ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਦਾਵਤ ਹੀ ਅਦਾਵਤ-ਗ਼ਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ|
ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ|

 

ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ,
ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ |

 

ਕਿਵੇਂ ਕਰਨਾ ਹੁੰਦਾ ਆਦਰ ਕਿਸੇ ਨੇ ਵੀ ਸਿਖਾਇਆ ਨਾ ,
ਤੇਰੇ ਵਿਚ ਤਾਂ ਜਵਾਨਾ ਵੇ ਲਿਆਕਤ ਹੈ ਨਹੀਂ ਕੋਈ |

 

ਗਵਾਂਢੀ ਮੁਲਕ ਦਾ ਕੰਮ ਇਹ ਜਦੋਂ ਆਖੇਂ ਇਹੀ ਆਖੇਂ ,
ਕਿਵੇਂ ਆਖਾਂ ਭਲਾ ਹੁਣ ਮੈਂ ਸਿਆਸਤ ਹੈ ਨਹੀਂ ਕੋਈ |

 

ਕਰੀ ਕੁਝ ਤਾਂ ਰਹਿਮ ਹੁਣ ਜੀ ਜ਼ਰਾ ਛੱਡ ਐਸ਼ ਪਰਸਤੀ ਨੂੰ
ਹੈ ਜਨਤਕ ਸਭ ਤੁਹਾਡੀ ਤਾਂ ਇਹ ਰਿਆਸਤ ਹੈ ਨਹੀਂ ਕੋਈ |

 

ਹਲੇ ਵੀ ਉਹ ਰਹੇ ਘਲਦਾ ਸੁਨੇਹੇ ਹੀ ਮੇਰੇ ਨਾ ਤੇ
ਕਿਵੇਂ ਆਖਾਂ ਰਹੀ ਉਸਨੂੰ ਹੀ ਉਲਫ਼ਤ ਹੈ ਨਹੀਂ ਕੋਈ|

 

ਜ਼ਰਾ ਬਚਕੇ ਰਹੀਂ ਸੁਣ ਤੂੰ ਦਿਲਾਂ ਦੇ ਇਸ ਝਮੇਲੇ ਤੋਂ
ਸਜ਼ਾ ਨੈਣਾਂ ਦੇ ਖੇਲੇ ਦੀ ਜ਼ਮਾਨਤ ਹੈ ਨਹੀਂ ਕੋਈ |

 

ਬਦਲਣਾ ਹੈ ਤੇਰੇ ਸਚ ਨੂੰ ਸਿਰੇ ਦੇ ਝੂਠ ਦੇ ਅੰਦਰ,
ਜੋ ਜਿੱਤ ਜਾਵੇ ਮੇਰੇ ਕੋਲੋਂ ਵਕਾਲਤ ਹੈ ਨਹੀਂ ਕੋਈ |

ਲੇਖਕ : ਹਰਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 15
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :60
ਲੇਖਕ ਬਾਰੇ
ਆਪ ਜੀ ਦੇ ਕੁੱਝ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ