆਈ, ਇਤਹਾਸ ਦੀ ਬੁਕਲ ਵਿੱਚ ਇਹ ਅਹਿਮ ਤੱਥ ਚੰਗੀ ਤਰਾਂ ਸਭਾਲੇ ਹੋਏ ਹਨ । ਕਿ ਪਹਿਲੇ ਪਾਤਸ਼ਾਹ ਜੀ ਨੇ ਛੋਟੀ ਉਮਰੇ ਹੀ ਦਸਤਾਰ ਨੂੰ ਆਪਣੇ ਸੀਸ ਦਾ ਸ਼ਿੰਗਾਰ ਬਣਾਇਆ । ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਵੀ ਦਸਤਾਰ ਆਪਣੇ ਸੀਸ ਉਪਰ ਸਜਾਉਦੇ ਰਹੇ ਹਨ । ਗੁਰੁੂ ਹਰਗੋਬਿੰਦ ਸਾਹਿਬ ਜੀ ਨੇ ਦਸਤਾਰ ਨੂੰ ਬਹਾਦਰੀ ਦਾ ਕੇਂਦਰੀ ਚਿੰਨ ਮੰਨਿਆ ਹੈ । ਜਿਸਦਾ ਵਰਨਣ ਆਪਾ ਇਸ ਲੇਖ ਵਿੱਚ ਅੱਗੇ ਜਾ ਕਿ ਕਰਾਂਗੇ । ਪਹਿਲਾ ਸਮਾਜ ਅਤੇ ਸਿੱਖ ਧਰਮ ਵਿੱਚ ਹੋਰ ਧਰਮਾਂ ਅੰਦਰ ਦਸਤਾਰ ਦੀ ਮਹਾਨਤਾ ਬਾਰੇ ਸੰਖੇਪ ਵਰਨਣ ਕਰਦੇ ਹਾਂ । ਦਸਤਾਰ ਜਿਸਨੂੰ ਆਪਾਂ ਆਮ ਤੌਰ ਤੇ ਪੱਗ, ਨਿਹੰਗ ਸਿੰਘ ਬੋਲੇ ਵਿੱਚ ਦਸਤਾਰਾ, ਆਖਦੇ ਹਾਂ ਅਤੇ ਹੋਰ ਜੁਬਾਨਾਂ, ਧਰਮਾ, ਵਿੱਚ ਇਸਦੇ ਕਈ ਨਾਮ ਪ੍ਰਚੱਲਤ ਹਨ । ਜਿਵੇਂ ਇਸਾਮਾਂ, ਪੱਗ, ਸਾਫਾ, ਚਮਲਾ, ਚੀਰਾ, ਦੁਲਬੰਦ, ਉਸ਼ਣਿਕ, ਟਰਬਨ, ਤੁਰਬਾਂਤੇ, ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ । ਭਾਂਵੇ ਦਸਤਾਰ ਬੰਨਣੀ ਸੰਸਾਰ ਵਿੱਚ ਕਦੋਂ ਸ਼ੁਰੂ ਹੋਈ ਇਸਦਾ ਕੋਈ ਪੁਖਤਾ ਸਬੂਤ ਨਹੀਂ ਮਿਲਦਾ ਪਰ ਇੱਕ ਗੱਲ ਤਾਂ ਸਾਫ ਹੈ ਕਿ ਦਸਤਾਰ ਪੁਰਾਤਨ ਸਮੇਂ ਅੰਦਰ ਅਤੇ ਹੁਣ ਤੱਕ ਵੀ ਇਸਨੂੰ ਇਜੱਤ ਆਬਰੂ ਦੀ ਅੱਖ ਨਾਲ ਹੀ ਵੇਖਿਆ ਜਾ ਰਿਹਾ ਹੈ । ਪੰਦਰਵੀਂ ਸਦੀ ਤੋਂ ਪਹਿਲਾ ਵੀ ਯੂਰਪ ਵਰਗੇ ਦੇਸ਼ਾ ਵਿੱਚ ਯੂਰਪੀ ਲੋਕਾਂ ਵੱਲੋਂ ਦਸਤਾਰ ਨੂੰ ਬੰਨਣ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ । ਮੁਸਲਮਾਨ ਧਰਮ ਵਿੱਚ ਹੱਜ ਕਰਨ ਸਮੇਂ ਦਸਤਾਰ ਨੂੰ ਸਿਰ ਉਪਰ ਸਜਾਉਣ ਦੀ ਮੁਸਲਮਾਨਾਂ ਨੂੰ ਹਦਾਇਤ ਹੈ । ਅਰਬ ਦੇਸ਼ਾ ਵਿੱਚ ਦਸਤਾਰ ਨੂੰ ਖਾਸ ਮੁਕਾਮ ਹਾਸਲ ਹੈ । ਇਹਨਾਂ ਸਰੀਆਂ ਗੱਲਾਂ ਤੋਂ ਇੱਕ ਗੱਲ ਤਾਂ ਬਿਲਕੁਲ ਸਿੱਧ ਹੁੰਦੀ ਹੈ ਕਿ ਦਸਤਾਰ ਮਨੁੱਖ ਦੀ ਜਾਹੋ ਜਲਾਲ ਦੀ ਪ੍ਰਤੀਕ ਹੈ ਅਤੇ ਮਨੁੱਖ ਇਸ ਨੂੰ ਆਪਣੇ ਸਿਰ ਉਪਰ ਬੰਨ ਕਿ ਦੁਨੀਆਂ ਤੋਂ ਵੱਖਰਾ ਜਿਹਾ ਸਤਿਕਾਰ ਅਨਭਵ ਕਰਦਾ ਹੈ । ਜਿਵੇਂ ਇੱਕ ਮਨੁੱਖ ਦਾ ਦੂਸਰੇ ਮਨੁੱਖ ਨੂੰ ਬਲਾਉਣ ਸਮੇਂ ਸਜਾਈ ਦਸਤਾਰ ਵਾਲੇ ਪ੍ਰਤੀ ਨਜ੍ਰੀਆ ਹੀ ਬਦਲ ਜਾਂਦਾ ਹੈ । ਇੱਕ ਆਂਮ ਇੰਨਸਾਨ ਵੀ ਪੱਗ ਬੰਨ ਕਿ ਸਰਦਾਰ ਅੱਖਵਾਉਣ ਲੱਗ ਜਾਂਦਾ ਹੈ, ਜਿਸਦੀ ਪ੍ਰਤੱਖ ਮਿਸਾਲ ਅੱਜ ਵੀ ਬੱਸਾਂ, ਟ੍ਰੇਨਾਂ, ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਮਿਲਦੀ ਹੈ । ਇਤਹਾਸ ਦੇ ਝਰੋਖੇ ਚੋਂ ਇਹ ਪ੍ਰਮਾਣ ਮਿਲਦਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਬਾਲ ਅਵਸਥਾ ਵਿੱਚ ਸਨ ਤਾਂ ਉਹਨਾਂ ਦੇ ਸਤਿਕਾਰ ਯੋਗ ਪਿਤਾ ਕਲਿਆਣ ਦਾਸ ਮਹਿਤਾ ਜੀ ਨੇੇ ਉਹਨਾਂ ਨੂੰ ਪੜਨ ਭੇਜਿਆ ਤਾਂ ਗੁਰੂ ਸਾਹਿਬ ਜੀ ਨੇ ਕੇਸਾ ਦਾ ਸਤਿਕਾਰ ਕਰਦਿਆਂ ਆਪਣੇ ਸੀਸ ਉਪਰ ਦਸਤਾਰ ਸਜਾਈ ਜਿਸਦਾ ਹਵਾਲਾ ਸਾਨੂੰ ਸ਼੍ਰੀ ਨਾਨਕ ਪ੍ਰਕਾਸ਼ ਵਿਚੋ ਮਿਲਦਾ ਹੈ । ''ਜਲ ਲੋਚਨ ਕੰਜ ਬਿਲਾਸ ਸਿਰ ਪੈ ਉਸ਼ਨੀਕਹਿ ਨੀਕ ਬਨ੍ਹਾਈ। ਚਟਸਾਰ ਜਹਾਂ ਚਾਰੁ ਬਨੀ ਬਹੁ ਬਾਰਿਕ ਬਾਰਹਿ ਬਾਰ ਅਲਾਹੀ''। ਦੂਸਰੀ ਮਿਸਾਲ ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਪਾਸਂੋ ਮਿਲਦੀ ਹੈ ਕਿ ਗੁਰੂ ਘਰਂੋ ਗੁਰੂ ਸਾਹਿਬ ਜੀ ਨੂੰ ਗੁਰ ਬਖਸ਼ਿਸ਼ ਸਿਰਪਾਉ ਮਿਲਦਾ ਰਿਹਾ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮਕਾਲੀ ਲਿਖਾਰੀਆਂ ਨੇ ਗੁਰੂ ਸਾਹਿਬ ਜੀ ਬਾਰੇ ਵਰਨਣ ਕੀਤਾ ਕਿ ਗੁਰੂ ਸਾਹਿਬ ਜੀ ਪੂਰੇ ਜਾਹੋ ਜਲਾਲ ਨਾਲ ਆਪਣੇ ਸੀਸ ਉਪਰ ਦੋ ਦਸਤਾਰਾਂ ਸਜਾਉਂਦੇ ਰਹੇ ਅਤੇ ਦੂਸਰੇ ਪਾਸੇ ਮੁਗਲੀਆਂ ਹਕੂਮਤ ਦੇ ਬਾਦਸ਼ਾਹ ਵੱਲੋਂ ਦਸਤਾਰ ਬੰਨਣ ਤੇ ਮੁਕੰਮਲ ਰੋਕ ਸੀ । ਜਿਸਦੇ ਬਾਵਜੂਦ ਗੁਰੂ ਸਾਹਿਬ ਜੀ ਨੇ ਹਕੂਮਤ ਨੂੰ ਟੱਕਰ ਦਿੰਦਿਆਂ ਆਪਣੇ ਸੀਸ ਤੇ ਦਸਤਾਰਾਂ ਸਜਾਉਂਣ ਦੇ ਨਾਲ ਨਾਲ ਸਿੱਖਾਂ ਨੂੰ ਹੁਕਮ ਕੀਤਾ ਕਿ ਹਕੂਮਤ ਵੱਲੋਂ ਇੱਕ ਦਸਤਾਰ ਸਜਾਉਂਣ ਦੀ ਮਨਾਹੀ ਹੈ ਪਰ ਸਿੱਖ ਇੱਕ ਕੀ ਕਈ ਕਈ ਦਸਤਾਰਾਂ ਸਜਾਉਂਣਗੇ ਫਿਰ ਸਿੱਖਾਂ ਨੇ ਆਪਣੇ ਸੀਸ ਉਪਰ ਸੱਤ ਸੱਤ ਦਸਤਾਰਾਂ ਵੀ ਸਜਾਈਆਂ ਜਿਸਦੀ ਮਿਸਾਲ ਸਾਨੂੰ ਅੱਜ ਵੀ ਕਈ ਨਿਹੰਗ ਸਿੰਘਾਂ ਪਾਸੋ ਮਿਲਦੀ ਹੈ । ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇ ਹਜੂਰੀ ਢਾਡੀ ਗੁਰੂ ਸਾਹਿਬ ਜੀ ਦੇ ਦਸਤਾਰੇ ਦੀ ਉਸਤਤ ਇਸ ਤਰਾਂ ਕਰਦੇ ਸਨ । ’’ ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ’ ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ- ਨੂੰ ਖਾਲਸੇ ਪੰਥ ਦੀ ਸਾਜਨਾ ਕਰ ਕਿ ਦਸਤਾਰ ਨੂੰ ਸਿੱਖਾਂ ਦਾ ਜ਼ਰੂਰੀ ਅੰਗ ਬਣਾ ਦਿੱਤਾ ਅਤੇ ਪੰਜ ਕਕਾਰ ਖਾਲਸੇ ਨੂੰ ਬਖਸ਼ਿਸ਼ ਕਰ ਨਾਲ ਹੀ ਦਸਤਾਰ ਵੀ ਲਾਗੂ ਕਰ ਕਿ ਖਾਲਸੇ ਪੰਥ ਲਈ ਮਾਣ ਮੱਤੀ ਹੋਣ ਦਾ ਸਬੂਤ ਦੇ ਕਿ ਸਦਾ ਸਦਾ ਲਈ ਸਿੱਖ ਕੌਮ ਨੂੰ ਸਰਦਾਰੀਆਂ ਬਖਸ਼ ਦਿੱਤੀਆਂ ਅਤੇ ਦਸਤਾਰ ਸਬੰਧੀ ਖਾਸ ਰਹਿਤਾ ਵੀ ਲਾਗੂ ਕੀਤੀਆਂ । ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਗੁਰੂ ਸਾਹਿਬ ਦਸਤਾਰ ਸਜਾਉਂਣ ਦੇ ਮੁਕਾਬਲੇ ਵੀ ਕਰਵਾਇਆ ਕਰਦੇ ਸਨ । ਜੋ ਅਸਥਾਨ ਅੱਜ ਵੀ ਗਵਾਹੀ ਭਰਦਾ ਹੈ । ਦਸਤਾਰ ਸਬੰਧੀ ਸਾਨੂੰ ਗੁਰਬਾਣੀ ਰਾਹੀ ਵੀ ਉਪਦੇਸ਼ ਮਿਲਦਾ ਹੈ ''ਕਾਇਆ ਕਿਰਦਾਰ ਆਉਰਤ ਯਕੀਨਾ ।। ਰੰਗ ਤਮਾਸੇ ਮਾਣਿ ਹਕੀਨਾ ।। ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ।।
ਦਸਤਾਰ ਸਿੱਖ ਕੌਮ ਦਾ ਤਾਜ ਹੈ ਇਸ ਗੱਲ ਦੀ ਗਵਾਹੀ ਪਹਿਲੇ ਪਾਤਸ਼ਾਹ ਜੀ ਤੋਂ ਲੈ ਕਰ ਦਸਵੇ ਪਾਤਿਸ਼ਾਹ ਜੀ ਅਤੇ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਰਦੇ ਹਨ ।ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਸੀਸ ਉਪਰ ਵੱਡਾ ਦਸਤਾਰਾ ਸਜਾਉਂਦੇ ਰਹੇ ਹਨ । ਉਸਤੋਂ ਬਾਅਦ ਸਿੱਖ ਕੌਮ ਦੇ ਰਾਜਸੀ ਅਤੇ ਧਰਮੀ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੀ ਆਪਣੇ ਸੀਸ ਉਪਰ ਸੋਹਣੀ ਦਸਤਾਰ ਸਜਾਉਂਦੇ ਰਹੇ ਅਤੇ ਦਸਤਾਰ ਮੁਕਾਬਲੇ ਸਿੱਖ ਨੌਜਵਾਨਾਂ ਵਿੱਚ ਕਰਵਾ ਕਿ ਸੋਹਣੀ ਦਸਤਾਰ ਸਜਾਉਂਣ ਵਾਲੇ ਗੱਭਰੂਆਂ ਨੂੰ ਚੋਖਾ ਇਨਾਮ ਵੀ ਦਿੰਦੇ ਰਹੇ । ਦਸਤਾਰ ਦਾ ਮਾਣ ਵਧਾਉਂਣ ਵਾਲੇ ਹੋਰ ਵੀ ਗੁਰਸਿੱਖ ਹਨ । ਜਿੰਨਾਂ ਆਪਣੀ ਦਸਤਾਰ ਨਾਲ ਸੈਂਕੜੇ ਜਾਨਾਂ ਬਚਾਈਆ ਭਾਂਵੇ ਧਰਤੀ ਪੰਜਾਬ ਦੀ ਹੋਵੇ ਜਾਂ ਫਿਰ ਭਾਰਤ ਤੇ ਭਾਂਵੇ ਵਿਦੇਸ਼ ਸਿੱਖ ਸਰਦਾਰਾਂ ਨੇ ਦਸਤਾਰ ਦੀ ਮਹਾਨਤਾਂ ਨੂੰ ਅੰਬਰੀ ਪਹੂੰਚਾਇਆਂ ਹੈ । ਇਸ ਵੇਲੇ ਪੰਜਾਬ ਦੀ ਧਰਤੀ ਉਪਰ ਦਸਤਾਰ ਬਚਾਉਂਣ ਲਈ ਵਿਚਰ ਰਿਹਾ ਸਰਦਾਰੀਆਂ ਟਰੱਸਟ ਪੰਜਾਬ, ਵੱਲੋਂ ਅਣਗਿਣਤ ਉਪਰਾਲੇ ਕੀਤੇ ਜਾ ਰਹੇ ਹਨ । ਇਸ ਟਰੱਸਟ ਦੀ ਸ਼ਲਾਘਾ ਕਰਨ ਦਾ ਫਰਜ ਸਾਡਾ ਇਸ ਲਈ ਬਣਦਾ ਹੈ, ਕਿ ਪੰਜਾਬ ਅੰਦਰ ਬਹੁ ਗਿਣਤੀ ਸਿੱਖ ਨੌਜਵਾਨ ਆਪਣੀਆਂ ਦਸਤਾਰਾਂ ਸਿਰੋਂ ਗਵਾ ਚੁੱਕੇ ਹਨ, ਭਾਵ ਸੀਸ ਦੇ ਕੇਸ ਕਤਲ ਕਰਵਾ ਚੁੱਕੇ ਹਨ । ਇਸ ਸਮੇਂ ਕੌਮ ਅੰਦਰ ਜੇਕਰ ਕੋਈ ਵੱਡੀ ਚਣੋਤੀ ਹੈ ਤਾਂ ਉਹ ਸਿਰਫ ਪੰਜਾਬ ਦੀ ਨੌਜਵਾਨ ਪੀੜੀ ਹੈ ਜਿਹੜੀ ਪੱਤਤ ਹੋ ਕਿ ਬੁਰੀਆ ਅਲਾਮਤਾ ਵੱਸ ਪੈ ਕਿ ਬੁਰੇ ਕੰਮਾ ਵੱਲ ਖਿੱਚੀ ਜਾ ਚੁੱਕੀ ਹੈ । ਸਰਦਾਰੀਆਂ ਟਰੱਟਸ ਵੱਲੋਂ ਪੁਰਾਣਾ ਪੱਗਾਂ ਵਾਲਾ ਪੰਜਾਬ ਮੁੱੜ ਲਿਆਉਣ ਦਾ ਪ੍ਰਣ ਅੱਜ ਹਰ ਗੁਰਸਿੱਖ ਅੰਦਰ ਦਸਤਾਰ ਪ੍ਰਤੀ ਇੱਕ ਵੱਖਰਾ ਹੀ ਜੱਜਬ੍ਹਾ ਉਤਪਨ ਕਰ ਗਿਆ ਹੈ । ਪੱਗਾਂ ਵਾਲਾ ਪੰਜਾਬ ਮੁੜ ਸੁਰਜੀਤ ਕਰਨ ਲਈ ਸਰਦਾਰੀਆਂ ਟਰੱਸਟ ਪੰਜਾਬ ਦੇ ਮੁੱਖ ਸੰਚਾਲਕ ਸਰਦਾਰ ਸਤਨਾਮ ਸਿੰਘ ਦਬੜ੍ਹੀਖਾਨਾ ਨੇ ਆਪਣੇ ਨਗਰ ਤੋਂ ਦਸਤਾਰ ਬਚਾਉਣ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰ ਕਿ ਅੱਜ ਭਾਰਤ ਅਤੇ ਵਿਦੇਸ਼ ਤੱਕ ਪਹੁੰਚਾਇਆ ਹੈ । ਇਸ ਵਾਰ ਦਸਤਾਰ ਅਡੀਸ਼ਨ ਦੋ ਦੀ ਸ਼ੁਰੂਆਤ ਕੀਤੀ ਹੈ ਇਹ ਯਤਨ ਅਤੀ ਸ਼ਲਾਗਾ ਯੋਗ ਹਨ । ਸਰਦਾਰੀਆਂ ਟਰੱਟਸ ਪੰਜਾਬ ਦੇ ਅਡੀਸ਼ਨ ਦੋ ਦੇ ਇੰਚਾਰਜ ਸਰਦਾਰ ਜਸਵੀਰ ਸਿੰਘ ਲੌਗੋਵਾਲ ਜੀ ਅਤੇ ਸਾਮੁੱਚੀ ਟੀਮ ਦੇ ਜਤਨਾਂ ਨੂੰ ਬੂਰ ਪਿਆ ਹੈ । ਇਸ ਟੀਮ ਨੇ ਜਿਵੇਂ ਨਵੀਂ ਤਕਨੀਕ ਨਾਲ ਨੌਜਾਵਾਨਾਂ ਅੰਦਰ ਦਸਤਾਰ ਪ੍ਰਤੀ ਜਿਹੜਾ ਉਤਸ਼ਾਹ ਉੱਤਪਨ ਕੀਤਾ ਹੈ ਉਸਦੀ ਸ਼ਲਾਗਾ ਕਰਨੀ ਬਣਦੀ ਹੈ । ਅੱਜ ਜਿਹੜੇ ਜਿਲ੍ਹੇਆਂ ਅੰਦਰ ਅਡੀਸ਼ਨ ਹੋ ਚੁੱਕੀ ਹੈ ਉੱਹਥੇ ਪੱਗਾਂ ਵਾਲਿਆਂ ਦੀ ਗਿਣਤੀ ਵਿੱਚ ਚੋਖਾਂ ਵਾਧਾ ਹੋਇਆ ਹੈ । ਨਿਰਸਵਾਰਥ ਹੋ ਕਿ ਅਰੰਭੇ ਉਪਰਾਲੇ ਜਿਵੇਂ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਦਸਤਾਰ ਅਡੀਸ਼ਨ ਦੋ ਦੀ ਸ਼ੁਰੂਆਤ ਕੀਤੀ ਗਈ ਹੈ । ਪੰਜਾਬ ਵਿੱਚੋਂ ਜਿਲ੍ਹਾ ਫਰੀਦਕੋਟ, ਸ਼੍ਰੀ ਮੁਕਤਸਰ, ਮਸਤੂਆਣਾ, ਫਤਿਹਗੜ੍ਹ ਸਾਹਿਬ,  ਘਨੌਲੀ ਰੂਪਨਗਰ, ਦਸੂਹਾ, ਹੁਸ਼ਿਆਰਪੁਰ, ਲੁਧਿਆਣਾ, ਅਤੇ ਰਾਜਸਥਾਨ ਦੇ ਜਿਲ੍ਹਾ ਗੰਗਾਨਗਰ, ਵਿੱਚ ਇਹ ਅਡੀਸ਼ਨ ਕਰਵਾ ਚੁੱਕੇ ਹਨ । ਅਤੇ ਆਉਣ ਵਾਲੇ ਦਿਨਾ ਅੰਦਰ ਜਿਲ੍ਹਾ ਮਾਨਸਾ, ਅੰਮ੍ਰਿਤਸਰ ਸਾਹਿਬ ਜੀ, ਫਗਵਾੜਾ, ਕੁਰੂਕਸ਼ੇਤਰ, ਅਸੰਧ ਹਰਿਆਣਾ, ਅਤੇ ਅਖੀਰ ਖਾਲਸੇ ਦੀ ਪਾਵਨ ਪਵਿੱਤਰ ਧਰਤੀ ਗੁਰੂਆਂ ਦੀ ਚਰਨਸ਼ੋਹ ਪ੍ਰਾਪਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਕੀ ਕਾਸ਼ੀ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਦਸਤਾਰ ਵਿੱਚੋਂ ਅਵੱਲ ਆਉਣ ਵਾਲੇ ਨੌਜਾਵਾਨਾਂ ਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ, ਇਤਹਾਸ ਵਿੱਚ ਪਹਿਲੀ ਵਾਰ ਇਹਨੇ ਵੱਡੇ ਪੱਧਰ ਉੱਪਰ ਇਹ ਅਡੀਸ਼ਨ ਹੋਣ ਜਾ ਰਿਹਾ ਹੈ ।ਇਹ ਉਪਰਾਲਾ ਆਉਣ ਵਾਲੇ ਸਮੇਂ ਅੰਦਰ ਮੀਲ ਪੱਥਰ ਸਾਬਤ ਹੋਵੇਗਾ। ਇਸ ਤਰਾਂ ਹੋਰ ਵੀ ਕਈ ਜਥੇਬੰਦੀਆਂ ਦਸਤਾਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀਆਂ ਹਨ । ਇਹ ਸਾਰੇ ਕਦਮ ਸ਼ਲਾਗਾ ਯੋਗ ਹਨ । ਅਸੀਂ ਸਿੱਖ ਕੌਮ ਅੰਦਰ ਹੋਰ ਵੀ ਧਾਰਮਿਕ ਪੱਧਰ ਤੇ ਪੰਥ ਦੀ ਸੇਵਾ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਇੱਕ ਵਾਰ ਹਾਸ਼ੀਏ ਤੇ ਧੱਕੀ ਪਈ ਦਸਤਾਰ ਨੂੰ ਬਚਾਉਣ ਵਾਸਤੇ ਰਲ ਖੜ ਇਸ ਤਰਾਂ ਦੇ ਵਿਸ਼ੇਸ਼ ਠੋਸ ਉਪਰਾਲੇ ਚੁਕਣੇ ਚਾਹੀਦੇ ਹਨ । ਸਰਦਾਰੀਆਂ ਟਰੱਸਟ ਪੰਜਾਬ ਦਾ ਬਿਨ੍ਹਾਂ ਭਿੰਨ ਭੇਦ ਸਾਥ ਦੇਣਾ ਚਾਹੀਦਾ ਹੈ । ਛੋਟੇ ਬੱਚਿਆਂ ਨੂੰ ਸਕੂਲ ਪੱਧਰ ਤੋਂ ਹੀ ਦਸਤਾਰ ਪ੍ਰਤੀ ਜਾਗਰੂਤ ਕਰਨਾ ਚਾਹੀਦਾ ਹੈ ਸਾਨੂੰ ਇਸਦੇ ਢੰਗ ਇਹਨੇ ਸੰਚਾਰੂ ਕਰਨੇ ਚਾਹੀਦੇ ਹਨ ਕਿ ਬੱਚਿਆਂ ਅੰਦਰ ਦਸਤਾਰ ਪ੍ਰਤੀ ਪ੍ਰੇਮ ਜਗ੍ਹਾਇਆ ਜਾ ਸਕੇ ਬੱਚੇ ਦਸਤਾਰ ਨੂੰ ਬੋਜ ਨਹੀਂ ਸਗੋਂ ਇੱਕ ਤਾਜ ਦੇ ਰੂਪ ਵਿੱਚ ਜਾਨਣ । ਜੇਕਰ ਅਸੀਂ ਇਸ ਗੱਲ ਵਿੱਚ ਕਾਮਯਾਬ ਹੁੰਦੇ ਹਾਂ ਤਾਂ ਸਾਡੀ ਛੋਟੀ ਪਨੀਰੀ ਆਪਣੇ ਆਪ ਸਿੱਖੀ ਅਤੇ ਦਸਤਾਰ ਨੂੰ ਅਪਣਾਵੇਗੀ । ਇਸ ਗੱਲ ਵਿੱਚ ਕੋਈ ਰੌਲਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੈਦਾ ਕੀਤੇ ਪੰਥ ਖਾਲਸੇ ਨੂੰ ਕੋਈ ਖਤਮ ਨਹੀ ਕਰ ਸਕਦਾ, ਪਰ ਨਾਲ ਨਾਲ ਸਾਨੂੰ ਸਖਤ ਪਹਿਰਾ ਅਤੇ ਸੁਚੇਤ ਸਿੱਖ ਬਣਨ ਦੀ ਅਤੀਅੰਤ ਲੋੜ ਹੈ । ਦੁਸ਼ਮਣ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋਵੇ ਇਸ ਕਰਕੇ ਸਾਨੂੰ ਸਹੀ ਟਾਈਮ ਉੱਤੇ ਸਹੀ ਫੈਂਸਲੇ ਲੈਣ ਦੀ ਲੋੜ ਹੈ । ਸਮੇਂ ਤੋਂ ਪਹਿਲਾ ਜਾਗਣ ਦੀ ਲੋੜ । 

ਲੇਖਕ : ਨਿਸ਼ਾਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 9
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :492

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017