ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੁਸਤਕ ਰਲੀਜ਼ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ

 

ਸਾਹਿਤ ਓਹੀ ਜੋ ਸਮਾਜ ਹਿੱਤ ਵਿੱਚ ਲਿਖਿਆ ਜਾਵੇ-ਗੁਰਦਿਆਲ ਰੌਸ਼ਨ

ਕਵਿਤਾ ਵਿਚਾਰਾਂ ਦੀ ਸੁਤੰਤਰਤਾ ਹੈ ਜੋ ਉਸਾਰੂ ਸਮਾਜ ਨੂੰ ਜਨਮ ਦਿੰਦੀ ਹੈ : ਸ਼ਾਇਰ ਕੰਵਰ ਇਕਬਾਲ

ਫਗਵਾੜਾ, 3 ਅਕਤੂਬਰ () ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਿਰਮੌਰ ਸੰਸਥਾ ਸਕੇਪ ਸਾਹਿਤਕ ਸੰਸਥਾ ਰਜਿ. ਵਲੋਂ ਪੁਸਤਕ ਰਲੀਜ਼ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਦੇ ਹਸਤਾਖਰ ਅਤੇ ਗ਼ਜ਼ਲਗੋ ਗੁਰਦਿਆਲ ਰੋਸ਼ਨ, ਕੰਵਰ ਇਕਬਾਲ ਸਿੰਘ, ਸੁਰਜੀਤ ਸਾਜਨ, ਸੰਸਥਾ ਦੇ ਪ੍ਰਧਾਨ ਬਲਦੇਵ ਰਾਜ ਕੋਮਲ, ਉੱਘੇ ਅੰਤਰਰਾਸ਼ਟਰੀ ਕਾਲਮਨਵੀਸ ਨਰਪਾਲ ਸਿੰਘ ਸ਼ੇਰਗਿੱਲ, ਕਾਲਮਨਵੀਸ ਅਤੇ ਲੇਖਕ ਉਜਾਗਰ ਸਿੰਘ ਅਤੇ ਗੁਰਮੀਤ ਪਾਲਾਹੀ ਨੇ ਕੀਤੀ। ਸਮਾਗਮ ਦੌਰਾਨ ਸੰਸਥਾ ਦੇ ਲੇਖਕਾਂ ਵਲੋਂ ਪ੍ਰਕਾਸ਼ਿਤ ਅਤੇ ਪ੍ਰਸਿੱਧ ਗ਼ਜ਼ਲਗੋ ਮਨੋਜ ਫਗਵਾੜਵੀ ਦੁਆਰਾ ਸੰਪਾਦਿਤ ਸਾਂਝਾ ਕਾਵਿ ਸੰਗ੍ਰਹਿ "ਸ਼ਬਦ ਸਿਰਜਨਹਾਰੇ" ਅਤੇ ਬਰਤਾਨਵੀ ਨਾਵਲਕਾਰ ਮੋਹਨ ਸਿੰਘ ਕੁੱਕੜਪਿੰਡਿਆ ਦਾ ਨਾਵਲ "ਗੋਰਿਆਂ ਦਾ ਦੇਸ਼" ਰਲੀਜ਼ ਕੀਤਾ ਗਿਆ। ਗੁਰਦਿਆਲ ਰੌਸ਼ਨ ਨੇ ਪੁਸਤਕਾਂ ਦੇ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਹਿਤ ਓਹੀ ਹੈ ਜੋ ਸਮਾਜ ਹਿੱਤ ਵਿੱਚ ਲਿਖਿਆ ਜਾਵੇ, ਚੰਗਾ ਅਤੇ ਉਸਾਰੂ ਸਾਹਿਤ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਸੁਰਜੀਤ ਸਾਜਨ ਨੇ ਕਾਵਿ ਸੰਗ੍ਰਹਿ ਤੇ ਬੋਲਦੇ ਕਿਹਾ ਕਿ ਸਕੇਪ ਸਾਹਿਤਕ ਸੰਸਥਾ ਵਲੋਂ ਪੰਜਾਬੀ ਬੋਲੀ ਪ੍ਰਤੀ ਬਹੁਤ ਸਲਾਹੁਣ ਯੋਗ ਉਪਰਾਲਾ ਹੈ ਇਸ ਲਈ ਉਨ੍ਹਾਂ ਨੇ ਸੰਸਥਾ ਨੂੰ ਵਧਾਈ ਦਿੰਦੇ ਹੋਏ ਸ਼ਬਦ ਸਿਰਜਨਹਾਰੇ ਕਾਵਿ ਸੰਗ੍ਰਹਿ ਨੂੰ ਜੀ ਆਇਆਂ ਕਿਹਾ। ਸ਼ਾਇਰ ਕੰਵਰ ਇਕਬਾਰ ਨੇ ਕਿਹਾ ਕਿ ਕਵਿਤਾ ਵਿਚਾਰਾਂ ਦੀ ਸੁਤੰਤਰਤਾ ਹੈ ਜੋ ਉਸਾਰੂ ਸਮਾਜ ਨੂੰ ਜਨਮ ਦਿੰਦੀ ਹੈ। ਇਨ੍ਹਾਂ ਤੋਂ ਇਲਾਵਾ ਪ੍ਰੋ. ਇੰਦਰਜੀਤ ਸਿੰਘ ਵਾਸੂ, ਨਰਪਾਲ ਸ਼ੇਰਗਿੱਲ, ਉਜਾਗਰ ਸਿੰਘ ਨੇ ਵੀ ਪੁਸਤਕਾਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਕਵੀ ਦਰਬਾਰ ਵਿੱਚ ਨਗੀਨਾ ਸਿੰਘ ਬਲੱਗਣ, ਦਿਲਬਹਾਰ ਸ਼ੌਕਤ, ਜੈ ਸਿੰਘ ਹਸਮੁੱਖ, ਗੁਰਦੀਪ ਗਿੱਲ, ਤੇਜਬੀਰ ਸਿੰਘ, ਜਸਬੀਰ ਕੌਰ ਪਰਮਾਰ ਪ੍ਰਗਟ ਸਿੰਘ ਰੰਧਾਵਾ, ਓਮ ਪ੍ਰਕਾਸ਼ ਸੰਦਲ, ਉਰਮਲਜੀਤ ਸਿੰਘ, ਸੌਢੀ ਸੱਤੋਵਾਲੀ, ਕਰਮਜੀਤ ਸਿੰਘ ਸੰਧੂ, ਤੇਜਬੀਰ ਸਿੰਘ, ਸਿਕੰਦਰ ਸਿੰਘ, ਮਨੋਜ ਫਗਵਾੜਵੀ, ਸੁਖਦੇਵ ਸਿੰਘ ਗੰਡਵਾਂ ਸੀਤਲ ਰਾਮ ਬੰਗਾ ਆਦਿ ਕਵੀਆਂ ਨੇ ਆਪਣੀ ਹਾਜਰੀ ਲਗਾਈ। ਸਟੇਜ ਸੰਚਾਲਨ ਦੀ ਭੂਮਿਕਾ ਲਾਲੀ ਕਰਤਾਰਪੁਰੀ ਨੇ ਬਾਖੂਬੀ ਨਿਭਾਈ। ਸੰਸਥਾ ਵਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਦੇਕੇ ਸਨਮਾਨਿਤ ਕੀਤਾ ਅਤੇ ਸੰਸਥਾ ਦੇ ਲੇਖਕਾਂ ਅਤੇ ਮੈਂਬਰਾਂ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ। ਡਾ. ਐਸ. ਐਲ. ਵਿਰਦੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਰਵਿੰਦਰ ਚੌਟ, ਅਮਨਦੀਪ ਕੋਟਰਾਨੀ, ਮਨਦੀਪ ਸਿੰਘ, ਕਸਤੂਰੀ ਲਾਲ, ਮਨਮੀਤ ਮੇਵੀ, ਸੁਖਵਿੰਦਰ ਸਿੰਘ, ਯਤਿੰਦਰ ਰਾਹੀ, ਮਨਦੀਪ ਸਿੰਘ ਅਜੀਤ, ਅਮਰੀਕ ਸਿੰਘ, ਮਲਕੀਅਤ ਸਿੰਘ ਅਪਰਾ, ਹਰਵਿੰਦਰ ਸੈਣੀ, ਰਜੇਸ਼ ਸ਼ਰਮਾ, ਸੁਨੀਤਾ ਮੈਦਾਨ, ਸੁਬੇਗ ਸਿੰਘ ਹੰਜਰਾ, ਸਲੀਮ ਖਾਨ, ਪਰਵਿੰਦਰ ਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਅਤੇ ਸ੍ਰੋਤੇ ਹਾਜ਼ਰ ਸਨ।

ਲੇਖਕ : ਪਰਵਿੰਦਰ ਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :446

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ