ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੇਰੇ ਗੀਤਾਂ ਦੇ ਬੋਲਾਂ ਨੂੰ ਸੁਣਦਾ ਰਹੀਂ

ਮੇਰੇ ਗੀਤਾਂ ਦੇ ਬੋਲਾਂ ਨੂੰ ਸੁਣਦਾ ਰਹੀਂ,
ਹਰ ਅੱਖਰ ਚੋਂ ਨਾਂ ਤੇਰਾ ਚੁਣਦਾ ਰਹੀਂ,
ਜੋ ਪੂਰਾ ਨਾ ਹੋ ਸਕਿਆ ਸੱਜਣਾਂ ਵੇ
ਉਹ ਤਾਣਾ ਬਾਣਾ ਹੁਣ ਬੁਣਦਾ ਰਹੀਂ,
ਹੱਥਾਂ ਤੇ ਲਾਈ ਉਹ ਗੁੜ੍ਹੀ ਮਹਿੰਦੀ ਤੇ
ਰੰਗ ਫਿੱਕੀ ਮਹਿੰਦੀ ਦਾ ਖੁਣਦਾ ਰਹੀਂ,
ਹੁਣ ਸੱਜਣ ਨਵੇਂ ਜੋ ਸਹੇੜੇ ਨੇ ਤੈਂ
ਝੂਠੇ ਰਿਸ਼ਤਿਆਂ ਦੇ ਵਿਚ ਘੁਣਦਾ ਰਹੀਂ,
ਕੱਪੜੇ ਦੇ ਵਾਂਗ ਨਹੀਂ ਬਦਲਦੇ ਸਜਣ
ਜਿਸ ਦਾ ਬਣਿਆ ਬਸ ਹੁਣਦਾ ਰਹੀਂ,
ਮਿੱਠੀ ਬੋਲੀ ਝੂਠਾ ਚਿਹਰਾ ਮਸੂਮੀਅਤ
ਰੱਖ ਕਾਇਮ ਇਹੀ ਅਗੁਣਦਾ ਰਹੀਂ,
ਅਧੂਰੇ ਵਾਅਦੇ ਜੋ ਛੱਡ ਦਿੱਤੇ ਸੀ ਤੈਂ
ਜਿੰਦ ਨੂੰ ਜੰਜਾਲਾਂ ਚ ਪੁਣਦਾ ਰਹੀਂ,
ਸਾਹਾਂ ਵਾਲੇ ਰਾਹਾਂ ਤੇ ਤਾਲ ਅਵੱਲੀ,
"ਭੱਟ" ਵਫ਼ਾ ਰਾਗ ਨੂੰ ਪੁਣਦਾ ਰਹੀਂ,
ਮੇਰੇ ਗੀਤਾਂ ਦੇ ਬੋਲਾਂ ਨੂੰ ਸੁਣਦਾ ਰਹੀਂ,
ਹਰ ਅੱਖਰ ਚੋਂ ਨਾਂ ਤੇਰਾ ਚੁਣਦਾ ਰਹੀਂ,

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :459
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ