ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੁਦਾਈ ਮੌਤ ਹੁੰਦੀ ਹੈ

ਪਾਰਕ ਵਿਚ ਦਾਖਲ ਹੁੰਦਿਆਂ ਹੀ ਮੇਰੀ ਨਜ਼ਰ ਪਾਰਕ ਵਿਚ ਪਏ ਬੈਂਚ ਤੇ ਪਈ ।ਇਕ ਸਖਸ਼ ਜੋ ਕਾਫੀ ਬਜੁਰਗ ਸੀ ਖਾਮੋਸ਼ ਬੈਠਾ ਬੜੀ ਗਹਿਰੀ ਚਿੰਤਾ ਵਿਚ ਡੁੱਬਿਆ ਹੋਇਆ ਸੀ।ਮੈਂ ਵੀ ਖਾਮੋਸ਼ੀ ਨਾਲ ਜਾ ਕੇ ਉਸਦੇ ਕੋਲ ਬੈਠ ਗਿਆ ।
ਚਿਹਰੇ ਤੇ ਝੁਰੜੀਆਂ, ਅੱਖਾਂ ਵਿਚ ਨਮੀ, ਹੱਥ ਵਿੱਚ ਸੋਟੀ ਪਕੜੇ ਉਹ ਬੜੇ ਗੌਰ ਨਾਲ ਆਪਣੇ ਹੱਥਾਂ ਵੱਲ ਵੇਖ ਰਿਹਾ ਸੀ।
ਮੇਰੇ ਵੱਲ ਉਹਨੇ ਬੜੀ ਉਦਾਸ ਜਿਹੀ ਮੁਸਕਰਾਹਟ ਨਾਲ ਵੇਖਿਆ ਤੇ ਬੋਲਿਆ 
'ਜਾਣਦਾ ਹੈਂ ਪੁੱਤਰ, ਦੁਨੀਆਂ ਵਿੱਚ ਸਭ ਤੋਂ ਜਾਨ ਲੇਵਾ ਸ਼ੈ ਕੀ ਹੈ? '
ਮੈਂ ਬੜੀ ਖਾਮੋਸ਼ੀ ਨਾਲ ਨਹੀਂ ਵਿੱਚ ਸਿਰ ਹਿਲਾ ਕੇ ਜਵਾਬ ਦਿੱਤਾ।
ਉਹ ਫਿਰ ਬੋਲਿਆ' ਕਿਸੇ ਦਾ ਆਪਣੀ ਜਿੰਦਗੀ ਵਿੱਚ ਆ ਜਾਣਾ, ਫਿਰ ਆਪਣੀ ਆਦਤ ਲਵਾ ਕੇ ਬਿਨ ਦੱਸੇ ਆਪਣੀ ਜਿੰਦਗੀ ਚੋਂ ਵਾਪਸ ਚਲੇ ਜਾਣਾ।'
ਦਰਦ ਤੇ ਦੁੱਖ ਉਹਨਾਂ ਦੀ ਆਵਾਜ ਵਿਚ ਸਾਫ ਝਲਕ ਰਿਹਾ ਸੀ 'ਬੰਦਾ ਬੜਾ ਬੇਬਸ ਹੋ ਜਾਂਦਾ,ਨਾ ਜੀ ਪਾਉਂਦਾ ਨਾ ਮਰ ਪਾਉਂਦਾ, ਇਹ ਸਭ ਤੋਂ ਦਰਦਨਾਕ ਹੁੰਦਾ ਹੈ, ਇਸ ਤੋਂ ਵੱਧ ਜਾਨਲੇਵਾ ਹੋਰ ਕੁਝ ਵੀ ਨਹੀਂ ਕਿ ਜਿਸਦਾ ਹੱਥ ਪਕੜ ਕੇ ਤੁਸੀਂ ਜਿੰਦਗੀ ਭਰ ਚਲਦੇ ਰਹੇ ਉਹ ਇਕ ਝਟਕੇ ਵਿਚ ਹੀ ਛੱਡ ਜਾਵੇ ।ਇਨਸਾਨ ਫਿਰ ਆਪਣੇ ਆਪ ਨਾਲ ਹੀ ਇਕ ਜੰਗ ਛੇੜ ਬਹਿੰਦਾ, ਤੇ ਇਸੇ ਜੰਗ ਵਿਚ ਹੀ ਆਪਣਾ ਆਪ ਗਵਾ ਬਹਿੰਦਾ।ਦਰਅਸਲ ਇਹ ਜੋ ਇਨਸਾਨ ਆਦਤਾਂ ਪਾਲਦਾ ਨਾ ਇਹ ਇਕ ਜਾਨਲੇਵਾ ਬੀਮਾਰੀ ਹੈ।ਹੌਲੀ ਹੌਲੀ ਇਹ ਆਦਤ ਘੁਣ ਵਾਂਗੂ ਬੰਦੇ ਨੂੰ ਅੰਦਰੋਂ ਅੰਦਰ ਤੋਂ ਖੋਖਲਾ ਕਰਦਾ ਜਾਂਦੀ ਹੈ, ਖਤਮ ਕਰ ਦਿੰਦੀ।ਇਹ ਜੋ ਜੁਦਾਈ ਹੈ ਨਾ ਇਹ ਮੌਤ ਹੀ ਹੁੰਦੀ ਹੈ,ਬੰਦਾ ਸਾਹ ਤਾਂ ਲੈਂਦਾ ਪਰ ਜੀ ਨਹੀਂ ਸਕਦਾ ।ਉਹ ਹੱਸਦਾ ਤਾਂ ਹੈ ਪਰ ਅੱਖਾਂ ਵਿਚ ਹੰਝੂਆਂ ਦੀ ਚਮਕ ਨਾਲ ਹੱਸਦਾ।ਹਰ ਪਲ ਇਹ ਅਹਿਸਾਸ ਕਿ ਉਹ ਜੋ ਇਕ ਸ਼ਖਸ਼ ਸੀ ਜੋ ਜਿੰਦਗੀ ਭਰ ਸਾਥ ਨਿਭਾਉਣ ਦੇ ਵਾਅਦੇ ਕਰਦਾ ਸੀ ਉਹ ਸਭ ਕੁਝ ਭੁਲਾ ਕੇ ਛੱਡ ਗਿਆ, ਇਹ ਗੱਲ ਹਰ ਪਲ ਟੀਸ ਪਹੁੰਚਾਉਂਦੀ ਹੈ ।'
ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਪੁੱਛ ਲਿਆ, ਤੁਹਾਨੂੰ ਕੋਈ ਛੱਡ ਗਿਆ ਬਾਬਾ ਜੀ ? 
ਸੁਰਖ ਅੱਖਾਂ ਵਿਚ ਮੋਟੇ ਮੋਟੇ ਹੰਝੂ ਲੈ ਕੇ ਉਹ ਮੇਰੇ ਵੱਲ ਵੇਖ ਕੇ ਬੋਲਿਆ 'ਮੇਰੀ ਘਰਆਲੀ ਮੈਨੂੰ 71 ਸਾਲਾਂ ਬਾਅਦ ਕੱਲ ਸੁਰਗ ਸਿਧਾਰ ਗਈ, ਤੇ ਮੈਨੂੰ ਬੇਬਸ ਤੇ ਤਨਹਾ ਕਰ ਗਈ ਹੈ ।' 

ਲੇਖਕ : ਸਰੂਚੀ ਕੰਬੋਜ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :343
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਰੂਚੀ ਰਖਦੇ ਹੋ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਕਵਿਤਾ ਅਤੇ ਕਹਾਣੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017