ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਐ ਕਵਿਤਾ !

ਐ ਕਵਿਤਾ !
ਤੂੰ ਮੇਰੇ ਨਾਲ
ਨਰਾਜ਼ ਕਿਉਂ ਹੈਂ ? 
ਤੇਰੀ ਰਵਾਨਗੀ ਵਿੱਚ 
ਏਨੀ ਉਦਾਸੀ ਕਿਉਂ ਹੈ ? 
ਕੀ ਤੇਰਾ ਰੂਪ ਵੀ 
ਔਰਤ ਦੇ ਰੂਪ ਜਿਹਾ ਹੈ? 
ਖਾਮੋਸ਼,  ਸਾਦਾ,  ਸਬਰ ਭਰਿਆ
ਹਜਾਰਾਂ ਇਮਤਿਹਾਨ,  ਫਿਰ ਵੀ ਚੁੱਪ !
ਮਨ 'ਚ ਉਲਝੇ ਜਜ਼ਬਾਤਾਂ ਨੂੰ
ਆਪਣੀ ਰੂਹ 'ਚੋਂ ਨਿਕਲੇ ਸ਼ਬਦਾਂ ਨਾਲ
ਮੈਂ ਤੇਰੀ ਉਦਾਸੀ ਦੂਰ ਕਰਨੀ ਹੈ,
ਆਪਣੀ ਕਲਮ ਦੀ ਨੋਕ ਨਾਲ ।  
ਤੂੰ ਮੇਰੀ ਤਾਕਤ ਬਣ
ਮੈਂ ਤੇਰੀ ਤਾਕਤ ਬਣਦੀ ਹਾਂ 
ਤਾਂ ਹੀ ਸਮਾਜ ਨਾਲ ਲੜ ਸਕਾਂਗੇ, 
ਤੋੜ ਸਕਾਂਗੇ ਬੰਦਿਸ਼ਾਂ ਦੀਆਂ ਬੇੜੀਆਂ ਨੂੰ ।  
ਚੱਲ ਆ, ਐ ਕਵਿਤਾ !
ਆਪਾਂ ਸੋਚ ਦੇ ਦਾਇਰੇ ਵਿਸ਼ਾਲ ਕਰੀਏ,
ਮਰਦ ਪ੍ਰਧਾਨ ਦੇ ਬਣਾਏ ਅਖੌਤੀ ਦਾਇਰਿਆਂ ਤੋਂ ਦੂਰ
ਖੁੱਲੇ ਅੰਬਰ ਵਿੱਚ ਉੱਚੀ ਪਰਵਾਜ਼ ਭਰ ਸਕੀਏ,
ਤਾਂ ਜੋ ਭਰ ਸਕਾਂ ਮੈਂ ਫਿੱਕੀ ਜਿੰਦਗੀ 'ਚ
ਤੇਰੇ ਅਹਿਸਾਸ ਦੇ ਗੂੜੇ ਰੰਗ !
ਐ ਕਵਿਤਾ !

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :187
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017