ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿੱਦਾਂ ਕੱਢ ਲੈਨੀ ਏਂ

ਤੂੰ ਫੁੱਲ ਮੋਰ ਬੂਟੀਆਂ
ਕਿੱਦਾਂ ਸਾਂਭ ਲੈਨੀ ਏਂ
ਕੁਆਰੇ ਚਾਅ ਵੰਗਾਂ ਉੱਤੇ

ਕਿੱਦਾਂ ਤੇਰੇ ਦਿਨਾਂ ਦੀਆਂ
ਉਡੀਕਾਂ ਅਜੇ ਜਿਊਂਦੀਆਂ
ਆ ਬਹਿੰਦੇ ਹਾਸੇ ਕਿੰਜ਼
ਹੋਟਾਂ ਦੀਆਂ ਸੰਗਾਂ ਉੱਤੇ

ਰੀਝਾਂ ਜੇਹੀਆਂ
ਆਈਆਂ ਕੱਲ
ਜ਼ਖਮ ਉਧੇੜ ਗਈਆਂ
ਪਹਿਲ ਜੇਹੀ ਰੁੱਤ ਇਕ
ਆਈ ਸਾਡੇ ਰੰਗਾਂ ਉੱਤੇ

ਜੁਲਫਾਂ ਤੋਂ ਡਿੱਗੇ ਪਲ
ਕਦੋਂ ਬਣ ਗਏ ਮੋਤੀ
ਨਾਂ ਤੇਰੇ ਲਿਖ ਦਿਤੇ
ਅਰਸ਼ੀਂ ਪਤੰਗਾਂ ਉੱਤੇ

ਹੌਲੀ ੨ ਚੱਲਿਅਾ ਕਰ-ਡਾ ਅਮਰਜੀਤ ਟਾਂਡਾ

ਹੌਲੀ ੨ ਚੱਲਿਅਾ ਕਰ
ਨਰਮ ਕੋਮਲ ਪੱਬ ਨੇ
ਕਿਤੇ ਕੰਡਾ ਨਾ ਚੁੱਭ ਜਾਵੇ
ਮੋਚ ਨਾ ਅਾ ਜਾਵੇ ਗੀਤਾਂ ਦੀਅਾਂ ਤਰਜ਼ਾਂ ਨੂੰ
ਮਰ ਨਾ ਜਾਵੇ ਕਿਸੇ ਦੀ ਰੀਝ ਪੈਰ ਹੇਠ ਆ ਕੇ

ਤੂੰ ਨਹੀਂ ਜਾਣਦੀ
ਪੈਰ ਹੇਠ ਆ ਕੇ ਮਰੀਆਂ ਰੀਝਾਂ ਨੂੰ
ਕਦੇ ਮੁੱਕਤੀ ਨਹੀਂ ਮਿਲਦੀ
ਉਡੀਕ ਚ ਬੈਠੀਆਂ ਦੇ ਕਦੇ ਰਾਹ ਨਹੀਂ ਰਮਣੀਕ ਹੋਏ

ਕੁਆਰੀਆਂ ਸ਼ਾਮਾਂ ਚ ਲਿਖੇ ਗੀਤ
ਕਦੇ ਹੋਠਾਂ ਤੋ ਨਹੀਂ ਤਿਲਕਦੇ
ਰੂਹ ਨਾਲ ਕੱਢੇ ਮੋਰ ਤੋਤੇ ਵੀ
ਮਾਰਨ ਲੱਗ ਜਾਂਦੇ ਨੇ ਉਡਾਰੀਆਂ

ਬਹੁਤ ਪੲੇ ਨੇ ਖਿੱਲਰੇ ਸੁਫਨੇ
ਸੱਧਰਾਂ ਦੀਅਾਂ ਸੂਤਕ ਪੀੜਾਂ ਕੲੀ
ਚਾਅ ਮੇਰੀਅਾਂ ਕੲੀ ਨਜ਼ਮਾਂ ਦੇ
ਪੈਰ ਹੌਲੀ 2 ਰੱਖੀਂ

ਰੋਇਆਂ ਕੋਈ ਰਾਗ ਨਹੀਂ ਸੁਣਦਾ
ਮੁਸਕਰਾਹਟ ਦੇ ਪਰਛਾਵੇਂ ਨਹੀਂ ਮਿਟਦੇ
ਗਾਉਂਦੀ 2 ਲੰਘੀਂ
ਜਦ ਮੇਰਾ ਦਰ ਆਇਆ

ਸੰਭਲ ੨ ਕੇ ਚੱਲੇਂਗੀ
ਤਾਂ ਬਚ ਜਾਣਗੇ ਕਈ ਜ਼ਹਾਨ
ਚੋਗ ਮੋਤੀਅਾਂ ਖਿਲਾਰੀ ਹੈ
ਹੁਣੇ ਹੀ ??

ਲੇਖਕ : ਡਾ. ਅਮਰਜੀਤ ਟਾਂਡਾ ਹੋਰ ਲਿਖਤ (ਇਸ ਸਾਇਟ 'ਤੇ): 10
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :839

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ