ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭਾਰੀ ਖਾਕੇ ਸੱਟ ਮੁਸਕਰਾਉਣਾ ਕੋਈ ਹੀ ਜਾਣੇ-ਗ਼ਜ਼ਲ

ਭਾਰੀ ਖਾਕੇ ਸੱਟ ਮੁਸਕਰਾਉਣਾ ਕੋਈ ਹੀ ਜਾਣੇ।

ਨ੍ਹੇਰੀਆਂ ਵਿੱਚ ਦੀਵਾ ਵੀ ਜਲਾਉਣਾ ਕੋਈ ਹੀ ਜਾਣੇ।

 

ਲਿਖ ਬਹਿੰਦੇ ਲੋਕੀ ਇਸਕੇ ਵਿਚ ਦਿਲ ਤੇ ਨਾਂ ਅਕਸਰ ਹੀ,

ਪਾ ਧੋਖੇ ਕਰਦੇ ਯਾਰ ਮਿਟਾਉਣਾ ਕੋਈ ਹੀ ਜਾਣੇ।


ਤੇਰੇ ਸਬਰ ਲਿਆ ਹਰ ਟੈਸਟ ਤੇਰਾ ਸੀ ਹਰ ਪੱਖ਼ੋਂ।

ਸਭ ਕੁਝ ਸਹਿਕੇ ਵੀ ਸਭ ਕੁਝ ਭੁਲਾਉਣਾ ਕੋਈ ਹੀ ਜਾਣੇ।


ਪਾ ਲੈਂਦਾ ਏਂ ਭੰਗੜੇ ਯਾਰਾਂ ਦੇ ਖੁਸ ਹੋਵਣ ਤੇ ਤੂੰ,

ਬਿਨ ਮੌਕੇ ਵੀ ਰੂਹੋਂ ਭੰਗੜੇ ਪਾਉਣਾ ਕੋਈ ਹੀ ਜਾਣੇ।


ਜਿੱਤਣ ਵਾਲੀ ਤਾਂ ਬਾਜ਼ੀ ਨੂੰ ਹਰ ਕੋਈ ਹੀ ਖੇਡੇ,

ਹਰਦੀ ਨੂੰ ਹਿੰਮਤ ਕਰ ਪਲਟਾਉਣਾ ਕੋਈ ਹੀ ਜਾਣੇ।


ਮਹਿਫਿਲ ਵਿੱਚ ਚੋਰੀ ਚੋਰੀ ਨੈਣਾਂ ਦੀ ਖੇਡ ਕਈ ਖੇਡਣ,

ਬੇਝਾਕੇ ਦਿਲਬਰ ਕਹਿਕੇ ਬੁਲਾਉਣਾ ਕੋਈ ਹੀ ਜਾਣੇ।


ਘੰਟੀਆਂ ਖੜਕਣ ਤੇਜ਼ ਬੜੀ ਦਿਲ ਦੀਆਂ ਉਸਨੂੰ ਤੱਕ,

ਉਸਦੇ ਦਿਲ ਦੀ ਘੰਟੀ ਖੜਕਾਉਣਾ ਕੋਈ ਹੀ ਜਾਣੇ।

ਲੇਖਕ : ਹਰਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :238
ਲੇਖਕ ਬਾਰੇ
ਆਪ ਜੀ ਦੇ ਕੁੱਝ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017